ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਅੱਧੀ ਦਰਜਨ ਸੈਂਟਰ ਸਥਾਪਤ ਕੀਤੇ ਗਏ ਹਨ। ਸਰਕਾਰ ਵੱਲੋਂ ਬੱਚਿਆਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਕਈ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਸਦੇ ਨਾਲ ਬੱਚਿਆਂ ਲਈ ਕੁਝ ਸਖ਼ਤ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਪਰ ਜੇ ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਉਹ ਅਯੋਗ ਕਰਾਰ ਦਿੱਤਾ ਜਾ ਸਕਦੇ ਹੈ।
ਇਨ੍ਹਾਂ ਚੀਜ਼ਾਂ ਦੀ ਪਾਲਣੀ ਜ਼ਰੂਰੀ:
* ਇੱਕ ਥਾਂ 'ਤੇ ਘੱਟ ਵਿਦਿਆਰਥੀਆਂ ਇਕੱਠਾ ਹੋਣ ਉਸ ਦੇ ਲਈ ਇਮਤਿਹਾਨ ਵਿਚ ਵਧੇਰੇ ਸਲੋਟ ਬਣਾਏ ਗਏ ਹਨ ਅਤੇ 100 ਹੀ ਵਿਦਿਆਰਥੀਆਂ ਨੂੰ ਇੱਕ ਵਾਰ 'ਚ ਬੁਲਾਇਆ ਜਾਵੇਗਾ।
* ਬੱਚੇ ਪ੍ਰੀਖਿਆ ਕੇਂਦਰ ਵਿਚ ਮਾਸਕ ਤੋਂ ਬਗੈਰ ਪ੍ਰਵੇਸ਼ ਨਹੀਂ ਕਰਨਗੇ। ਪ੍ਰੀਖਿਆ ਕੇਂਦਰ ਵਿਖੇ ਪਹੁੰਚਣ ਵਾਲੇ ਬੱਚਿਆਂ ਨੂੰ ਇਮਤਿਹਾਨ ਦੇਣ ਲਈ ਤਿੰਨ ਲੇਅਰ ਮਾਸਕ ਵੀ ਦਿੱਤੇ ਜਾਣਗੇ।
* ਜੇ ਕੇਂਦਰ ਵਿਚ ਦਾਖਲੇ ਸਮੇਂ ਕਿਸੇ ਬੱਚੇ ਦਾ ਤਾਪਮਾਨ ਉੱਚਾ ਹੁੰਦਾ ਹੈ, ਤਾਂ ਇਸ ਨੂੰ ਇੱਕ ਵੱਖਰੇ ਕਮਰੇ ਵਿਚ ਰੱਖਿਆ ਜਾਵੇਗਾ ਅਤੇ ਉੱਥੇ ਇਮਤਿਹਾਨ ਕਰਵਾਇਆ ਜਾਵੇਗਾ।
* ਬੱਚਿਆਂ ਲਈ ਐਡਮਿਟ ਕਾਰਡ ਦੇ ਨਾਲ ਕੋਰੋਨਾ ਨਾਲ ਸਬੰਧਤ ਜਾਣਕਾਰੀ ਵਾਲਾ ਫਾਰਮ ਨੂੰ ਭਰਨਾ ਅਤੇ ਇਸਨੂੰ ਘਰ ਤੋਂ ਕੇਂਦਰ ਵਿਚ ਲਿਆਉਣਾ ਜ਼ਰੂਰੀ ਹੈ।
* ਇਮਤਿਹਾਨ ਕੇਂਦਰ ਵਿਖੇ ਪ੍ਰੀਖਿਆ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਬਾਅਦ ਵਿਚ ਬੱਚਿਆਂ ਲਈ ਸੈਨੇਟਾਈਜ਼ ਕਰਨਾ ਬੇਹੱਦ ਜ਼ਰੂਰੀ ਹੈ।
* ਇਮਤਿਹਾਨ ਖਤਮ ਹੋਣ ਤੋਂ ਬਾਅਦ ਬੱਚਿਆਂ ਨੂੰ ਦਾਖਲਾ ਕਾਰਡ ਅਤੇ ਰੱਫ ਸੀਟ ਸੈਂਟਰ ਵਿਚ ਬਣਾਇਆ ਡੱਬੇ 'ਚ ਪਾਉਣੀ ਪਏਗੀ। ਜੇਕਰ ਕੋਈ ਬੱਚਾ ਅਜਿਹਾ ਨਹੀਂ ਕਰਦਾ, ਤਾਂ ਉਸ ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਕੋਰੋਨਾਵਾਇਰਸ ਅਤੇ ਸਾਰੇ ਵਿਰੋਧਾਂ ਦਰਮਿਆਨ ਅੱਜ ਤੋਂ ਸ਼ੁਰੂ ਹੋਏ ਜੇਈਈ ਮੇਨ ਦੀਆਂ ਪ੍ਰੀਖਿਆਵਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904