Attack on Nafe Singh Rathi: ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਅਤੇ ਬਹਾਦਰਗੜ੍ਹ ਦੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਠੀ 'ਤੇ ਐਤਵਾਰ ਨੂੰ ਜਾਨਲੇਵਾ ਹਮਲਾ ਕੀਤਾ ਗਿਆ ਸੀ।


ਹਮਲੇ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਰਾਠੀ ਦੇ ਇੱਕ ਸਾਥੀ ਦੀ ਵੀ ਮੌਤ ਹੋ ਗਈ, ਜੋ ਉਨ੍ਹਾਂ ਦੇ ਨਾਲ ਗੱਡੀ ਵਿੱਚ ਸਵਾਰ ਸੀ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਉਨ੍ਹਾਂ ਦੀ ਗੱਡੀ ਬਰਾਹੀ ਗੇਟ ਤੋਂ ਲੰਘ ਰਹੀ ਸੀ ਅਤੇ ਉਨ੍ਹਾਂ ਦੀ ਗੱਡੀ 'ਤੇ ਕਈ ਗੋਲੀਆਂ ਚਲਾਈਆਂ ਗਈਆਂ।


ਇਸ ਘਟਨਾ ਵਿੱਚ ਰਾਠੀ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ 'ਚ ਜ਼ਖ਼ਮੀ ਹੋਏ ਤਿੰਨ ਹੋਰ ਲੋਕ ਰਾਠੀ ਦੇ ਸੁਰੱਖਿਆ ਕਰਮਚਾਰੀ ਸਨ। ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਸਥਾਨਕ ਲੋਕਾਂ ਮੁਤਾਬਕ ਹਮਲਾਵਰ ਆਈ-10 ਗੱਡੀ 'ਚ ਆਏ ਸਨ ਅਤੇ ਰਾਠੀ ਦੀ ਗੱਡੀ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਗੋਲੀਆਂ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਇਕੱਠੇ ਹੋ ਗਏ। ਘਟਨਾ ਦੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਕਾਰ ਵਿਚ ਚਾਰੇ ਪਾਸਿਓਂ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਕਾਰ ਦੇ ਚਾਰੇ ਪਾਸੇ ਗੋਲੀਆਂ ਦੇ ਸੁਰਾਖ ਹੋ ਗਏ।


ਇਹ ਵੀ ਪੜ੍ਹੋ: IndiGo Flight Incident: ਅਚਾਨਕ ਪਾਇਲਟ ਦੀ ਅੱਖਾਂ 'ਚ ਲੱਗੀ ਲੇਜਰ ਲਾਈਟ, ਦਿਖਣਾ ਹੋਇਆ ਬੰਦ, ਬੜੀ ਮੁਸ਼ਕਿਲ ਨਾਲ ਟਲਿਆ ਹਾਦਸਾ


ਝੱਜਰ ਦੇ ਐਸਪੀ ਨੇ ਘਟਨਾ ਨੂੰ ਲੈ ਕੇ ਦਿੱਤੀ ਚੇਤਾਵਨੀ


ਰਾਠੀ ਸਮੇਤ ਸਾਰੇ ਜ਼ਖਮੀਆਂ ਨੂੰ ਬ੍ਰਹਮਸ਼ਕਤੀ ਸੰਜੀਵਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਲਾਜ ਕਰ ਰਹੇ ਡਾਕਟਰ ਅਨੁਸਾਰ ਨਫ਼ੇ ਸਿੰਘ ਦੀ ਗਰਦਨ, ਕਮਰ ਅਤੇ ਪੱਟ 'ਤੇ ਕਈ ਗੋਲੀਆਂ ਲੱਗੀਆਂ ਹਨ। ਡਾਕਟਰ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਝੱਜਰ ਦੇ ਐਸਪੀ ਅਰਪਿਤ ਜੈਨ ਨੇ ਆਪਣੇ ਸ਼ੁਰੂਆਤੀ ਬਿਆਨ ਵਿੱਚ ਕਿਹਾ, “ਸਾਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਹੈ। CIA ਅਤੇ STF ਕੰਮ ਕਰ ਰਹੇ ਹਨ। ਦੋਸ਼ੀ ਦੀ ਗ੍ਰਿਫਤਾਰੀ 'ਚ ਲੱਗੇ ਹੋਏ ਹਨ।'' ਉਹ ਲਗਾਤਾਰ ਦੋ ਵਿਧਾਨ ਸਭਾ ਚੋਣਾਂ 'ਚ ਵਿਧਾਇਕ ਚੁਣੇ ਗਏ ਸਨ। ਇਸ ਤੋਂ ਇਲਾਵਾ ਉਹ ਬਹਾਦੁਰਗੜ੍ਹ ਨਗਰ ਨਿਗਮ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।


ਇਹ ਵੀ ਪੜ੍ਹੋ: IIT Madras: ਕੈਂਸਰ ਦੇ ਇਲਾਜ ਲਈ ਭਾਰਤੀ ਮਸਾਲਿਆਂ ਦੀ ਵਰਤੋਂ 'ਤੇ ਪੇਟੈਂਟ, ਜਲਦੀ ਹੀ ਸ਼ੁਰੂ ਹੋਣਗੇ ਕਲੀਨਿਕਲ ਟਰਾਇਲ