Bangalore Violence Live Updates: ਪੁਲਿਸ ਫਾਇਰਿੰਗ 'ਚ ਤਿੰਨ ਮੌਤਾਂ, 50 ਪੁਲਿਸ ਮੁਲਾਜ਼ਮਾਂ ਸਣੇ ਅਨੇਕਾਂ ਜ਼ਖ਼ਮੀ, 110 ਲੋਕ ਗ੍ਰਿਫ਼ਤਾਰ

ਪੋਸਟ ਲਿਖਣ ਦੇ ਇਲਜ਼ਾਮ 'ਚ ਕਰਨਾਟਕ ਦੇ ਵਿਧਾਇਕ ਅਖੰਡ ਸ੍ਰੀਨਿਵਾਸਮੂਰਤੀ ਦੇ ਭਾਣਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਹੁਣ ਤਕ 110 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਏਬੀਪੀ ਸਾਂਝਾ Last Updated: 12 Aug 2020 01:00 PM

ਪਿਛੋਕੜ

ਬੈਂਗਲੁਰੂ: ਇੱਥੋਂ ਦੇ ਇਕ ਵਿਧਾਇਕ ਦੇ ਭਾਣਜੇ ਦੀ ਫੇਸਬੁੱਕ ਪੋਸਟ ਤੋਂ ਬਾਅਦ ਹੱਤਿਆ ਹੋ ਗਈ। ਗੁੱਸੇ 'ਚ ਆਈ ਭੀੜ ਨੇ ਵਿਧਾਇਕ ਦੇ ਘਰ 'ਤੇ ਹਮਲਾ ਕਰ ਦਿੱਤਾ। ਪੁਲਿਸ ਦੀ ਫਾਇਰਿੰਗ...More

ਬੰਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਪੁਸ਼ਟੀ ਕੀਤੀ ਕਿ ਪੁਲਿਸ ਫਾਇਰਿੰਗ ਵਿੱਚ ਤਿੰਨ ਵਿਅਕਤੀ ਮਾਰੇ ਗਏ। ਉਨ੍ਹਾਂ ਕਿਹਾ ਕਿ ਬੰਗਲੁਰੂ ਦੇ ਪੁਲਾਕੇਸ਼ੀ ਨਗਰ ਵਿੱਚ ਹਿੰਸਾ ਦੇ ਮਾਮਲੇ ਵਿੱਚ 110 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਰਾਤ ਤੋਂ ਸ਼ੁਰੂ ਹੋਈ ਇਹ ਹਿੰਸਾ ਬੁੱਧਵਾਰ ਤੜਕੇ ਤੱਕ ਜਾਰੀ ਰਹੀ। ਇਸ ਦੌਰਾਨ 50 ਪੁਲਿਸ ਕਰਮਚਾਰੀਆਂ ਸਮੇਤ ਬਹੁਤ ਸਾਰੇ ਲੋਕ ਜ਼ਖਮੀ ਹੋਏ।