ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (SBI) ਨੇ ਸਾਰੇ ਏਟੀਐਮ ਕਾਰਡ ਧਾਰਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। 30 ਜੂਨ ਤਕ, ਬੈਂਕ ਨੇ ATM ਤੇ ਪੰਜ ਵਾਰ ਤੋਂ ਵੱਧ ਟ੍ਰਾਂਜੈਕਸ਼ਨ ਕਰਨ ਤੇ ਲੱਗਣ ਵਾਲਾ ਚਾਰਜ ਖਤਮ ਕਰ ਦਿੱਤਾ ਹੈ। ਬੈਂਕ ਨੇ ਟਵੀਟ ਕਰਕੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ। ਬੈਂਕ ਨੇ ਕਿਹਾ ਹੈ ਕਿ ਵਿੱਤ ਮੰਤਰੀ ਵੱਲੋਂ 24 ਮਾਰਚ ਨੂੰ ਕੀਤੇ ਗਏ ਐਲਾਨ ਦੇ ਮੱਦੇਨਜ਼ਰ ਸਟੇਟ ਬੈਂਕ ਆਫ਼ ਇੰਡੀਆ ਨੇ ਇਹ ਕਦਮ ਚੁੱਕਿਆ ਹੈ।

 


ਜੇ ਤੁਸੀਂ ਕਿਸੇ ਬੈਂਕ ਦੇ ਏਟੀਐਮ 'ਤੇ ਜਾਂਦੇ ਹੋ ਅਤੇ ਬੈਲੈਂਸ ਚੈੱਕ ਕਰਦੇ ਹੋ ਜਾਂ ਕੋਈ ਹੋਰ ਕੰਮ ਕਰਦੇ ਹੋ ਜਿਵੇਂ ਸਟੇਟਮੈਂਟ ਨੂੰ ਕੱਢਵਾਉਣਾ, ਤਾਂ ਇਸ ਨੂੰ ਮੁਫਤ ਟ੍ਰਾਂਜੈਕਸ਼ਨ ਕਿਹਾ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਜੇ ਤੁਸੀਂ ਏਟੀਐਮ ਤੋਂ ਪੈਸੇ ਨਹੀਂ ਕੱਢਦੇ, ਤਾਂ ਇਹ ਮੁਫਤ ਟ੍ਰਾਂਜੈਕਸ਼ਨ ਵਿੱਚ ਗਿਣਿਆ ਜਾਵੇਗਾ।



ਦੱਸ ਦੇਈਏ ਕਿ ਬੈਂਕ ਹਰ ਮਹੀਨੇ ਆਪਣੇ ਗਾਹਕਾਂ ਨੂੰ ਬਹੁਤ ਘੱਟ ਏਟੀਐਮ ਦੇ ਮੁਫਤ ਟ੍ਰਾਂਜੈਕਸ਼ਨ ਦੀ ਪੇਸ਼ਕਸ਼ ਕਰਦੇ ਹਨ। ਜਿਵੇਂ ਹੀ ਮੁਫਤ ਟ੍ਰਾਂਜੈਕਸ਼ਨ ਖ਼ਤਮ ਹੁੰਦਾ ਹੈ, ਬੈਂਕ ਅਗਲੇ ਟ੍ਰਾਂਜੈਕਸ਼ਨ ਲਈ ਤੁਹਾਡੇ ਖਾਤੇ ਵਿਚੋਂ ਪੈਸੇ ਕੱਟ ਦਿੰਦਾ ਹੈ।