11 Members Of The Same Family Asked For Euthanasia By Writing A Letter To The President


ਭੋਪਾਲ: ਗਵਾਲੀਅਰ 'ਚ ਇੱਕ ਕਿਸਾਨ ਤੇ ਉਸ ਦੇ ਪਰਿਵਾਰ ਦੇ 11 ਮੈਂਬਰਾਂ ਨੇ ਪ੍ਰਸ਼ਾਸਨ ਤੋਂ ਸਵੈਇੱਛਾ ਮੌਤ ਦੀ ਇਜਾਜ਼ਤ ਮੰਗੀ ਹੈ। ਕਿਸਾਨ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਪਰਿਵਾਰ ਸਮੇਤ ਸਵੈਇੱਛਾ ਮੌਤ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਦਰਅਸਲ ਕਿਸਾਨ ਪਰਿਵਾਰ ਦੀ ਜੱਦੀ ਜ਼ਮੀਨ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਕਬਜ਼ਾ ਕਰ ਲਿਆ ਹੈ ਤੇ ਉਹ ਹੁਣ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਹੇ ਹਨ।


ਕਿਸਾਨ ਦਾ ਦੋਸ਼ ਹੈ ਕਿ ਉਸ ਨੇ ਹਰ ਥਾਂ ਸ਼ਿਕਾਇਤ ਕੀਤੀ ਹੈ ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਤੇ ਇਸ ਲਈ ਉਹ ਪਰਿਵਾਰ ਸਮੇਤ ਮਰਨ ਦੀ ਇਜਾਜ਼ਤ ਚਾਹੁੰਦਾ ਹੈ।


ਜਾਣੋ ਕੀ ਹੈ ਪੂਰਾ ਮਾਮਲਾ:


ਸਾਬਿਰ ਖ਼ਾਨ ਵਾਸੀ ਬੀਰਾਵਲੀ ਘਾਟੀਗਾਂਵ ਨੇ ਦੱਸਿਆ ਕਿ ਪਿੰਡ ਬੀਰਾਵਲੀ ਵਿੱਚ ਉਸ ਦੀ 1 ਵਿੱਘੇ 2 ਵਿਸ਼ਵਾ ਜੱਦੀ ਜ਼ਮੀਨ ਹੈ। ਪਿਤਾ ਜਮੀਲ ਖ਼ਾਨ ਦੀ ਮੌਤ ਤੋਂ ਬਾਅਦ ਜ਼ਮੀਨ ਪਰਿਵਾਰ ਦੇ 15 ਮੈਂਬਰਾਂ ਦੇ ਨਾਂ ਹੋ ਗਈ। ਪਰ ਇਸ ਜ਼ਮੀਨ ’ਤੇ ਸੰਜੇ ਅਗਰਵਾਲ ਉਰਫ਼ ਬਬਲੂ ਨੇ ਕਬਜ਼ਾ ਕਰ ਲਿਆ। ਬਬਲੂ ਦਲ ਦੇ ਦਲਾਲ ਮੰਡੀ ਵਿੱਚ ਦਲਾਲੀ ਕਰਦੇ ਹਨ। ਵਿਜੇ ਕੱਕਵਾਨੀ ਵੀ ਉਨ੍ਹਾਂ ਨਾਲ ਸ਼ਾਮਲ ਹੈ। ਇਹ ਲੋਕ ਜ਼ਮੀਨ 'ਤੇ ਕਲੋਨੀ ਕੱਟਣਾ ਚਾਹੁੰਦੇ ਹਨ ਜਿਸ ਕਾਰਨ ਜੱਦੀ ਜ਼ਮੀਨ ’ਤੇ ਕਬਜ਼ਾ ਕਰਨ ਵਾਲੇ ਪਰਿਵਾਰ ਨੂੰ ਧਮਕੀਆਂ ਦਿੰਦੇ ਹਨ।


ਸਾਬਿਰ ਨੇ ਦੱਸਿਆ ਕਿ ਉਸ ਨੇ ਹਰ ਥਾਂ ਗੁੰਡਿਆਂ ਦੀ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਦਾ ਪ੍ਰਸ਼ਾਸਨ ਨਾਲ ਗਠਜੋੜ ਹੈ, ਉਸੇ ਆਧਾਰ 'ਤੇ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਹੈ।


ਸਾਬਿਰ ਦਾ ਕਹਿਣਾ ਹੈ ਕਿ ਕਾਰਵਾਈ ਨਾ ਹੋਣ ਕਾਰਨ ਉਸ ਦਾ ਪਰਿਵਾਰ ਨਿਰਾਸ਼ ਹੈ, ਇਸ ਲਈ ਪਰਿਵਾਰ ਦੇ 11 ਮੈਂਬਰ ਹੁਣ ਇੱਛਾ ਮੌਤ ਚਾਹੁੰਦੇ ਹਨ, ਇਸ ਲਈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਕਲੈਕਟਰ ਤੇ ਐਸਪੀ ਨੂੰ ਇੱਛਾ ਮੌਤ ਦੀ ਇਜਾਜ਼ਤ ਲੈਣ ਲਈ ਅਰਜ਼ੀ ਦਿੱਤੀ ਹੈ।


ਇਹ ਵੀ ਪੜ੍ਹੋ: Delhi-NCR Weather Update: ਦਿੱਲੀ ਅਤੇ ਗੁਰੂਗ੍ਰਾਮ 'ਚ ਰਿਕਾਰਡ ਤੋੜ ਗਰਮੀ, 'ਲੂ' ਦਾ ਕਹਿਰ ਰਹੇਗਾ ਜਾਰੀ ਤਾਂ ਕਈ ਸੂਬਿਆਂ 'ਚ ਹੋ ਸਕਦੀ ਬਾਰਸ਼