Bangladesh Crisis News: ਭਾਰਤ ਦਾ ਗੁਆਂਢੀ ਦੇਸ਼ ਬੰਗਲਾਦੇਸ਼ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵਿਗੜਦੀ ਸਥਿਤੀ ਬਾਰੇ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਯਾਨੀਕਿ ਅੱਜ 6 ਅਗਸਤ ਨੂੰ ਰਾਜ ਸਭਾ ਵਿੱਚ ਬੋਲਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬਹੁਤ ਘੱਟ ਸਮੇਂ ਵਿੱਚ ਭਾਰਤ ਆਉਣ ਦੀ ਇਜਾਜ਼ਤ ਮੰਗੀ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਸੇ ਸਮੇਂ ਸਾਨੂੰ ਬੰਗਲਾਦੇਸ਼ ਦੇ ਅਧਿਕਾਰੀਆਂ ਤੋਂ ਉਡਾਣ ਦੀ ਇਜਾਜ਼ਤ ਲਈ ਬੇਨਤੀ ਮਿਲੀ ਸੀ। ਜਿਸ ਤੋਂ ਬਾਅਦ ਉਹ ਕੱਲ੍ਹ ਸ਼ਾਮ ਯਾਨੀ ਸੋਮਵਾਰ ਯਾਨੀਕਿ 5 ਅਗਸਤ ਨੂੰ ਦਿੱਲੀ ਪਹੁੰਚ ਗਈ।



ਸ਼ੇਖ ਹਸੀਨਾ ਨੇ ਸ਼ਾਰਟ ਨੋਟਿਸ 'ਤੇ ਭਾਰਤ ਆਉਣ ਦੀ ਮੰਗੀ ਇਜਾਜ਼ਤ


ਐਸ ਜੈਸ਼ੰਕਰ ਨੇ ਰਾਜ ਸਭਾ 'ਚ ਕਿਹਾ ਕਿ ਭਾਰਤ ਸਰਕਾਰ ਬੰਗਲਾਦੇਸ਼ ਦੇ ਹਾਲਾਤ 'ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਘੱਟ ਸਮੇਂ ਵਿੱਚ ਸ਼ੇਖ ਹਸੀਨਾ ਨੇ ਕੱਲ੍ਹ ਕੁਝ ਸਮੇਂ ਲਈ ਭਾਰਤ ਆਉਣ ਦੀ ਇਜਾਜ਼ਤ ਮੰਗੀ ਸੀ ਅਤੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਨਾਲ ਹੀ ਭਾਰਤ ਬੰਗਲਾਦੇਸ਼ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।


ਭਾਰਤ ਸਰਕਾਰ ਪਿਛਲੇ 24 ਘੰਟਿਆਂ ਤੋਂ ਢਾਕਾ ਦੇ ਸੰਪਰਕ ਵਿੱਚ ਹੈ


ਐਸ ਜੈਸ਼ੰਕਰ ਨੇ ਅੱਗੇ ਕਿਹਾ, "ਪਿਛਲੇ 24 ਘੰਟਿਆਂ ਵਿੱਚ, ਅਸੀਂ ਢਾਕਾ ਵਿੱਚ ਅਧਿਕਾਰੀਆਂ ਦੇ ਨਾਲ ਵੀ ਲਗਾਤਾਰ ਸੰਪਰਕ ਵਿੱਚ ਹਾਂ। ਫਿਲਹਾਲ ਇਹੋ ਸਥਿਤੀ ਹੈ। ਮੈਂ ਇੱਕ ਮਹੱਤਵਪੂਰਣ ਗੁਆਂਢੀ ਦੇ ਸੰਬੰਧ ਵਿੱਚ ਸੰਵੇਦਨਸ਼ੀਲ ਮੁੱਦਿਆਂ ਦੇ ਸਬੰਧ ਵਿੱਚ ਸਦਨ ਦੀ ਸਮਝ ਅਤੇ ਸਮਰਥਨ ਦੀ ਮੰਗ ਕਰਦਾ ਹਾਂ, ਜਿਸ 'ਤੇ ਹਮੇਸ਼ਾ ਇੱਕ ਮਜ਼ਬੂਤ ​​ਰਾਸ਼ਟਰੀ ਸਹਿਮਤੀ ਰਹੀ ਹੈ।" ਜੈਸ਼ੰਕਰ ਨੇ ਇਹ ਵੀ ਕਿਹਾ ਕਿ ਸਰਕਾਰ ਗੁਆਂਢੀ ਦੇਸ਼ 'ਚ minorities ਦੇ ਮਾਮਲੇ 'ਤੇ ਵੀ ਨਜ਼ਰ ਰੱਖ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਸੀਨਾ ਦੇ ਜਾਣ ਤੋਂ ਬਾਅਦ ਹੋਈ ਹਿੰਸਾ ਵਿੱਚ ਹਿੰਦੂ ਮੰਦਰਾਂ 'ਤੇ ਹਮਲਾ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ।


'BSF ਨੂੰ ਚੌਕਸੀ ਵਧਾਉਣ ਅਤੇ ਅਲਰਟ ਰਹਿਣ ਦੇ ਦਿੱਤੇ ਨਿਰਦੇਸ਼'


ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਕੁਝ ਸਮੂਹ ਅਤੇ ਸੰਗਠਨ ਸੁਰੱਖਿਆ ਯਕੀਨੀ ਬਣਾਉਣ ਲਈ ਨਿਗਰਾਨੀ ਕਰ ਰਹੇ ਹਨ। ਅਸੀਂ ਇਸ ਦਾ ਸਵਾਗਤ ਕਰਦੇ ਹਾਂ, ਪਰ ਕੁਦਰਤੀ ਤੌਰ 'ਤੇ ਅਸੀਂ ਉਦੋਂ ਤੱਕ ਬਹੁਤ ਚਿੰਤਤ ਰਹਾਂਗੇ ਜਦੋਂ ਤੱਕ ਕਾਨੂੰਨ ਵਿਵਸਥਾ ਬਹਾਲ ਨਹੀਂ ਹੋ ਜਾਂਦੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਥਿਤੀ ਦੇ ਮੱਦੇਨਜ਼ਰ ਸੀਮਾ ਸੁਰੱਖਿਆ ਬਲਾਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।


ਬੰਗਲਾਦੇਸ਼ 'ਚ ਫਸੇ ਲਗਭਗ 19 ਹਜ਼ਾਰ ਭਾਰਤੀ- ਐੱਸ ਜੈਸ਼ੰਕਰ


ਰਾਜ ਸਭਾ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਨੇ ਕਿਹਾ, "ਅੰਦਾਜ਼ਾ ਹੈ ਕਿ ਇੱਥੇ 19,000 ਭਾਰਤੀ ਨਾਗਰਿਕ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ ਲਗਭਗ 9,000 ਭਾਰਤੀ ਵਿਦਿਆਰਥੀ ਹਨ। ਹਾਲਾਂਕਿ, ਇਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਜੁਲਾਈ ਵਿੱਚ ਆਏ ਸਨ। ਅਸੀਂ ਅਲਪਸੰਖਿਆ ਦੀ ਸਥਿਤੀ ਨੂੰ ਲੈ ਕੇ ਵੀ ਚਿੰਤਤ ਹਾਂ। ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।"