ਨਾਮੀਂ ਹਸਪਤਾਲ ਦੇ ICU 'ਚ ਲੱਗੀ ਭਿਆਨਕ ਅੱਗ, ਕਈ ਮਰੀਜ਼ਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
Muzaffarpur Hospital Fire: ਸ਼ੁਰੂਆਤ ਵਿੱਚ ਇਹ ਲੱਗ ਰਿਹਾ ਸੀ ਕਿ ICU ਵਿੱਚ ਸ਼ਾਰਟ ਸਰਕਟ ਕਾਰਨ ਇਹ ਭਿਆਨਕ ਅੱਗ ਲੱਗੀ ਹੋ ਸਕਦੀ ਹੈ। ਅੱਗ ਅਤੇ ਧੂੰਏਂ ਨੇ ਕਈ ਮਰੀਜ਼ਾਂ ਦੀ ਜਾਨ ਲੈ ਲਈ ਹੈ।

- ਮੁਜ਼ੱਫਰਪੁਰ ਪ੍ਰਸਾਦ ਹਸਪਤਾਲ ਦੇ ICU ਵਿੱਚ ਵੀਰਵਾਰ ਸਵੇਰੇ ਅੱਗ ਲੱਗੀ।
- ਸ਼ਾਰਟ ਸਰਕਟ ਕਾਰਨ ਅੱਗ ਲੱਗੀ, ਫੈਲਿਆ ਭਾਰੀ ਧੂੰਆਂ।
- ਤਿੰਨ ਮਰੀਜ਼ਾਂ ਦੀ ਮੌਤ ਹੋਈ, 12 ਨੂੰ ਸੁਰੱਖਿਅਤ ਕੱਢਿਆ।
- ਫਾਇਰ ਬ੍ਰਿਗੇਡ ਨੇ ਅੱਗ ਬੁਝਾਈ, ਸਥਿਤੀ ਕਾਬੂ ਹੇਠ।
Muzaffarpur Hospital Fire: ਦਿੱਲੀ ਦੇ ਹੋਟਲ ਵਿੱਚ ਭਿਆਨਕ ਅੱਗ ਲੱਗਣ ਤੋਂ ਇੱਕ ਦਿਨ ਬਾਅਦ ਹੀ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਅੱਗ ਲੱਗਣ ਦੀ ਘਟਨਾ ਵਾਪਰ ਗਈ। ਦੱਸ ਦਈਏ ਕਿ (4 ਜੂਨ) ਵੀਰਵਾਰ ਨੂੰ ਸਵੇਰੇ 3:00 ਵਜੇ ਦੇ ਕਰੀਬ ਮੁਜ਼ੱਫਰਪੁਰ ਦੇ ਸਭ ਤੋਂ ਵੱਡੇ ਹਸਪਤਾਲ ਪ੍ਰਸਾਦ ਹਸਪਤਾਲ ਦੇ ਆਈਸੀਯੂ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਕਈ ਮਰੀਜ਼ਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ICU ਵਿੱਚ 15 ਬੈੱਡ ਸਨ। ਅੱਗ ਲੱਗਣ ਤੋਂ ਬਾਅਦ ਸਾਰਾ ਇਲਾਕਾ ਧੂੰਆਂ-ਧੂੰਆਂ ਹੋ ਗਿਆ, ਜਿਸ ਕਾਰਨ ਕਈ ਮੌਤਾਂ ਹੋ ਗਈਆਂ। 15 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ ਤਿੰਨ ਦੇ ਮਾਰੇ ਜਾਣ ਦੀ ਖ਼ਬਰ ਹੈ। ਬਾਕੀ 12 ਮਰੀਜ਼ਾਂ ਨੂੰ ਇਲਾਜ ਲਈ ਦੂਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ 15 ਮਰੀਜ਼ਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਸ਼ਾਰਟ ਸਰਕਟ ਕਰਕੇ ਲੱਗੀ ਅੱਗ
ਸ਼ੁਰੂਆਤ ਵਿੱਚ ਇਹ ਸ਼ੱਕ ਸੀ ਕਿ ਆਈਸੀਯੂ ਵਿੱਚ ਸ਼ਾਰਟ ਸਰਕਟ ਕਾਰਨ ਇਹ ਭਿਆਨਕ ਅੱਗ ਲੱਗੀ ਹੋ ਸਕਦੀ ਹੈ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਰਾਹਗੀਰਾਂ ਦੀ ਮਦਦ ਨਾਲ, ਅੰਦਰ ਫਸੇ ਮਰੀਜ਼ਾਂ ਨੂੰ ਬਚਾਇਆ ਗਿਆ। ਬਚਾਏ ਗਏ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅੱਗ ਬੁਝਾਊ ਵਿਭਾਗ ਦੇ ਇੱਕ ਕਰਮਚਾਰੀ ਨੂੰ ਸਵੇਰੇ 3:55 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਪ੍ਰਸਾਦ ਹਸਪਤਾਲ ਦੇ ਆਈਸੀਯੂ ਵਿੱਚ ਅੱਗ ਲੱਗ ਗਈ ਹੈ। ਛੇ ਫਾਇਰ ਬ੍ਰਿਗੇਡ ਗੱਡੀਆਂ ਤੁਰੰਤ ਘਟਨਾ ਸਥਾਨ 'ਤੇ ਭੇਜੀਆਂ ਗਈਆਂ। 12 ਲੋਕਾਂ ਨੂੰ ਬਚਾਇਆ ਗਿਆ, ਜਦੋਂ ਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਈਸੀਯੂ ਵਿੱਚ ਮਰੀਜ਼ਾਂ ਲਈ 13 ਬੈੱਡ ਸਨ, ਜਿਸ ਵਿੱਚ ਦੋ ਬੈੱਡ ਐਕਸਟ੍ਰਾ ਰੱਖੇ ਹੋਏ ਸਨ। 13 ਮਰੀਜ਼ ਤਾਂ ਪੱਕੇ ਹੀ ਅੰਦਰ ਸਨ ਅਤੇ ਦੋ ਹੋਰ ਮਰੀਜ਼ ਮੌਜੂਦ ਹੋ ਸਕਦੇ ਹਨ। ਆਕਸੀਜਨ ਮਸ਼ੀਨ, ਹਾਰਟ ਮਾਨੀਟਰ ਸਣੇ ਕਈ ਮਸ਼ੀਨਾਂ ਹਨ। ਇਹ ਸ਼ੱਕ ਹੈ ਕਿ ਇਨ੍ਹਾਂ ਵਿੱਚੋਂ ਇੱਕ ਮਸ਼ੀਨ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ। ਧੂੰਏਂ ਕਾਰਨ ਮਰੀਜ਼ਾਂ ਦੀ ਹਾਲਤ ਵਿਗੜ ਗਈ। ਬਚਾਅ ਕਾਰਜ ਪੂਰਾ ਹੋ ਗਿਆ ਹੈ ਅਤੇ ਸਥਿਤੀ ਇਸ ਸਮੇਂ ਕਾਬੂ ਹੇਠ ਹੈ। ਕਿਉਂਕਿ ਆਈਸੀਯੂ ਦੇ ਮਰੀਜ਼ ਗੰਭੀਰ ਹਾਲਤ ਵਿੱਚ ਹਨ, ਇਸ ਲਈ ਉਨ੍ਹਾਂ ਨੂੰ ਹੋਰ ਹਸਪਤਾਲਾਂ ਦੇ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















