ਨਵੀਂ ਦਿੱਲੀ- ਯੋਗ ਗੁਰੂ ਤੋਂ ਕਾਰੋਬਾਰੀ ਬਣੇ ਬਾਬਾ ਰਾਮਦੇਵ ਨੇ ਹੁਣ ਈ-ਕਾਮਰਸ 'ਚ ਧਮਾਕੇਦਾਰ ਐਂਟਰੀ ਕਰ ਦਿੱਤੀ ਹੈ | ਉਨ੍ਹਾਂ ਨੇ ਪਤੰਜਲੀ ਦੇ ਉਤਪਾਦ ਆਨਲਾਈਨ ਵੇਚਣ ਲਈ ਮੁੱਖ ਈ-ਰਿਟੇਲਰ ਅਮੇਜ਼ਨ ਤੇ ਫਲਿਪਕਾਰਟ ਨਾਲ ਕਰਾਰ ਕੀਤਾ ਹੈ। ਨਵੀਂ ਦਿੱਲੀ ਵਿਖੇ ਬਾਬਾ ਰਾਮਦੇਵ ਤੇ ਇਨ੍ਹਾਂ ਕੰਪਨੀਆਂ ਵਿਚਕਾਰ ਕਰਾਰ ਹੋਇਆ। ਬਾਬਾ ਰਾਮਦੇਵ ਨੇ ਇਸ ਦੌਰਾਨ ਰਿਟੇਲ ਸੈਕਟਰ 'ਚ ਐਫ.ਡੀ.ਆਈ. ਦਾ ਵਿਰੋਧ ਕਰਦਿਆਂ ਕਿਹਾ ਕਿ ਰਿਟੇਲ ਸੈਕਟਰ 'ਚ ਐਫ. ਡੀ. ਆਈ. ਨਹੀਂ ਲਿਆਉਣੀ ਚਾਹੀਦੀ। ਹੁਣ ਗਾਹਕ ਪਤੰਜਲੀ ਦੇ ਉਤਪਾਦ ਅਮੇਜ਼ਨ, ਪੇ-ਟੀ.ਐਮ. ਮਾਲ, ਗੋ੍ਰਫਰਸ ਤੇ ਬਿਗਬਾਸਕਿਟ ਸਣੇ ਹੋਰ ਵੱਡੇ ਆਨਲਾਈਨ ਪੋਰਟਲ 'ਤੇ ਮਿਲਣਗੇ | ਇਨ੍ਹਾਂ ਕੰਪਨੀਆਂ ਦੇ ਇਲਾਵਾ ਉਹ ਸ਼ਾਪਕਲੂਜ਼ ਤੇ ਨੈੱਟਮੇਡਜ਼ ਦੇ ਮੰਚ 'ਤੇ ਵੀ ਆਪਣੇ ਉਤਪਾਦਾਂ ਦੀ ਵਿਕਰੀ ਕਰਨਗੇ।