ਮੁਜ਼ੱਫਰਾਬਾਦ: ਪਾਕਿਸਤਾਨ ‘ਚ ਆਈਐਸਆਈ ਨੇ ਭਾਰਤ ਵਿਰੁੱਧ ਦਹਿਸ਼ਤ ਦਾ ਲੇਡੀ ਪਲਾਨ ਤਿਆਰ ਕੀਤਾ ਹੈ। ਖੁਫੀਆ ਵਿਭਾਗ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਇਹ ਖੁਲਾਸਾ ਹੋਇਆ ਹੈ ਕਿ ਅੱਤਵਾਦੀਆਂ ਦੇ ਖਾਤਮੇ ਤੇ ਅੱਤਵਾਦੀਆਂ ਦੇ ਮਦਦਗਾਰਾਂ ਨੂੰ ਲੱਗੀ ਸੱਟ ਤੋਂ ਬਾਅਦ ਆਈਐਸਆਈ ਔਰਤਾਂ ਦੀ ਆੜ ਵਿੱਚ ਸਾਜਿਸ਼ ਦੀ ਯੋਜਨਾ ਬਣਾ ਰਿਹਾ ਹੈ। ਆਈਐਸਆਈ ਨੇ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ਨੂੰ ਵੀ ਇਕੱਠੇ ਹੋਣ ਲਈ ਕਿਹਾ ਸੀ।

ਦਰਅਸਲ, ਸੁਰੱਖਿਆ ਬਲਾਂ ਨੇ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਸਥਾਨਕ ਮਦਦਗਾਰਾਂ ਦਾ ਨੈੱਟਵਰਕ ਤੋੜ ਦਿੱਤਾ ਹੈ। ਇਸੇ ਲਈ ਆਈਐਸਆਈ ਚਾਹੁੰਦਾ ਹੈ ਕਿ ਔਰਤਾਂ ਨੂੰ ਅੰਡਰਕਵਰ ਵਰਕਰਾਂ ਵਜੋਂ ਤਿਆਰ ਕੀਤਾ ਜਾਵੇ। ਇਸ ‘ਚ ਅਜਿਹੀਆਂ ਔਰਤਾਂ ਨੂੰ ਰੱਖਿਆ ਜਾ ਰਿਹਾ ਹੈ, ਜੋ ਜਾਂ ਤਾਂ ਗਰੀਬ ਹਨ ਜਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ।

ਆਈਐਸਆਈ ਨੇ ਮੀਟਿੰਗ ਵਿੱਚ ਕੀਤਾ ਫੈਸਲਾ:

ਪਾਕਿਸਤਾਨ ਵਿੱਚ ਹਾਈ ਕਮਾਂਡ ਭਾਰਤ ਵਿੱਚ ਅੱਤਵਾਦੀਆਂ ਦੇ ਨੈੱਟਵਰਕ ਦੇ ਨਿਰੰਤਰ ਢਾਹੁਣ ਤੋਂ ਬਹੁਤ ਪ੍ਰੇਸ਼ਾਨ ਹੈ। ਇਸ ਕਰਕੇ ਹਾਲ ਹੀ ਵਿੱਚ ਮੁਜ਼ੱਫਰਾਬਾਦ ਵਿੱਚ ਆਈਐਸਆਈ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਬੁਲਾਈ, ਜਿਸ ਵਿੱਚ ਵੱਡੇ ਅੱਤਵਾਦੀ ਸਮੂਹ ਹਿਜ਼ਬੁਲ ਮੁਜਾਹਿਦੀਨ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਦੇ ਸਾਰੇ ਕਮਾਂਡਰ ਸ਼ਾਮਲ ਹੋਏ। ਇਸ ਬੈਠਕ ਵਿੱਚ ਸਾਫ ਤੌਰ 'ਤੇ ਕਿਹਾ ਗਿਆ ਸੀ ਕਿ ਔਰਤਾਂ ਨੂੰ ਅੰਡਰਕਵਰ ਕਾਮੇ ਬਣਾਉਣ ਦਾ ਕਾਰਨ ਇਹ ਵੀ ਹੈ ਕਿ ਉਨ੍ਹਾਂ 'ਤੇ ਜਲਦੀ ਸ਼ੱਕ ਨਹੀਂ ਹੁੰਦਾ।

ਸੂਤਰਾਂ ਮੁਤਾਬਕ ਕੁਝ ਲੜਕੀਆਂ ਪਾਕਿਸਤਾਨ ਤੋਂ ਵੀ ਆ ਸਕਦੀਆਂ ਹਨ, ਜੋ ਕਸ਼ਮੀਰ ਦੀਆਂ ਔਰਤਾਂ ਨੂੰ ਅੱਤਵਾਦੀ ਸੰਗਠਨ ਨਾਲ ਜੋੜਨਗੀਆਂ ਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣਗੀਆਂ। ਇਸ ਸਮੇਂ ਭਾਰਤੀ ਸੁਰੱਖਿਆ ਬਲ ਪਾਕਿਸਤਾਨ ਦੀ ਇਸ ਸਾਜਿਸ਼ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904