ਪੜਚੋਲ ਕਰੋ

Bharat Bandh: ਵੀਰਵਾਰ ਨੂੰ 'ਭਾਰਤ ਬੰਦ' ਦਾ ਐਲਾਨ, ਕੀ ਸਕੂਲ-ਕਾਲਜ ਰਹੇਗੀ ਛੁੱਟੀ? ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਕੀ ਰਹੇਗਾ ਖੁੱਲ੍ਹੇਗਾ ਅਤੇ ਕੀ ਬੰਦ?

Bharat Bandh On Thursday: ਦੇਸ਼ ਵਿੱਚ ਵੀਰਵਾਰ 12 ਫਰਵਰੀ ਨੂੰ 'ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਦੇ ਚੱਲਦੇ ਆਮ ਜਨਤਾ ਉਲਝਣ ਵਿੱਚ ਹੈ। ਦਰਅਸਲ, ਇਸ ਦੌਰਾਨ ਕੀ ਬੰਦ ਅਤੇ ਕੀ ਖੁੱਲ੍ਹਾ ਰਹੇਗਾ ਹਰ...

Bharat Bandh On Thursday: ਦੇਸ਼ ਵਿੱਚ ਵੀਰਵਾਰ 12 ਫਰਵਰੀ ਨੂੰ 'ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਦੇ ਚੱਲਦੇ ਆਮ ਜਨਤਾ ਉਲਝਣ ਵਿੱਚ ਹੈ। ਦਰਅਸਲ, ਇਸ ਦੌਰਾਨ ਕੀ ਬੰਦ ਅਤੇ ਕੀ ਖੁੱਲ੍ਹਾ ਰਹੇਗਾ ਹਰ ਕਿਸੇ ਦਾ ਇਹੀ ਸਵਾਲ ਹੈ। ਜਾਣਕਾਰੀ ਮੁਤਾਬਕ ਵੱਖ-ਵੱਖ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ 'ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਕਈ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਨੇ ਵੀਰਵਾਰ ਨੂੰ ਦੇਸ਼ ਵਿਆਪੀ ਹੜਤਾਲ (ਭਾਰਤ ਬੰਦ) ਕਰਨ ਲਈ ਕਿਹਾ ਹੈ। ਇਸ ਬੰਦ ਦੇ ਐਲਾਨ ਤੋਂ ਬਾਅਦ ਆਮ ਜਨਤਾ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਭਲਕੇ ਰੋਜ਼ਾਨਾ ਦੇ ਕੰਮਕਾਜ ਪ੍ਰਭਾਵਿਤ ਹੋਣਗੇ ਜਾਂ ਨਹੀਂ। ਜੇਕਰ ਤੁਸੀਂ ਵੀ ਘਰੋਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖਬਰ ਰਾਹੀਂ ਜਾਣੋ ਕੱਲ੍ਹ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਾ...

ਸਕੂਲ ਅਤੇ ਕਾਲਜ ਬੰਦ ਰਹਿਣਗੇ?

ਭਾਰਤ ਬੰਦ ਦੌਰਾਨ ਸਕੂਲਾਂ ਅਤੇ ਕਾਲਜਾਂ ਨੂੰ ਖੁੱਲ੍ਹਾ ਰੱਖਣ ਜਾਂ ਬੰਦ ਕਰਨ ਦਾ ਫ਼ੈਸਲਾ ਸਥਾਨਕ ਪ੍ਰਸ਼ਾਸਨ ਅਤੇ ਸੂਬਾਂ ਸਰਕਾਰਾਂ 'ਤੇ ਨਿਰਭਰ ਕਰਦਾ ਹੈ। ਫਿਲਹਾਲ ਜ਼ਿਆਦਾਤਰ ਰਾਜਾਂ ਵਿੱਚ ਸਕੂਲ ਬੰਦ ਰੱਖਣ ਦਾ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਹੋਇਆ ਹੈ ਪਰ ਪ੍ਰਦਰਸ਼ਨ ਵਾਲੇ ਇਲਾਕਿਆਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕਈ ਨਿੱਜੀ ਸਕੂਲ ਛੁੱਟੀ ਦਾ ਐਲਾਨ ਕਰ ਸਕਦੇ ਹਨ।

ਬਾਜ਼ਾਰ ਅਤੇ ਆਵਾਜਾਈ ਸੇਵਾਵਾਂ

ਮਾਰਕੀਟ: ਵਪਾਰਕ ਜਥੇਬੰਦੀਆਂ ਅਨੁਸਾਰ ਮੁੱਖ ਬਾਜ਼ਾਰ ਖੁੱਲ੍ਹੇ ਰਹਿ ਸਕਦੇ ਹਨ, ਪਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਦੁਕਾਨਦਾਰ ਸੁਰੱਖਿਆ ਕਾਰਨ ਆਪਣੀਆਂ ਦੁਕਾਨਾਂ ਬੰਦ ਰੱਖ ਸਕਦੇ ਹਨ।

ਬੈਂਕਾਂ 'ਤੇ ਕੀ ਪਵੇਗਾ ਅਸਰ?

ਬੈਂਕਾਂ ਦੇ ਕੰਮਕਾਜ 'ਤੇ ਇਸ ਬੰਦ ਦਾ ਕੋਈ ਸਿੱਧਾ ਅਸਰ ਪੈਣ ਦੀ ਉਮੀਦ ਘੱਟ ਹੈ। ਬੈਂਕਾਂ ਵਿੱਚ ਕੰਮਕਾਜ ਆਮ ਵਾਂਗ ਜਾਰੀ ਰਹੇਗਾ ਕਿਉਂਕਿ ਬੈਂਕ ਕਰਮਚਾਰੀ ਜਥੇਬੰਦੀਆਂ ਨੇ ਅਜੇ ਤੱਕ ਹੜਤਾਲ ਵਿੱਚ ਸ਼ਾਮਲ ਹੋਣ ਦਾ ਕੋਈ ਵੱਡਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ, ਜੇਕਰ ਪ੍ਰਦਰਸ਼ਨਕਾਰੀ ਸੜਕਾਂ ਜਾਮ ਕਰਦੇ ਹਨ, ਤਾਂ ਬੈਂਕ ਪਹੁੰਚਣ ਵਿੱਚ ਦਿੱਕਤ ਆ ਸਕਦੀ ਹੈ।

ਟਰਾਂਸਪੋਰਟ: ਰੇਲਵੇ ਅਤੇ ਬੱਸ ਸੇਵਾਵਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਚੱਕਾ ਜਾਮ ਕੀਤਾ ਜਾ ਸਕਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਆਵਾਜਾਈ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਹੜੀਆਂ ਚੀਜ਼ਾਂ ਖੁੱਲ੍ਹਣਗੀਆਂ?  

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜ਼ਰੂਰੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ:
ਹਸਪਤਾਲ ਅਤੇ ਮੈਡੀਕਲ ਸਟੋਰ।
ਐਂਬੂਲੈਂਸ ਅਤੇ ਫਾਇਰ ਬ੍ਰਿਗੇਡ।
ਦੁੱਧ ਅਤੇ ਸਬਜ਼ੀਆਂ ਦੀ ਸਪਲਾਈ...

ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

'ਭਾਰਤ ਬੰਦ' ਦੇ ਸੱਦੇ ਨੂੰ ਦੇਖਦਿਆਂ ਵੱਖ-ਵੱਖ ਸੂਬਿਆਂ ਦੀ ਪੁਲਿਸ ਹਾਈ ਅਲਰਟ 'ਤੇ ਹੈ। ਦਿੱਲੀ-NCR ਅਤੇ ਪੰਜਾਬ-ਹਰਿਆਣਾ ਦੀਆਂ ਸਰਹੱਦਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

UP ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਧੂੰਏਂ ਨਾਲ ਭਰਿਆ ਕੈਬਿਨ  
UP ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਧੂੰਏਂ ਨਾਲ ਭਰਿਆ ਕੈਬਿਨ  
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Assam ਜਹਾਜ਼ ਹਾਦਸੇ 'ਚ ਗੁਰੂਗ੍ਰਾਮ ਦੇ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਸ਼ਹੀਦ ,ਘਰ ’ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ 
Assam ਜਹਾਜ਼ ਹਾਦਸੇ 'ਚ ਗੁਰੂਗ੍ਰਾਮ ਦੇ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਸ਼ਹੀਦ ,ਘਰ ’ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ 
Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ
Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ
Advertisement

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar 'ਚ ਸਖ਼ਤ ਪਾਬੰਦੀਆਂ ਦੇ ਫੁਰਮਾਨ ਜਾਰੀ, ਸਵੇਰੇ 6 ਤੋਂ ਸ਼ਾਮ ਤੱਕ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
Amritsar 'ਚ ਸਖ਼ਤ ਪਾਬੰਦੀਆਂ ਦੇ ਫੁਰਮਾਨ ਜਾਰੀ, ਸਵੇਰੇ 6 ਤੋਂ ਸ਼ਾਮ ਤੱਕ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
FlipKart ਦੇ 300 ਕਰਮਚਾਰੀਆਂ ਦੀ ਛਾਂਟੀ, IPO ਤੋਂ ਪਹਿਲਾਂ ਵੱਡਾ ਫੈਸਲਾ
FlipKart ਦੇ 300 ਕਰਮਚਾਰੀਆਂ ਦੀ ਛਾਂਟੀ, IPO ਤੋਂ ਪਹਿਲਾਂ ਵੱਡਾ ਫੈਸਲਾ
AAP Councillor ਦੇ ਘਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਕਈ ਰਾਊਂਡਫਾਇਰ ਕੀਤੇ, ਮੱਚਿਆ ਹੜਕੰਪ
AAP Councillor ਦੇ ਘਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਕਈ ਰਾਊਂਡਫਾਇਰ ਕੀਤੇ, ਮੱਚਿਆ ਹੜਕੰਪ
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ
ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
ਰਾਮ ਰਹੀਮ ਪੱਤਰਕਾਰ ਕਤਲਕਾਂਡ 'ਚ ਬਰੀ, ਹਾਈਕੋਰਟ ਨੇ ਸੁਣਾਇਆ ਫੈਸਲਾ
ਰਾਮ ਰਹੀਮ ਪੱਤਰਕਾਰ ਕਤਲਕਾਂਡ 'ਚ ਬਰੀ, ਹਾਈਕੋਰਟ ਨੇ ਸੁਣਾਇਆ ਫੈਸਲਾ
ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
Embed widget