Pawan Singh on Lok Sabha Election: ਭਾਰਤੀ ਜਨਤਾ ਪਾਰਟੀ ਵੱਲੋਂ 2 ਮਾਰਚ ਸ਼ਾਮ ਲੋਕ ਸਭਾ ਚੋਣਾਂ ਦੇ ਲਈ 195 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿੱਚ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਨੂੰ ਟਿਕਟ ਦਿੱਤਾ ਗਿਆ ਸੀ। ਪਾਰਟੀ ਨੇ ਪਵਨ ਸਿੰਘ ਨੂੰ ਪੱਛਮੀ ਬੰਗਾਮ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਹਾਲਾਂਕਿ ਟਿਕਟ ਮਿਲਣ ਦੇ 24 ਘੰਟਿਆਂ ਦੇ ਅੰਦਰ ਹੀ ਪਵਨ ਸਿੰਘ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।


ਭੋਜਪੁਰੀ ਸੁਪਰਸਟਾਰ ਨੇ ਸੋਸ਼ਲ ਮੀਡੀਆ ਉੱਤੇ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਦਿਲ ਤੋਂ ਧੰਨਵਾਦ ਕਰਦਾ ਹਾਂ, ਪਾਰਟੀ ਨੇ ਮੇਰੇ ਉੱਤੇ ਵਿਸ਼ਵਾਸ ਕਰਕੇ ਆਸਨਸੋਲ ਦਾ ਉਮੀਦਵਾਰ ਐਲਾਨਿਆ ਗਿਆ ਹੈ ਪਰ ਕਿਸੇ ਕਾਰਨ ਕਰਕੇ ਮੈਂ ਚੋਣ ਨਹੀਂ ਲੜ ਸਕਦਾਂ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਟੈਗ ਕੀਤਾ ਹੈ।






ਦਰਅਸਲ, ਜਿਵੇਂ ਹੀ ਪਵਨ ਸਿੰਘ ਦਾ ਨਾਂਅ ਆਸਨਸੋਲ ਸੀਟ ਤੋਂ ਭਾਜਪਾ ਦੇ ਉਮੀਦਵਾਰ ਦੇ ਤੌਰ ਉੱਤੇ ਐਲਾਨਿਆਂ ਗਿਆ ਉਵੇਂ ਹੀ ਤ੍ਰਿਣਮੂਲ ਕਾਂਗਰਸ ਨੇ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਟੀਐਮਸੀ ਨੇ ਪਵਨ ਸਿੰਘ ਦੇ ਜ਼ਰੀਏ ਬੰਗਾਲੀ ਔਰਤਾਂ  ਨੂੰ ਲੈ ਕੇ ਗਾਏ ਗਾਣਿਆਂ ਨੂੰ ਲੈਕੇ ਨਿਸ਼ਾਨਾ ਸਾਧਿਆ ਹੈ। ਟੀਐਮਸੀ ਨੇਤਾਵਾਂ ਨੇ ਪਵਨ ਸਿੰਘ ਦੇ ਗਾਣਿਆਂ ਦੇ ਪੋਸਟਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਨੇ ਬੰਗਾਲੀ ਗੀਤ, ਸੰਸਕ੍ਰਿਤੀ ਤੇ ਮਹਿਲਾਵਾਂ ਦਾ ਅਪਮਾਨ ਕੀਤਾ ਹੈ ਉਸ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ।


ਟੀਐਮਸੀ ਦੇ ਕੁਝ ਲੀਡਰਾਂ ਨੇ ਸੋਸ਼ਲ ਮੀਡੀਆ ਉੱਤੇ ਭੋਜਪੁਰੀ ਗਾਇਕ ਦੇ ਕੁਝ ਗਾਣਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਤੇ ਕਿਹਾ ਕਿ ਇਨ੍ਹਾਂ ਵਿੱਚ ਸਾਫ਼ ਤੌਰ ਉੱਤੇ ਉਹ ਮਹਿਲਾਵਾਂ ਦਾ ਅਪਮਾਨ ਕਰ ਰਿਹਾ ਹੈ। ਟੀਐਮਸੀ ਸਕੱਤਰ ਅਭਿਸ਼ੇਕ ਬੈਨਰਜੀ, ਪਾਰਟੀ ਦੇ ਰਾਜ ਸਭਾ ਮੈਂਬਰ ਸਾਕੇਤ ਗੋਖਲੇ ਸਮੇਤ ਕਈ ਲੀਡਰਾਂ ਨੇ ਪਵਨ ਸਿੰਘ ਦੀ ਉਮੀਦਵਾਰੀ ਉੱਤੇ ਸਵਾਲ ਖੜ੍ਹੇ ਕੀਤੇ  ਹਨ।