ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਮਜ਼ਦੂਰ ਮੰਤਰੀ ਅਨਿਲ ਵਿਜ਼ ਨੇ ਆਪਣੇ X (ਪਹਿਲਾਂ ਟਵਿੱਟਰ) ਅਕਾਊਂਟ 'ਤੇ ਆਪਣੇ ਨਾਮ ਦੇ ਆਗੇੋਂ 'Minister' ਸ਼ਬਦ ਹਟਾ ਦਿੱਤਾ ਹੈ, ਜਿਸ ਨਾਲ ਰਾਜਨੀਤਕ ਹਲਚਲ ਪੈਦਾ ਹੋ ਗਈ ਹੈ। ਹੁਣ ਉਨ੍ਹਾਂ ਦੇ ਨਾਮ ਦੇ ਨਾਲ ਸਿਰਫ਼ "ਅੰਬਾਲਾ ਕੈਂਟ, ਹਰਿਆਣਾ" ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ।

Continues below advertisement

ਜਾਣਕਾਰੀ ਅਨੁਸਾਰ, ਇਹ ਬਦਲਾਅ ਬੁੱਧਵਾਰ ਰਾਤ ਕਰੀਬ ਸਵਾ 11 ਵਜੇ ਹੋਇਆ। ਪਹਿਲਾਂ ਵਿਜ ਨੇ X 'ਤੇ ਆਪਣੇ ਨਾਮ ਦੇ ਨਾਲ "Minister, Haryana, India" ਲਿਖਿਆ ਹੋਇਆ ਸੀ। ਇਸ ਬਦਲਾਅ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ, ਪਰ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਤੇਜ਼ ਹੋ ਗਈ ਹੈ।

Continues below advertisement

 

ਇਸਦਾ ਕਾਰਨ ਇਹ ਵੀ ਹੈ ਕਿ ਲਗਭਗ 6 ਦਿਨ ਪਹਿਲਾਂ ਵਿਜ਼ ਨੇ X (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਰਾਹੀਂ ਕਿਹਾ ਸੀ- "ਅੰਬਾਲਾ ਛਾਉਣੀ ਵਿੱਚ ਕੁਝ ਲੋਕ ਪੈਰਲਲ ਭਾਜਪਾ ਚਲਾ ਰਹੇ ਹਨ, ਜਿਨ੍ਹਾਂ ਨੂੰ ਉੱਪਰਲੇ ਲੋਕਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਹੈ। ਕਮੈਂਟ ਬਾਕਸ ਵਿੱਚ ਲਿਖੋ ਕਿ ਅਸੀਂ ਕੀ ਕਰੀਏ? ਪਾਰਟੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।" ਇਸ ਸਬੰਧ ਵਿੱਚ ਵੀ ਵਿਜ਼ ਵੱਲੋਂ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ।

ਕੀ ਫਿਰ ਤੋਂ ਨਾਰਾਜ਼ ਚੱਲ ਰਹੇ ਹਨ ਵਿਜ?