Hate Speech Case: ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਨੂੰ ਹੇਟ ਸਪੀਚ ਮਾਮਲੇ (Hate speech case) 'ਚ ਵੱਡਾ ਝਟਕਾ ਲੱਗਿਆ ਹੈ। ਰਾਮਪੁਰ ਦੀ ਐਮਪੀ ਐਮਐਲਏ ਕੋਰਟ ਨੇ ਇਸ ਮਾਮਲੇ ਵਿੱਚ ਆਜ਼ਮ ਖਾਨ ਨੂੰ ਦੋਸ਼ੀ ਠਹਿਰਾਉਂਦਿਆਂ ਹੋਇਆਂ ਦੋ ਸਾਲ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਹੈ। ਇਹ ਮਾਮਲਾ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਤੇ ਇੱਕ ਭੜਕਾਊ ਭਾਸ਼ਣ ਨਾਲ ਸਬੰਧਤ ਹੈ, ਜਿਸ ਵਿੱਚ ਆਜ਼ਮ ਖਾਨ ਨੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੀ.ਐਮ ਯੋਗੀ (Yogi Adityanath) ਅਤੇ ਰਾਮਪੁਰ ਦੇ ਤਤਕਾਲੀ ਡੀਐਮ ਅਤੇ ਹੋਰ ਅਧਿਕਾਰੀਆਂ ਵਿਰੁੱਧ ਭੜਕਾਊ ਟਿੱਪਣੀਆਂ ਕੀਤੀਆਂ ਸਨ।
ਆਜ਼ਮ ਖਾਨ 'ਤੇ 2019 ਦੀਆਂ ਲੋਕ ਸਭਾ ਚੋਣ ਮੁਹਿੰਮ ਦੌਰਾਨ ਰਾਮਪੁਰ ਦੇ ਸ਼ਹਿਜ਼ਾਦ ਨਗਰ ਥਾਣੇ 'ਚ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 0130 ਧਾਰਾ 171-ਜੀ, 505 (1) (ਬੀ) ਅਤੇ 125 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਅਦਾਲਤ ਨੇ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਵੀ ਆਜ਼ਮ ਖਾਨ ਨੂੰ ਇਕ ਹੋਰ ਨਫਰਤ ਭਰੇ ਭਾਸ਼ਣ ਦੇ ਮਾਮਲੇ ਵਿਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਬਾਅਦ ਵਿਚ ਉਨ੍ਹਾਂ ਨੂੰ ਅਦਾਲਤ ਨੇ ਉਸ ਮਾਮਲੇ ਵਿਚ ਬਰੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਫਿਰ ਕਹਿੰਦੇ ਬੂਟਾ...! IMF ਤੋਂ ਕਰਜ਼ਾ ਮਿਲਦਿਆਂ ਹੀ ਸਭ ਤੋਂ ਉੱਚਾ ਝੰਡਾ ਲਹਿਰਾਉਣ ਲਈ ਪਾਕਿਸਤਾਨ ਖ਼ਰਚੇਗਾ ਕਰੋੜਾਂ
ਸਜ਼ਾ 'ਤੇ ਕੀ ਬੋਲੇ ਭਾਜਪਾ ਵਿਧਾਇਕ ?
ਆਜ਼ਮ ਖਾਨ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਜਪਾ ਵਿਧਾਇਕ ਆਕਾਸ਼ ਸਕਸੈਨਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਰਾਮਪੁਰ ਕੋਰਟ ਪਹੁੰਚੇ ਆਕਾਸ਼ ਸਕਸੈਨਾ ਨੇ ਕਿਹਾ, ''ਇਹ ਤਾਂ ਹੋਣਾ ਹੀ ਸੀ, ਅਸੀਂ ਹਮੇਸ਼ਾ ਸੱਚ ਦੀ ਲਈ ਲੜੀ ਹੈ ਅਤੇ ਸੱਚ ਦੀ ਹੀ ਜਿੱਤ ਹੋਵੇਗੀ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕੁਝ ਸਮੇਂ ਬਾਅਦ ਜੋ ਵੀ ਫੈਸਲਾ ਆਵੇਗਾ, ਉਹ ਫੈਸਲਾ ਦੇਸ਼ ਲਈ ਇਕ ਮਿਸਾਲ ਸਾਬਤ ਹੋਵੇਗਾ ਅਤੇ ਅਜਿਹੇ ਸਿਆਸੀ ਲੋਕਾਂ ਲਈ, ਜਿਹੜੇ ਨਿਆਂਪਾਲਿਕਾ ਜਾਂ ਕਿਸੇ ਵੀ ਸਿਆਸੀ ਆਗੂ ਨੂੰ ਕੁਝ ਨਹੀਂ ਸਮਝਦੇ ਸੀ, ਇਸ ਫੈਸਲੇ ਨਾਲ ਉਨ੍ਹਾਂ ਦੀ ਜ਼ੁਬਾਨ 'ਤੇ ਤਾਲਾ ਲਗੇਗਾ। ਮੈਨੂੰ ਯਕੀਨ ਹੈ ਕਿ ਇਸ ਮਾਮਲੇ 'ਚ ਵੱਧ ਤੋਂ ਵੱਧ ਸਜ਼ਾ ਹੋਵੇਗੀ।''
ਇਹ ਵੀ ਪੜ੍ਹੋ: PM Modi Dubai Visit: UAE ਪਹੁੰਚੇ ਪੀਐਮ ਮੋਦੀ, ਏਅਰਪੋਰਟ 'ਤੇ ਸ਼ਾਨਦਾਰ ਸਵਾਗਤ, ਤਿਰੰਗੇ 'ਚ ਰੰਗਿਆ ਬੁਰਜ ਖਲੀਫਾ