Lok Sabha Election: ਤੀਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਬਰੇਲੀ ਅਤੇ ਬਦਾਯੂੰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ‘ਸ਼ਹਿਜ਼ਾਦੇ’ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਪਰ ਇਸ ਦੀ ਸਮਾਪਤੀ ਅਗਲੀ 4 ਜੂਨ ਨੂੰ ‘ਕਾਂਗਰਸ ਲੱਭੋ ਯਾਤਰਾ’ ਨਾਲ ਹੋਵੇਗੀ। 


ਬਰੇਲੀ ਤੋਂ ਭਾਜਪਾ ਉਮੀਦਵਾਰ ਛਤਰਪਾਲ ਗੰਗਵਾਰ ਦੇ ਸਮਰਥਨ 'ਚ ਆਯੋਜਿਤ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ, 'ਸਾਡੇ ਸਾਹਮਣੇ ਇਹ ਹੰਕਾਰੀ ਗਠਜੋੜ 'ਇੰਡੀਆ' ਚੋਣਾਂ ਲੜ ਰਿਹਾ ਹੈ। ਉਨ੍ਹਾਂ ਦੇ ਸ਼ਹਿਜ਼ਾਦੇ ਰਾਹੁਲ ਬਾਬਾ ਨੇ 'ਭਾਰਤ ਜੋੜੋ' ਯਾਤਰਾ ਨਾਲ ਚੋਣ ਦੀ ਸ਼ੁਰੂਆਤ ਕੀਤੀ ਪਰ ਅੱਜ ਮੈਂ ਬਰੇਲੀ ਵਿੱਚ ਕਹਿਕੇ ਜਾ ਰਿਹਾ ਹਾਂ ਕਿ 'ਭਾਰਤ ਜੋੜੋ' ਯਾਤਰਾ ਨਾਲ ਸ਼ੁਰੂ ਹੋਈ ਸੀ ਪਰ 4 ਜੂਨ ਤੋਂ ਬਾਅਦ ਇਹ 'ਕਾਂਗਰਸ ਲੱਭੋ' ਯਾਤਰਾ ਨਾਲ ਖਤਮ ਹੋਣ ਜਾ ਰਹੀ ਹੈ।


ਉਨ੍ਹਾਂ ਦਾਅਵਾ ਕੀਤਾ, 'ਦੋ ਪੜਾਵਾਂ 'ਚ ਹੋਈਆਂ ਚੋਣਾਂ 'ਚ ਕਾਂਗਰਸ ਦੂਰਬੀਨ ਰਾਹੀਂ ਵੀ ਨਜ਼ਰ ਨਹੀਂ ਆ ਰਹੀ ਅਤੇ ਨਰਿੰਦਰ ਮੋਦੀ ਸੈਂਕੜਾ ਲਗਾ ਕੇ 400 ਦੀ ਦੌੜ 'ਚ ਕਾਫੀ ਅੱਗੇ ਨਿਕਲ ਗਏ ਹਨ।' ਸ਼ਾਹ ਨੇ ਕਿਹਾ, 'ਇਹ ਚੋਣ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣਾ ਦੀ ਹੈ। ਇਹ ਚੋਣ ਸਾਡੇ ਦੇਸ਼ ਦੀ ਆਰਥਿਕਤਾ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਦੀ ਚੋਣ ਹੈ। ਇਹ ਚੋਣ ਤਿੰਨ ਕਰੋੜ ਲੱਖਪਤੀ ਦੀਦੀ ਬਣਾਉਣ ਦੀ ਚੋਣ ਹੈ। ਇਹ ਚੋਣ ਅੱਤਵਾਦ ਅਤੇ ਨਕਸਲਵਾਦ ਨੂੰ ਖਤਮ ਕਰਨ ਦੀ ਚੋਣ ਹੈ। 


ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਇਸ ਮੁੱਦੇ 'ਤੇ ਕਾਂਗਰਸ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ, ‘70 ਸਾਲਾਂ ਤੋਂ ਕਾਂਗਰਸ ਪਾਰਟੀ ਰਾਮ ਮੰਦਰ ਦੇ ਮੁੱਦੇ ਨੂੰ ਟਾਲ ਰਹੀ ਸੀ। ਤੁਸੀਂ ਨਰਿੰਦਰ ਮੋਦੀ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਇਆ, ਫਿਰ ਪੰਜ ਸਾਲਾਂ ਦੇ ਅੰਦਰ ਮੋਦੀ ਨੇ ਕੇਸ ਜਿੱਤ ਲਿਆ, ਭੂਮੀ ਪੂਜਨ ਕੀਤਾ ਅਤੇ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਕਰਕੇ ਜੈ ਸ਼੍ਰੀ ਰਾਮ ਕਿਹਾ।


ਇਹ ਵੀ ਪੜ੍ਹੋ-Lok Sabha Election: 'ਕਾਂਗਰਸ ਮਰ ਰਹੀ ਤੇ ਪਾਕਿਸਤਾਨ ਰੋ ਰਿਹਾ', PM ਮੋਦੀ ਨੇ ਪਾਕਿ ਨਾਲ ਵਿਰੋਧੀ ਧਿਰ ਦੇ ਸਬੰਧਾਂ 'ਤੇ ਚੁੱਕੇ ਸਵਾਲ