Nikhil Kumar
ਚੰਡੀਗੜ੍ਹ: ਬੀਤੀ ਕੱਲ੍ਹ ਦਰਦਨਾਕ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (CDS) ਬਿਪਿਨ ਰਾਵਤ ਸਣੇ 13 ਹੋਰ ਲੋਕਾਂ ਦੀ ਮੌਤ ਹੋ ਗਈ।ਜਨਰਲ ਬਿਪਿਨ ਰਾਵਤ ਦੇ ਦੇਹਾਂਤ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ।ਇਸ ਦੁੱਖ ਦੀ ਘੜੀ ਵਿੱਚ ਬਿਪਿਨ ਰਾਵਤ ਦੇ ਬੈਚਮੇਟ Lt. ਜਨਰਲ ਰਾਕੇਸ਼ ਸ਼ਰਮਾ ਨੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ।
ਜਨਰਲ ਰਾਕੇਸ਼ ਸ਼ਰਮਾ ਨੇ ਕਿਹਾ, "ਇਹ ਬਹੁਤ ਹੀ ਦਰਦਨਾਕ ਘਟਨਾ ਹੈ, ਜਦੋਂ ਨਾਗਾਲੈਂਡ ਅੰਦਰ ਹੈਲੀਕਾਪਟਰ ਕ੍ਰੈਸ਼ ਹੋਇਆ ਸੀ ਤਾਂ ਉਹ ਬੱਚ ਨਿਕਲੇ ਸੀ।ਉਨ੍ਹਾਂ ਨੇ ਯਮਰਾਜ ਨੂੰ ਵਾਪਸ ਭੇਜ ਦਿੱਤਾ ਸੀ।1974 ਵਿੱਚ ਅਸੀਂ ਨੈਸ਼ਨਲ ਅਕੈਡਮੀ ਪੂਣੇ ਵਿੱਚ ਗਏ ਸੀ, 3 ਸਾਲ ਅਸੀਂ ਇੱਥੇ ਇਕੱਠੇ ਰਹੇ।ਇਕ ਦੂਜੇ ਨੂੰ ਮਿਲਦੇ ਜੁਲਦੇ ਰਹਿੰਦੇ ਸੀ।ਉਹ ਗੋਰਖਾ ਰਾਇਫਲ ਵਿੱਚ ਸੀ।"
ਰਾਕੇਸ਼ ਸ਼ਰਮਾ ਨੇ ਅਗੇ ਕਿਹਾ , "ਉਨ੍ਹਾਂ ਦਾ ਲਕਸ਼ ਫੋਕਸ ਸੀ, ਉਹ ਆਪਣੇ ਜਵਾਨਾਂ ਲਈ ਹਮੇਸ਼ਾਂ ਖੜ੍ਹੇ ਰਹਿੰਦੇ ਸੀ।ਉਹ ਇੱਕ ਸਾਫ ਦਿਲ, ਨੇਕ ਇਨਸਾਨ ਅਤੇ ਸਟ੍ਰੇਟ ਫਾਰਵਰਡ ਇਨਸਾਨ ਸੀ।CDS ਬਣਨ ਮਗਰੋਂ ਉਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਨੂੰ ਡਰਾ ਕੇ ਰੱਖਿਆ ਹੋਇਆ ਸੀ।"
ਬਿਪਿਨ ਰਾਵਤ ਦੀ ਤਾਰੀਫ ਕਰਦੇ ਹੋਏ ਸ਼ਰਮਾ ਨੇ ਕਿਹਾ, "ਉਨ੍ਹਾਂ 'ਚ ਪਹਿਲਾਂ ਤੋਂ ਹੀ ਇੱਕ ਜੋਸ਼ ਸੀ ਜੋ ਅਸੀਂ ਨੋਟ ਕੀਤਾ।ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕੀ ਉਹ ਫੌਜ ਦੇ ਮੁਖੀ ਬਣਨਗੇ। ਇੱਕ ਵਾਰ ਮੈਡੀਕਲ ਇਨਜਰੀ ਦੇ ਦੌਰਾਨ ਇੱਕ ਕਦਮ ਪਿੱਛੇ ਆਉਣਾ ਪਿਆ, ਪਰ ਬਾਅਦ ਵਿੱਚ ਉਹ ਇੱਕ ਕਦਮ ਅਗੇ ਵੱਧਣ ਦੀ ਬਜਾਏ 4 ਕਦਮ ਅਗੇ ਵੱਧ ਗਏ।ਬਾਅਦ ਵਿੱਚ ਉਹ ਸਭ ਤੋਂ ਅਗੇ ਨਿਕਲ ਗਏ ਅਤੇ IMA ਦੇ ਸਭ ਤੋਂ ਬੈਸਟ ਅਫ਼ਸਰ ਬਣ ਗਏ।"
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ