Bharat Jodo Yatra : ਕਾਂਗਰਸ (Congress) ਦੀ ਭਾਰਤ ਜੋੜੋ ਯਾਤਰਾ ਦਾ ਅੱਜ 38ਵਾਂ ਦਿਨ ਹੈ। ਇਨ੍ਹਾਂ 38 ਦਿਨਾਂ ਵਿੱਚ ਕਰਨਾਟਕ ( Karantaka) ਦੇ ਬੇਲਾਰੀ  (Bellari) ਵਿੱਚ ਭਾਰਤ ਜੋੜੋ ਯਾਤਰਾ ਨੇ ਆਪਣੀ ਪਦਯਾਤਰਾ ਦੇ ਕੁੱਲ 1000 ਦਿਨ ਪੂਰੇ ਕਰ ਲਏ ਹਨ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਜਨਤਾ ਨੂੰ ਸੰਬੋਧਨ ਕਰ ਰਹੇ ਹਨ।


ਰਾਹੁਲ ਗਾਂਧੀ ਨੇ ਕਿਹਾ ਕਿ ਸ਼ੁਰੂ ਵਿੱਚ ਇਹ ਪਦਯਾਤਰਾ ਔਖੀ ਲੱਗ ਰਹੀ ਸੀ ਪਰ ਬਾਅਦ ਵਿੱਚ ਅਜਿਹਾ ਲੱਗਿਆ ਕਿ ਕੋਈ ਤਾਕਤ ਅੱਗੇ ਵਧ ਰਹੀ ਹੈ। ਅਸੀਂ ਇਹ ਯਾਤਰਾ ਇਸ ਲਈ ਸ਼ੁਰੂ ਕੀਤੀ ਕਿਉਂਕਿ ਭਾਜਪਾ, ਆਰਐਸਐਸ ਦੀ ਵਿਚਾਰਧਾਰਾ ਦੇਸ਼ ਨੂੰ ਵੰਡ ਰਹੀ ਹੈ। ਇਹ ਭਾਰਤ 'ਤੇ ਹਮਲਾ ਹੈ। ਇਹ ਦੇਸ਼ ਭਗਤੀ ਨਹੀਂ, ਦੇਸ਼ ਵਿਰੁੱਧ ਕੰਮ ਕੀਤਾ ਜਾ ਰਿਹਾ ਹੈ।


ਭਾਰਤ ਜੋੜੋ ਯਾਤਰਾ ਵਿੱਚ ਨਹੀਂ ਮਿਲੇਗੀ ਨਫ਼ਰਤ ਅਤੇ ਹਿੰਸਾ 


ਉਨ੍ਹਾਂ ਕਿਹਾ ਕਿ ਸਾਡੀ ਯਾਤਰਾ 'ਚ ਨਫਰਤ ਅਤੇ ਹਿੰਸਾ ਨਹੀਂ ਮਿਲੇਗੀ। ਇਹ ਸੋਚ ਸਿਰਫ਼ ਯਾਤਰਾ ਦੀ ਨਹੀਂ ਹੈ, ਸਗੋਂ ਇਹ ਕਰਨਾਟਕ ਅਤੇ ਭਾਰਤ ਦੀ ਸੋਚ ਅਤੇ ਵਿਚਾਰਧਾਰਾ ਹੈ। ਇਹ ਲੋਕ (ਭਾਜਪਾ) 24 ਘੰਟੇ, 50 ਸਾਲ ਲਗਾ ਲੈਣ , ਇਹ  DNA ਤੁਹਾਡੇ ਤੋਂ ਨਹੀਂ ਕੱਢਿਆ ਜਾ ਸਕਦਾ।

ਪੀਐਮ ਮੋਦੀ ਕਾਰਨ ਹੱਥਾਂ 'ਚੋਂ ਨਿਕਲਾ ਰੁਜ਼ਗਾਰ 


ਰਾਹੁਲ ਗਾਂਧੀ ਨੇ ਕਿਹਾ ਕਿ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਦਾ ਭਰੋਸਾ ਨਹੀਂ ਹੈ। ਅੱਜ ਭਾਰਤ ਵਿੱਚ 45 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਪ੍ਰਧਾਨ ਮੰਤਰੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ। ਉਹ ਨੌਕਰੀਆਂ ਕਿੱਥੇ ਗਈਆਂ? ਨੋਟਬੰਦੀ, ਜੀਐਸਟੀ ਅਤੇ ਕੋਰੋਨਾ ਵਿੱਚ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਕਾਰਨ ਸਾਢੇ ਬਾਰਾਂ ਕਰੋੜ ਨੌਜਵਾਨਾਂ ਦਾ ਰੁਜ਼ਗਾਰ ਹੱਥੋਂ ਨਿਕਲ ਗਿਆ ਹੈ।

 



ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਤੁਸੀਂ ਕਰਨਾਟਕ ਵਿੱਚ ਸਰਕਾਰੀ ਨੌਕਰੀ ਖਰੀਦ ਸਕਦੇ ਹੋ। ਇਸੇ ਲਈ ਕਰਨਾਟਕ ਸਰਕਾਰ ਨੂੰ 40% ਕਮਿਸ਼ਨ ਸਰਕਾਰ ਦਾ ਨਾਂ ਦਿੱਤਾ ਗਿਆ ਹੈ। ਇੱਥੇ ਜੋ ਵੀ ਕਰਨਾ ਹੈ 40% ਕਮਿਸ਼ਨ ਦੇ ਕੇ ਕੀਤਾ ਜਾ ਸਕਦਾ ਹੈ।

ਗੈਸ ਸਿਲੰਡਰ ਦੀ ਕੀਮਤ ਕਿੰਨੀ ਹੈ ?


ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਕਹਿੰਦੇ ਸਨ ਕਿ ਇੱਕ ਗੈਸ ਸਿਲੰਡਰ ਦੀ ਕੀਮਤ 400 ਰੁਪਏ ਹੈ, ਅੱਜ ਉਸੇ ਸਿਲੰਡਰ ਦੀ ਕੀਮਤ ਇੱਕ ਹਜ਼ਾਰ ਹੋ ਗਈ ਹੈ। ਪ੍ਰਧਾਨ ਮੰਤਰੀ ਦੱਸਣ ਕਿ ਮਾਵਾਂ-ਭੈਣਾਂ ਕੀ ਕਰਨ? ਪੈਟਰੋਲ ਅਤੇ ਡੀਜ਼ਲ ਦੀ ਇੰਨੀ ਉੱਚੀ ਕੀਮਤ ਅਸੀਂ ਕਦੇ ਨਹੀਂ ਦੇਖੀ ਹੈ। ਇੱਕ ਪਾਸੇ ਬੇਰੁਜ਼ਗਾਰੀ ਹੈ ਅਤੇ ਦੂਜੇ ਪਾਸੇ ਮਹਿੰਗਾਈ ਹੈ ,ਜਿਸ ਕਾਰਨ ਲੋਕ ਪਿਸ ਰਹੇ ਹਨ।