ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਤਾਜ਼ਾ ਰੁਝਾਨਾਂ ਮੁਤਾਬਕ, ਭਾਜਪਾ (BJP) ਤੇ ਜੇਡੀਯੂ (JDU) ਦੋਵੇਂ ਹੀ 70-70 ਸੀਟਾਂ ‘ਤੇ ਅੱਗੇ ਚੱਲ ਰਹੀਆਂ ਹਨ। ਦੋਵੇਂ ਪਾਰਟੀਆਂ ਨੇ ਬਰਾਬਰੀ ਦੀ ਲੀਡ ਬਣਾਈ ਰੱਖੀ ਹੈ। ਇਸ ਤੋਂ ਪਹਿਲਾਂ ਕਦੇ ਜੇਡੀਯੂ ਅੱਗੇ ਨਜ਼ਰ ਆ ਰਹੀ ਸੀ ਤਾਂ ਕਦੇ ਭਾਜਪਾ। ਫਿਲਹਾਲ ਹਾਲਾਤਾਂ ਮੁਤਾਬਕ ਇਹ ਕਹਿਣਾ ਮੁਸ਼ਕਿਲ ਹੈ ਕਿ ਇਸ ਚੋਣ ‘ਚ ਸਭ ਤੋਂ ਵੱਡੀ ਪਾਰਟੀ ਕੌਣ ਬਣੇਗੀ, ਕਿਉਂਕਿ ਗਿਣਤੀ ਹਾਲੇ ਵੀ ਜਾਰੀ ਹੈ।
Bihar Election Result Live Updates: ਚੋਣਾਂ ਦੇ ਨਤੀਜੇ ਤੈਅ ਕਰਨਗੇ ਬਿਹਾਰ ਦੀ ਕਿਸਮਤ! ਕਿਸ ਦੇ ਸਿਰ ਸਜੇਗਾ ਜਿੱਤ ਦਾ ਤਾਜ
ਬਿਹਾਰ ਵਿਧਾਨ ਸਭਾ ਚੋਣਾਂ 'ਚ ਇਸ ਵਾਰ ਕਿਸ ਦੀ ਸਰਕਾਰ ਬਣੇਗੀ, ਇਸ ਦਾ ਐਲਾਨ ਕੁਝ ਪਲਾਂ ਬਾਅਦ ਹੋ ਜਾਵੇਗਾ। ਬਿਹਾਰ ਚੋਣਾਂ ਨੂੰ ਲੈ ਕੇ ਹੋਈ 243 ਸੀਟਾਂ 'ਤੇ ਹੋਈ ਵੋਟਿੰਗ ਦੀ ਗਿਣਤੀ ਅੱਜ ਯਾਨੀਕਿ 14 ਨਵੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ..
ABP Sanjha Last Updated: 14 Nov 2025 01:08 PM
ਪਿਛੋਕੜ
Bihar Chunav Result 2025: ਬਿਹਾਰ ਦੀ 18ਵੀਂ ਵਿਧਾਨ ਸਭਾ ਦੇ ਗਠਨ ਲਈ ਚੋਣ ਕਮਿਸ਼ਨ ਨੇ 6 ਅਤੇ 11 ਨਵੰਬਰ ਨੂੰ ਪਹਿਲੇ ਅਤੇ ਦੂਜੇ ਪੜਾਅ ਦੀ ਵੋਟਿੰਗ ਕਰਵਾਈ ਸੀ। ਹੁਣ 14...More
Bihar Chunav Result 2025: ਬਿਹਾਰ ਦੀ 18ਵੀਂ ਵਿਧਾਨ ਸਭਾ ਦੇ ਗਠਨ ਲਈ ਚੋਣ ਕਮਿਸ਼ਨ ਨੇ 6 ਅਤੇ 11 ਨਵੰਬਰ ਨੂੰ ਪਹਿਲੇ ਅਤੇ ਦੂਜੇ ਪੜਾਅ ਦੀ ਵੋਟਿੰਗ ਕਰਵਾਈ ਸੀ। ਹੁਣ 14 ਨਵੰਬਰ 2025 ਨੂੰ ਸਭ 243 ਸੀਟਾਂ ਦੀ ਗਿਣਤੀ ਹੋਵੇਗੀ। ਰਾਜ ਦੇ 38 ਜ਼ਿਲ੍ਹਿਆਂ ਦੇ 46 ਗਿਣਤੀ ਕੇਂਦਰਾਂ ‘ਤੇ ਸਵੇਰੇ 8 ਵਜੇ ਤੋਂ ਕਾਊਂਟਿੰਗ ਸ਼ੁਰੂ ਹੋਵੇਗੀ। ਇਸ ਵਾਰ ਚੋਣ ‘ਚ ਭਾਜਪਾ-ਨੇਤ੍ਰਿਤਵ ਵਾਲੇ NDA ਅਤੇ RJD-ਨੇਤ੍ਰਿਤਵ ਵਾਲੇ ਮਹਾਗਠਬੰਧਨ ਵਿੱਚ ਕੱਡੀ ਟੱਕਰ ਮੰਨੀ ਜਾ ਰਹੀ ਹੈ।ਵੋਟਿੰਗ ਦੌਰਾਨ ਦੋਵੇਂ ਪੜਾਅ ਵਿੱਚ 65 ਫੀਸਦੀ ਤੋਂ ਵੱਧ ਵੋਟ ਪਏ। ਇਸ ਚੋਣ ਵਿੱਚ ਕੁਝ ਅਜਿਹੇ ਵੀ ਦਲ ਸਨ ਜਿਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ। ਜਿਸ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੇ ਜਨ ਸੁਰਾਜ, ਤੇਜ ਪ੍ਰਤਾਪ ਯਾਦਵ ਦੀ ਅਧਿਕਸ਼ਤਾ ਵਾਲੀ ਜਨ ਸ਼ਕਤੀ ਜਨਤਾ ਦਲ ਮੁੱਖ ਤੌਰ 'ਤੇ ਸ਼ਾਮਲ ਹਨ। ਜੇਕਰ ਐੱਨਡੀਏ ਦੀ ਗੱਲ ਕਰੀਏ ਤਾਂ ਉਨ੍ਹਾਂ ਨਾਲ ਜਨਤਾ ਦਲ ਯੂਨਾਈਟਡ, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ), ਰਾਸ਼ਟਰੀ ਲੋਕ ਮੋਰਚਾ ਅਤੇ ਹਿੰਦੁਸਤਾਨੀ ਆਵਾਮ ਮੋਰਚਾ ਸ਼ਾਮਲ ਹੈ। ਜਦੋਂ ਕਿ ਮਹਾਂਗਠਬੰਧਨ ਵਿੱਚ ਆਰਜੇਡੀ ਤੋਂ ਇਲਾਵਾ ਭਾਰਤੀ ਰਾਸ਼ਟਰੀ ਕਾਂਗਰਸ, ਵਾਮ ਮੋਰਚਾ, ਵਿਕਾਸ਼ੀਲ ਇਨਸਾਨ ਪਾਰਟੀ ਅਤੇ ਆਈਆਈਪੀ ਸ਼ਾਮਲ ਹੈ। ਇੱਕ ਪਾਸੇ ਮਹਾਗਠਬੰਧਨ ਨੇ ‘ਫ੍ਰੈਂਡਲੀ ਫਾਈਟ’ ਕਰਦੇ ਹੋਏ 252 ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ, ਜਦਕਿ NDA ਦੇ ਸਾਰੇ ਸਾਥੀਆਂ ਨੇ ਮਿਲ ਕੇ 242 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਮਹਾਗਠਬੰਧਨ ਨੇ RJD ਨੇਤਾ ਤੇਜਸਵੀ ਯਾਦਵ ਨੂੰ ਆਪਣਾ ਸੀਐਮ ਚਿਹਰਾ ਘੋਸ਼ਿਤ ਕੀਤਾ ਸੀ। ਦੂਜੇ ਪਾਸੇ NDA ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ‘ਚ ਇਹ ਚੋਣ ਲੜ ਰਹੀ ਹੈ। ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਦੇਖ ਸਕਦੇ ਹੋ ਨਤੀਜੇ ਵੋਟਾਂ ਦੀ ਹੋਣ ਵਾਲੀ ਗਿਣਤੀ ਅੱਜ ਸਵੇਰੇ 8:00 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਪਹਿਲਾਂ ਸਰਵਿਸ ਵੋਟਾਂ (ਪੋਸਟਲ ਬੈਲੇਟ) ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਬਅਦ ਸਵੇਰੇ 8:30 ਵਜੇ ਦੇ ਕਰੀਬ ਈਵੀਐਮ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ। ਗਿਣਤੀ ਸ਼ੁਰੂ ਹੋਣ ਦੇ ਲਗਭਗ ਦੋ ਘੰਟਿਆਂ ਦੇ ਅੰਦਰ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਯਾਨੀ ਨਤੀਜੇ ਨੂੰ ਲੈ ਕੇ ਤਸਵੀਰ ਹੌਲੀ-ਹੌਲੀ ਸਪੱਸ਼ਟ ਹੋਣੀ ਸ਼ੁਰੂ ਹੋ ਜਾਵੇਗੀ। ਵੋਟਾਂ ਦੀ ਗਿਣਤੀ ਦੇ ਨਤੀਜੇ ਤੁਸੀਂ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ results.eci.gov.in 'ਤੇ ਵੀ ਦੇਖ ਸਕਦੇ ਹੋ। ਲਾਈਵ ਰੁਝਾਨ ਬਿਹਾਰ ਦੇ ਮੁੱਖ ਚੋਣ ਕਮਿਸ਼ਨਰ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਉਪਲਬਧ ਹੋਣਗੇ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Bihar Election Result Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ BJP ਕਰਮਚਾਰੀਆਂ ਨੂੰ ਕਰਨਗੇ ਸੰਬੋਧਨ
ਬਿਹਾਰ ਵਿੱਚ NDA ਨੂੰ ਬੰਪਰ ਬਹੁਮਤ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਕਰੀਬ 6.00 ਵਜੇ BJP ਹੈੱਡਕੁਆਰਟਰ ਆਉਣਗੇ। ਬਿਹਾਰ ਚੋਣਾਂ ਵਿੱਚ NDA ਦੀ ਜਿੱਤ ਤੋਂ ਬਾਅਦ, PM ਕਰਮਚਾਰੀਆਂ ਨੂੰ ਸੰਬੋਧਨ ਕਰ ਸਕਦੇ ਹਨ।