Arvind kejriwal: ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੈ। ਇਸ ਦੇ ਲਈ ਰਾਜਨੇਤਾਵਾਂ ਅਤੇ ਅਦਾਕਾਰਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਨੂੰ ਵੀ ਸੱਦਾ ਪੱਤਰ ਭੇਜੇ ਜਾ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੱਦੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।


ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਇੱਕ ਪੱਤਰ ਆਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮੈਨੂੰ ਲੋਕ 22 ਜਨਵਰੀ ਨੂੰ ਸੱਦਾ ਦੇਣ ਲਈ ਆਉਣਗੇ, ਪਰ ਉਹ ਅਜੇ ਤੱਕ ਨਹੀਂ ਆਏ। ਉਨ੍ਹਾਂ ਨੇ ਅਯੁੱਧਿਆ ਵਿੱਚ ਬਹੁਤ ਸਾਰੇ ਵੀਆਈਪੀ ਅਤੇ ਵੀਵੀਆਈਜ਼ ਦੀ ਮੌਜੂਦਗੀ ਬਾਰੇ ਵੀ ਦੱਸਿਆ।


ਸੀਐਮ ਕੇਜਰੀਵਾਲ ਨੇ ਅੱਗੇ ਕਿਹਾ, "ਮੈਂ ਆਪਣੀ ਪਤਨੀ, ਮਾਤਾ-ਪਿਤਾ ਅਤੇ ਬੱਚਿਆਂ ਨਾਲ ਜਾਣਾ ਚਾਹੁੰਦਾ ਹਾਂ। ਮੇਰੇ ਮਾਤਾ-ਪਿਤਾ ਨੂੰ ਕਾਫੀ ਚਾਅ ਹੈ। ਕੋਈ ਗੱਲ ਨਹੀਂ, ਮੈਂ ਬਾਅਦ ਵਿੱਚ ਆਪਣੇ ਪਰਿਵਾਰ ਨਾਲ ਜਾਵਾਂਗਾ।" ਉਨ੍ਹਾਂ ਨੇ ਕਿਹਾ, ''ਮੈਨੂੰ 22 ਤਰੀਕ ਨੂੰ ਆਪਣਾ ਸ਼ਡਿਊਲ ਖਾਲੀ ਰੱਖਣ ਲਈ ਕਿਹਾ ਗਿਆ ਸੀ ਪਰ ਉਸ ਤੋਂ ਬਾਅਦ ਅਜੇ ਤੱਕ ਕੋਈ ਸੱਦਾ ਨਹੀਂ ਆਇਆ।


ਇਹ ਵੀ ਪੜ੍ਹੋ: Chandigarh News: ਧਰਮਸੋਤ 'ਤੇ ਈਡੀ ਦੀ ਸ਼ਿਕੰਜਾ! ਅਦਾਲਤ ਤੋਂ ਮਿਲਿਆ ਤਿੰਨ ਦਿਨ ਦਾ ਰਿਮਾਂਡ


ਉਸ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਸੁਰੱਖਿਆ ਅਤੇ ਵੀਆਈਪੀ ਮੂਵਮੈਂਟ ਦੇ ਨਜ਼ਰੀਏ ਤੋਂ ਸਿਰਫ਼ ਇੱਕ ਵਿਅਕਤੀ ਨੇ ਆਉਣਾ ਹੈ। ਮੈਂ ਆਪਣੇ ਪੂਰੇ ਪਰਿਵਾਰ ਨਾਲ ਅਯੁੱਧਿਆ ਜਾਣਾ ਚਾਹੁੰਦਾ ਹਾਂ, ਮੇਰੇ ਮਾਤਾ-ਪਿਤਾ ਅਯੁੱਧਿਆ ਜਾਣ ਲਈ ਬਹੁਤ ਉਤਸੁਕ ਹਨ, ਪਰ ਸੱਦੇ ਨਾਲ ਫਰਕ ਨਹੀਂ ਪੈਂਦਾ, ਮੈਂ ਅਯੁੱਧਿਆ ਜਾਵਾਂਗਾ।


ਪ੍ਰਾਣ ਪ੍ਰਤੀਸ਼ਠਾ ਸਮਾਗ ਵਿੱਚ ਹੋਣਗੇ ਪੀਐਮ ਮੋਦੀ


ਜ਼ਿਕਰਯੋਗ ਹੈ ਕਿ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਇਲਾਵਾ 6,000 ਤੋਂ ਜ਼ਿਆਦਾ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਦੁਪਹਿਰ 12.20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤੱਕ ਸਮਾਪਤ ਹੋਣ ਦੀ ਸੰਭਾਵਨਾ ਹੈ। ਮੋਦੀ ਪਵਿੱਤਰ ਸਮਾਰੋਹ ਦੇ ਅੰਤ ਵਿਚ ਭਾਸ਼ਣ ਦੇਣ ਵਾਲੇ ਹਨ, ਜਿਸ ਵਿਚ 8,000 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।


ਇਹ ਵੀ ਪੜ੍ਹੋ: Iran Strike: ਅੱਤਵਾਦੀਆਂ 'ਤੇ ਈਰਾਨ ਦੇ ਹਮਲੇ ਤੋਂ ਬਾਅਦ ਭੜਕਿਆ ਪਾਕਿਸਤਾਨ, ਈਰਾਨ ਦੇ ਰਾਜਦੂਤ ਨੂੰ ਦਿਖਾਇਆ ਬਾਹਰ ਦਾ ਰਸਤਾ