Continues below advertisement

ਹਰਿਆਣਾ ਦੇ DGP ਸ਼ਤਰੂਜੀਤ ਸਿੰਘ ਕਪੂਰ ਨੂੰ ਛੁੱਟੀਤੇ ਭੇਜੇ ਜਾਣ ਤੋਂ ਬਾਅਦ ਵੱਡਾ ਪ੍ਰਸ਼ਾਸਕੀ ਬਦਲਾਅ ਕੀਤਾ ਗਿਆ ਹੈਰਾਜਪਾਲ ਨੇ ਹੁਕਮ ਜਾਰੀ ਕਰਦੇ ਹੋਏ IPS ਓਮ ਪ੍ਰਕਾਸ਼ ਸਿੰਘ (1992 ਬੈਚ) ਨੂੰ ਕਾਰਜਕਾਰੀ DGP, ਹਰਿਆਣਾ ਦਾ ਵਾਧੂ ਚਾਰਜ ਸੌਂਪਿਆ ਹੈ

ਓਮ ਪ੍ਰਕਾਸ਼ ਸਿੰਘ ਇਸ ਵੇਲੇ MD, ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਪੰਚਕੁਲਾ, ਡਾਇਰੈਕਟਰ FSL ਮਧੁਬਨ ਅਤੇ DG, HSBNCB (H) ਦੇ ਅਹੁਦਿਆਂ ‘ਤੇ ਕੰਮ ਕਰ ਰਹੇ ਹਨ।

Continues below advertisement

ਹਰਿਆਣਾ ਸਰਕਾਰ ਨੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਰਹੇ ਵਾਈ ਪੂਰਨ ਕੁਮਾਰ ਦੀ ਕਥਿਤ ਆਤਮਹੱਤਿਆ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਸਰਕਾਰ ਉੱਤੇ ਵਿਰੋਧੀ ਪੱਖ ਦੇ ਹਮਲੇ ਅਤੇ ਕੁਮਾਰ ਦੇ ਪਰਿਵਾਰ ਵੱਲੋਂ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਦੇ ਵਿਚਕਾਰ ਰਾਜ ਦੇ ਪੁਲਿਸ ਮਹਾਂਨਿਰਦੇਸ਼ਕ (DGP) ਸ਼ਤਰੂਜੀਤ ਕਪੂਰ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ। ਇਸ ਤੋਂ ਬਾਅਦ ਹਰਿਆਣਾ ਦੇ DGP ਦਾ ਪ੍ਰਭਾਰ ਓਮ ਪ੍ਰਕਾਸ਼ ਸਿੰਘ ਨੂੰ ਸੌਂਪਿਆ ਗਿਆ। ਓਪੀ ਸਿੰਘ ਨੂੰ ਹਰਿਆਣਾ DGP ਦਾ ਵਾਧੂ ਚਾਰਜ ਮਿਲਿਆ ਹੈ।

 

 

 

ਦੂਜੇ ਪਾਸੇ, ਪੂਰਨ ਦੀ ਪਤਨੀ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਅਧਿਕਾਰੀ ਅਮਨੀਤ ਪੀ. ਕੁਮਾਰ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਉਹਨਾਂ ਨੇ ਲੈਪਟਾਪ ਪੁਲਿਸ ਨੂੰ ਸੌਂਪ ਦਿੱਤਾ ਹੈ। ਪਰ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦੇ ਮੁਤਾਬਕ ਲੈਪਟਾਪ ਅਜੇ ਤੱਕ ਪੁਲਿਸ ਨੂੰ ਨਹੀਂ ਦਿੱਤਾ ਗਿਆ, ਇਸ ਲਈ ਲੈਪਟਾਪ ਸੌਂਪਣ ਲਈ ਪਰਿਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਦੇ ਮੁਤਾਬਕ ਪਰਿਵਾਰ ਨੇ ਆਪਣੀ ਸ਼ਿਕਾਇਤ ਵਿੱਚ ਲੈਪਟਾਪ ਸੌਂਪਣ ਦੀ ਗੱਲ ਕੀਤੀ ਹੈ ਪਰ ਅਜੇ ਤੱਕ ਇਹ ਸੌਂਪਿਆ ਨਹੀਂ ਗਿਆ।

 

 

ਭਾਰਤੀ ਪੁਲਿਸ ਸੇਵਾ (ਆਈਪੀਐਸ) ਦੇ 2001 ਬੈਚ ਦੇ ਅਧਿਕਾਰੀ ਕੁਮਾਰ ਨੇ 7 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ-11 ਵਿਖੇ ਆਪਣੇ ਆਵਾਸਤੇ ਕਥਿਤ ਤੌਰਤੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀਉਨ੍ਹਾਂ ਨੇ ਆਠ ਪੰਨਿਆਂ ਦਾਅੰਤਿਮ ਨੋਟਛੱਡਿਆ ਸੀ, ਜਿਸ ਵਿੱਚ ਹਰਿਆਣਾ ਦੇ ਪੁਲਿਸ ਮਹਾਨਿਰਦੇਸ਼ਕ ਸ਼ਤਰੂਜੀਤ ਕਪੂਰ ਅਤੇ ਰੋਹਤਕ ਦੇ ਪੁਰਾਣੇ ਪੁਲਿਸ ਅਧੀਪਤੀ (ਐਸਪੀ) ਨਰਿੰਦਰ ਬਿਜਾਰਨੀਆ ਸਮੇਤ ਆਠ ਸੀਨੀਅਰ ਆਈਪੀਐਸ ਅਧਿਕਾਰੀਆਂ ‘ਤੇ ‘ਜਾਤੀਗਤ ਭੇਦਭਾਵ, ਨਿਸ਼ਾਨਾ ਬਣਾ ਕੇ ਮਾਨਸਿਕ ਤਸੀਹੇ, ਲੋਕਾਂ ਅੱਗੇ ਅਪਮਾਨ ਅਤੇ ਅੱਤਿਆਚਾਰ’ ਦਾ ਇਲਜ਼ਾਮ ਲਗਾਇਆ ਗਿਆ ਹੈ। ਬਿਜਾਰਨੀਆ ਦਾ ਤਬਾਦਲਾ ਐਤਵਾਰ ਨੂੰ ਕਰ ਦਿੱਤਾ ਗਿਆ ਸੀ।

ਕੁਮਾਰ ਦਾ ਅਜੇ ਤੱਕ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ, ਕਿਉਂਕਿ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਇਸ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਦੇ ਅਧਿਕਾਰੀ ਕੁਮਾਰ ਦੀ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।