ਚੰਡੀਗੜ੍ਹ: ਕੁਝ ਦਿਨ ਪਹਿਲਾਂ ਏਬੀਪੀ ਸਾਂਝਾ ਵਲੋਂ ਖ਼ਬਰ ਚਲਾਈ ਗਈ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਖ਼ਰਾਬ ਹੋ ਗਈ ਹੈ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਭਰਤੀ ਕੀਤਾ ਗਿਆ ਹੈ।



ਇਸ ਖ਼ਬਰ ਦੀ ਹੈਡਿੰਗ ਅਤੇ ਤਸਵੀਰ ਨਾਲ ਛੇੜਛਾੜ ਕਰਕੇ ਇਸ ਨੂੰ ਹੁਣ ਸੋਸ਼ਲ ਮੀਡੀਆ 'ਤੇ ਇਹ ਲਿੱਖਕੇ ਵਾਇਰਲ ਕੀਤਾ ਜਾ ਰਿਹਾ ਹੈ ਕਿ 'ਪ੍ਰਕਾਸ਼ ਸਿੰਘ ਬਾਦਲ ਨੇ ਪੀਜੀਆਈ 'ਚ ਦਮ ਤੋੜਿਆ'


ਇਹ ਪੋਸਟ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਵਟਸਐੱਪ ਆਦਿ ਤੇ ਵਾਇਰਲ ਹੋ ਰਹੀ ਹੈ। ਲੋਕ ਇਸ ਤਸਵੀਰ ਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕ੍ਰਿਆ ਵੀ ਦੇ ਰਹੇ ਹਨ।ਏਬੀਪੀ ਸਾਂਝਾ ਨੇ ਨਾ ਤਾਂ ਟੀਵੀ ਚੈਨਲ 'ਤੇ ਤੇ ਨਾ ਹੀ ਯੂਟਿਊਬ ਚੈਨਲ 'ਤੇ ਅਜਿਹੀ ਕੋਈ ਖ਼ਬਰਾਂ ਚਲਾਈ ਹੈ।ਏਬੀਪੀ ਸਾਂਝਾ ਵਰਗਾ ਜ਼ਿੰਮੇਵਾਰ ਨਿਊਜ਼ ਚੈਨਲ ਅਜਿਹੀ ਗਲਤ ਜਾਣਕਾਰੀ ਨਹੀਂ ਚਲਾ ਸਕਦਾ ਹੈ।ਏਬੀਪੀ ਸਾਂਝਾ ਦੇ ਨਾਮ ਤੇ ਆਮ ਲੋਕਾਂ 'ਚ ਝੂਠ ਫੈਲਾਇਆ ਜਾ ਰਿਹਾ ਹੈ।ਅਸੀਂ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਐਸੀ ਕਿਸੇ ਵੀ ਖ਼ਬਰ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ।ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।


ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਤੇ ਸੁੱਚਾ ਸਿੰਘ ਲੰਗਾਹ ਬਾਰੇ ਵੀ ਇਕ ਖ਼ਬਰ ਸੋਸ਼ਲ ਮੀਡੀਆ ਤੇ ਏਬੀਪੀ ਸਾਂਝਾ ਦੇ ਨਾਂਅ ਹੇਠ ਵਾਇਰਲ ਹੋ ਰਹੀ ਹੈ। ਏਬੀਪੀ ਸਾਂਝਾ ਇਸ ਖ਼ਬਰ ਦੀ ਤਸਦੀਕ ਨਹੀਂ ਕਰਦਾ। ਏਬੀਪੀ ਸਾਂਝਾ ਵੱਲੋਂ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਗਈ।




ਉਪਰੋਕਤ ਤਸਵੀਰ ਵਿਚਲੀ ਖ਼ਬਰ ਗਲਤ ਹੈ ਜਦਕਿ ਏਬੀਪੀ ਸਾਂਝਾ ਵੱਲੋਂ ਜੋ ਖ਼ਬਰ ਚਲਾਈ ਗਈ ਉਹ ਹੇਠਾਂ ਦਿੱਤੀ ਗਈ ਹੈ।