PM Modi Badrinath Dham Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ (21 ਅਕਤੂਬਰ) ਨੂੰ ਉੱਤਰਾਖੰਡ ਦੇ ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਤੋਂ ਬਾਅਦ ਬਦਰੀਨਾਥ ਧਾਮ ਗਏ ਅਤੇ ਪੂਜਾ ਕੀਤੀ। ਪੀਐਮ ਮੋਦੀ ਰਾਤ ਨੂੰ ਬਦਰੀਨਾਥ ਧਾਮ ਵਿੱਚ ਰੁਕੇ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਦੇਰ ਰਾਤ ਤੱਕ ਮੀਟਿੰਗ ਕੀਤੀ। ਮੰਨਿਆ ਜਾ ਰਿਹਾ ਹੈ ਕਿ ਕਾਸ਼ੀ ਅਤੇ ਕੇਦਾਰਨਾਥ ਧਾਮ ਤੋਂ ਬਾਅਦ ਹੁਣ ਬਦਰੀਨਾਥ
ਧਾਮ ਦੀ ਤਸਵੀਰ ਬਦਲਣ ਵਾਲੀ ਹੈ।
ਇਸ ਦੌਰੇ ਵਿੱਚ ਪੀਐਮ ਮੋਦੀ ਨੇ ਹਿਮਾਲਿਆ ਖੇਤਰ ਵਿੱਚ ਦੋ ਰੋਪਵੇਅ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਜਨਤਾ ਨੂੰ ਕਿਹਾ, ''ਤੁਹਾਡੇ ਵਿਚਕਾਰ ਆ ਕੇ ਮੈਨੂੰ ਦੋ ਰੋਪਵੇਅ ਪ੍ਰਾਜੈਕਟਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ।'' ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਦੋ ਰੋਪਵੇਅ ਦਾ ਨੀਂਹ ਪੱਥਰ ਰੱਖਿਆ, ਉਨ੍ਹਾਂ ਵਿੱਚ ਕੇਦਾਰਨਾਥ ਰੋਪਵੇਅ ਅਤੇ ਹੇਮਕੁੰਟ ਸਾਹਿਬ ਰੋਪਵੇਅ ਸ਼ਾਮਲ ਹਨ।
ਵਿਕਾਸ ਕਾਰਜਾਂ ਦਾ ਮਾਸਟਰ ਪਲਾਨ ਕੀ ਹੈ?
ਕੇਦਾਰਨਾਥ ਧਾਮ ਵਾਂਗ ਬਦਰੀਨਾਥ ਧਾਮ ਵਿੱਚ ਵੀ ਵਿਕਾਸ ਕਾਰਜਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ, ਜਿਸ 'ਤੇ ਕੰਮ ਸ਼ੁਰੂ ਹੋ ਗਿਆ ਹੈ। ਧਾਮ ਦੇ ਪੁਨਰ ਨਿਰਮਾਣ ਦੇ ਪਹਿਲੇ ਪੜਾਅ ਵਿੱਚ 280 ਕਰੋੜ ਰੁਪਏ ਖਰਚ ਕੀਤੇ ਜਾਣਗੇ। ਬਦਰੀਨਾਥ ਧਾਮ 'ਚ 'ਅਰਾਈਵਲ ਪਲਾਜ਼ਾ' ਬਣਾਇਆ ਜਾਵੇਗਾ, ਜਿੱਥੇ ਸ਼ਰਧਾਲੂਆਂ ਨੂੰ ਇੱਕੋ ਛੱਤ ਹੇਠ ਕਈ ਸਹੂਲਤਾਂ ਮਿਲਣਗੀਆਂ। ਅਲਕਨੰਦਾ ਨਦੀ ਦੇ ਕੰਢੇ 'ਤੇ ਰਿਵਰਫਰੰਟ ਬਣਾਇਆ ਜਾ ਰਿਹਾ ਹੈ, ਇਸ ਨਾਲ ਮੰਦਰ ਦੇ ਆਲੇ-ਦੁਆਲੇ ਦੀ ਸੁੰਦਰਤਾ 'ਚ ਵਾਧਾ ਹੋਵੇਗਾ। ਬਦਰੀਨਾਥ ਧਾਮ ਵਿੱਚ ਹੀ ਅੰਤਰਰਾਜੀ ਬੱਸ ਟਰਮੀਨਲ ਬਣਾਇਆ ਜਾਵੇਗਾ, ਜਿਸ ਨਾਲ ਧਾਮ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਯਾਤਰਾ ਸਬੰਧੀ ਸੁਵਿਧਾਵਾਂ ਮਿਲਣਗੀਆਂ।
ਗੁਜਰਾਤ ਦੀ ਕੰਪਨੀ ਨੇ ਤਿਆਰ ਕੀਤਾ ਮਾਸਟਰ ਪਲਾਨ
ਬਦਰੀਨਾਥ ਧਾਮ ਦੇ ਵਿਕਾਸ ਲਈ ਮਾਸਟਰ ਪਲਾਨ ਗੁਜਰਾਤ ਆਧਾਰਿਤ ਕੰਪਨੀ INI ਦੁਆਰਾ ਤਿਆਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਧਾਮ ਦਾ ਵਿਕਾਸ ਕਾਰਜ ਤਿੰਨ ਪੜਾਵਾਂ ਵਿੱਚ ਮੁਕੰਮਲ ਕੀਤਾ ਜਾਵੇਗਾ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।