ਸ਼ਿਮਲਾ: ਹਿਮਾਚਲ ਸਰਕਾਰ ਦੀ ਮੰਤਰੀ ਮੰਡਲ ਦੀ ਬੈਠਕ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਹਿਮਾਚਲ ਸਰਕਾਰ ਨੇ ਸੋਮਵਾਰ ਤੋਂ ਪ੍ਰਦੇਸ਼ ਵਿੱਚ ਬੱਸਾਂ ਚਲਾਉਣ ਦਾ ਫੈਸਲ ਕੀਤਾ ਹੈ।ਹੁਣ ਹਿਮਾਚਲ ਆਉਣ ਦੇ ਲਈ ਵੀ RT-PCR ਟੈਸਟ ਦੀ ਲੋੜ ਨਹੀਂ ਹੈ।ਇਸ ਦੇ ਨਾਲ ਰਜਿਸਟ੍ਰੇਸ਼ਨ ਜਾਰੀ ਰਹੇਗੀ।
ਆਦੇਸ਼ਾਂ ਅਨੁਸਾਰ ਬਜ਼ਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ।ਪਰ ਸ਼ਨੀਵਾਰ ਅਤੇ ਐਤਵਾਰ ਨੂੰ ਬਜ਼ਾਰ ਬੰਦ ਰਹਿਣਗੇ।ਰਾਤ ਸਮੇਂ ਕਰਫਿਊ ਜਾਰੀ ਰਹੇਗਾ।ਸਰਕਾਰੀ ਦਫ਼ਤਰਾਂ ਨੂੰ 50 ਫੀਸਦੀ ਸਮਰਥਾ ਨਾਲ ਖੋਲ੍ਹਿਆ ਜਾਏਗਾ।ਪ੍ਰਦੇਸ਼ ਸਰਕਾਰ ਨੇ ਟਰਾਂਸਪੋਰਟ ਸੈਕਟਰ ਨੂੰ ਮੁੜ ਲੀਹ ਤੇ ਲਿਆਉਣ ਲਈ ₹40 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦਾ ਵੀ ਐਲਾਨ ਕੀਤਾ ਹੈ।
ਸਰਕਾਰ ਨੇ ਹੋਟਲ ਇੰਡਸਟਰੀ ਨੂੰ ਲੋਨ ਵਿੱਚ ਵਿਆਜ਼ ਦਰਾਂ 'ਚ ਛੋਟ ਦੇਣ ਦਾ ਵੀ ਐਲਾਨ ਕੀਤਾ ਹੈ।ਨਿੱਜੀ ਬਸ ਚਾਲਕਾਂ ਨੂੰ ਵੀ ਟੈਕਸ ਵਿੱਚ ਰਾਹਤ ਦਿੱਤੀ ਜਾਏਗੀ।ਮੈਡੀਕਲ, ਆਯੁਰਵੈਦਿਕ ਅਤੇ ਡੈਂਟਲ ਕਾਲਜ 23 ਜੂਨ ਤੋਂ ਸ਼ੁਰੂ ਹੋਣਗੇ। ਕਾਲਜ ਪ੍ਰੀਖਿਆਵਾਂ ਜੁਲਾਈ ਵਿਚ ਆਯੋਜਿਤ ਕੀਤੀਆਂ ਜਾਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ