ਨਵੀਂ ਦਿੱਲੀ: ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਯੋਧਿਆ 'ਚ ਬਣਨ ਵਾਲੀ ਮਸਜਿਦ ਦਾ ਡਿਜ਼ਾਇਨ ਤਿਆਰ ਕਰਨ ਦੀ ਜ਼ਿੰਮੇਵਾਰੀ ਜਾਮਿਆ ਮਿਲੀਆ ਇਸਲਾਮੀਆ ਦੇ ਪ੍ਰੋਫੈਸਰ ਐਸ.ਐਮ.ਅਖਤਰ ਨੂੰ ਸੌਂਪੀ ਗਈ ਹੈ।


ਪ੍ਰੋ.ਅਖਤਰ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ 'ਚ ਮਸਜਿਦ ਦਾ ਡਿਜ਼ਾਇਨ ਤਿਆਰ ਕਰਨ ਦਾ ਕੰਮ ਦਿੱਤਾ ਗਿਆ ਸੀ। ਜਿਸ 'ਚ ਭਾਰਤ-ਇਸਲਾਮੀ ਖੋਜ ਕੇਂਦਰ, ਇਕ ਲਾਇਬ੍ਰੇਰੀ ਤੇ ਇਕ ਹਸਪਤਾਲ ਵੀ ਹੋਵੇਗਾ। ਉਨ੍ਹਾਂ ਕਿਹਾ ਉਹ ਬਹੁਤ ਜਲਦ ਹੀ ਯੋਜਨਾ 'ਤੇ ਕੰਮ ਸ਼ੁਰੂ ਕਰ ਦੇਣਗੇ। ਉਨ੍ਹਾਂ ਪੀਟੀਆਈ ਨੂੰ ਕਿਹਾ, 'ਇਹ ਕਿਸੇ ਇਕ ਮਸਜਿਦ ਦਾ ਡਿਜ਼ਾਇਨ ਤਿਆਰ ਕਰਨ ਦਾ ਸਵਾਲ ਨਹੀਂ ਹੈ। ਸਰਕਾਰ ਦੀ ਦਿੱਤੀ ਗਈ ਜ਼ਮੀਨ 'ਤੇ ਆਂਗਣ ਤਿਆਰ ਹੋਵੇਗਾ। ਇਸ ਆਂਗਣ ਦਾ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੋਵੇਗਾ। ਇਸ ਦਾ ਮੂਲ ਉਦੇਸ਼ ਭਾਰਤ ਦੇ ਲੋਕਾਚਾਰ ਤੇ ਇਸਲਾਮ ਦੀ ਭਾਵਨਾ ਨੂੰ ਇਕੱਠਿਆਂ ਲਿਆਉਣਾ ਹੋਵੇਗਾ।'


ਉਨ੍ਹਾਂ ਕਿਹਾ 'ਇਸਲਾਮ ਜਾਂ ਕਿਸੇ ਹੋਰ ਧਰਮ ਦਾ ਦਰਸ਼ਨ ਮਨੁੱਖਤਾ ਦੀ ਸੇਵਾ ਹੈ ਤੇ ਇਹ ਪਹਿਲਾ ਉਦੇਸ਼ ਹੋਵੇਗਾ। ਯਤਨ ਕੀਤਾ ਜਾਵੇਗਾ ਕਿ ਸਮਾਜ ਦੀ ਸੇਵਾ ਲਈ ਸਾਰਿਆਂ ਨੂੰ ਇਕੱਠੇ ਕੀਤਾ ਜਾਵੇ। ਅਯੋਧਿਆ 'ਚ ਪੰਜ ਏਕੜ 'ਚ ਮਸਜਿਦ ਦੇ ਨਿਰਮਾਣ ਲਈ ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ ਬੋਰਡ ਦਾ ਗਠਿਤ ਟਰੱਸਟ ਇੰਡੋ-ਇਸਲਾਮਿਕ ਕਲਚਰਲ ਫਾਊਡੇਂਸ਼ਨ ਕੰਮ ਦੀ ਦੇਖਰੇਖ ਕਰੇਗਾ। ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਮਸਜਿਦ ਦੇ ਨਿਰਮਾਣ ਲਈ ਅਯੋਧਿਆ ਦੇ ਧਨੀਪੁਰ ਪਿੰਡ 'ਚ ਪੰਜ ਏਕੜ ਜ਼ਮੀਨ ਦਿੱਤੀ ਹੈ।


ਡਿਜ਼ਾਇਨ 'ਚ ਆਰਕੀਟੈਕਟ ਵਿਦਿਆਰਥੀਆਂ ਦਾ ਵੀ ਲੈਣਗੇ ਸਹਿਯੋਗ:


ਜਾਮਿਆ ਮਿਲੀਆ ਇਸਲਾਮੀਆ 'ਚ ਆਰਕੀਟੈਕਟ ਵਿਭਾਗ ਦੇ ਮੁਖੀ ਅਖਤਰ ਨੇ ਕਿਹਾ 1,000 ਤੋਂ ਜ਼ਿਆਦਾ ਆਰਕੀਟੈਕਟ ਮੇਰੇ ਵਿਦਿਆਰਥੀ ਰਹੇ ਹਨ ਤੇ ਦੁਨੀਆਂ ਭਰ 'ਚ ਫੈਲੇ ਹੋਏ ਹਨ। ਉਹ ਮੇਰੇ ਨਾਲ ਸਹਿਯੋਗ ਕਰ ਸਕਦੇ ਹਨ। ਇਸ ਯੋਜਨਾ 'ਤੇ ਕੰਮ ਕਰਨ ਦਾ ਵਿਕਲਪ ਮੇਰੇ ਵਰਤਮਾਨ ਵਿਦਿਆਰਥੀਆਂ ਲਈ ਵੀ ਖੁੱਲ੍ਹਾ ਰਹੇਗਾ ਕਿਉਂਕਿ ਇਹ ਉਨ੍ਹਾਂ ਲਈ ਸਿੱਖਣ ਦਾ ਅਨੁਭਵ ਹੋਵੇਗਾ।


ਭਾਰਤ ਦੀ ਬੜ੍ਹਤ ਅਤੇ ਘੁਸਪੈਠ ਦੇ ਰਾਹ ਬੰਦ ਕਰਨ ਤੋਂ ਭੜਕਿਆ ਚੀਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ