Swati Maliwal Case: ਆਮ ਆਦਮੀ ਪਾਰਟੀ (AAP) ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ(Swati Maliwal) ਨਾਲ ਕਥਿਤ ਕੁੱਟਮਾਰ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਵਿਭਵ ਕੁਮਾਰ(Bibhav Kumar) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਭਵ ਕੁਮਾਰ ਦਾ ਨਾਮ ਦਿੱਲੀ ਪੁਲਿਸ ਦੀ ਐਫਆਈਆਰ ਵਿੱਚ ਹੈ। ਹੁਣ ਉਸ ਤੋਂ ਇਸ ਮਾਮਲੇ 'ਚ ਹੋਰ ਪੁੱਛਗਿੱਛ ਕੀਤੀ ਜਾਵੇਗੀ।


ਦਿੱਲੀ ਪੁਲਿਸ ਨੇ ਵਿਭਵ ਕੁਮਾਰ ਨੂੰ ਸੀਐਮ ਕੇਜਰੀਵਾਲ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਹੈ। ਉਸ ਨੂੰ ਸਿਵਲ ਲਾਈਨ ਥਾਣੇ ਲਿਜਾਇਆ ਗਿਆ ਹੈ। ਵਿਭਵ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਐਫਆਈਆਰ ਬਾਰੇ ਜਾਣਕਾਰੀ ਮਿਲੀ। ਇਸ ਦੇ ਨਾਲ ਹੀ ਵਿਭਵ ਕੁਮਾਰ ਨੇ ਪੁਲਿਸ ਨੂੰ ਈਮੇਲ ਰਾਹੀਂ ਸ਼ਿਕਾਇਤ ਵੀ ਕੀਤੀ ਹੈ। ਵਿਭਵ ਨੇ ਅਪੀਲ ਕੀਤੀ ਹੈ ਕਿ ਦਿੱਲੀ ਪੁਲਿਸ ਉਸ ਦੀ ਸ਼ਿਕਾਇਤ ਦਾ ਨੋਟਿਸ ਲਵੇ। ਵਿਭਵ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ ਹੈ।


ਇਹ ਵੀ ਪੜ੍ਹੋ-Swati Maliwal: ਖੱਬੀ ਲੱਤ, ਅੱਖ ਦੇ ਥੱਲੇ ਤੇ ਗੱਲ੍ਹਾਂ ‘ਤੇ ਸੱਟ ਦੇ ਨਿਸ਼ਾਨ, ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਆਈ ਸਾਹਮਣੇ, ਦਿੱਲੀ ਪੁਲਿਸ ਪਹੁੰਚੀ ਮੁੱਖ ਮੰਤਰੀ ਨਿਵਾਸ


ਸਵਾਤੀ ਮਾਲੀਵਾਲ ਦੀ ਡਾਕਟਰੀ ਜਾਂਚ ਵਿੱਚ ਸੱਟ ਦੀ ਪੁਸ਼ਟੀ


ਸਵਾਤੀ ਮਾਲੀਵਾਲ ਨੇ ਵਿਭਵ ਕੁਮਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਜਦੋਂ ਉਹ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਪਹੁੰਚੀ ਤਾਂ ਵਿਭਵ ਕੁਮਾਰ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਕੁੱਟਮਾਰ ਕੀਤੀ। ਦੂਜੇ ਪਾਸੇ ਸਵਾਤੀ ਮਾਲੀਵਾਲ ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਐਫ.ਆਈ.ਆਰ.ਦਰਜ ਕੀਤੀ ਹੈ।


ਐਫਆਈਆਰ ਤੋਂ ਬਾਅਦ ਸਵਾਤੀ ਮਾਲੀਵਾਲ ਦੀ ਏਮਜ਼ ਵਿੱਚ ਮੈਡੀਕਲ ਜਾਂਚ ਕੀਤੀ ਗਈ। ਜਿਸ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਵਾਤੀ ਦੀ ਖੱਬੀ ਲੱਤ 'ਤੇ ਅਤੇ ਸੱਜੀ ਅੱਖ ਦੇ ਹੇਠਾਂ ਸੱਟ ਦੇ ਨਿਸ਼ਾਨ ਹਨ। ਸਵਾਤੀ ਨੇ ਸਿਰ ਦਰਦ ਅਤੇ ਗਰਦਨ ਆਕੜਣ ਦੀ ਵੀ ਸ਼ਿਕਾਇਤ ਕੀਤੀ ਹੈ।


ਰਾਘਵ ਚੱਢਾ ਦਿੱਲੀ ਪਰਤ ਆਏ ਹਨ


ਦੂਜੇ ਪਾਸੇ ਭਾਜਪਾ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਸਵਾਤੀ ਮਾਲੀਵਾਲ ਦਾ ਮੁੱਦਾ ਉਠਾਇਆ ਅਤੇ ਆਮ ਆਦਮੀ ਪਾਰਟੀ 'ਤੇ ਵਿਭਵ ਕੁਮਾਰ ਨੂੰ ਬਚਾਉਣ ਦਾ ਦੋਸ਼ ਲਗਾਇਆ। ਜਿਵੇਂ-ਜਿਵੇਂ ਦਿੱਲੀ ਵਿੱਚ ਸਿਆਸੀ ਘਟਨਾਕ੍ਰਮ ਬਦਲ ਰਿਹਾ ਹੈ, ਰਾਘਵ ਚੱਢਾ ਲੰਡਨ ਤੋਂ ਪਰਤ ਆਏ ਹਨ ਅਤੇ ਉਹ ਸ਼ਨੀਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਵੀ ਪਹੁੰਚੇ।