ਦੇਹਰਾਦੂਨ: ਕੋਰੋਨਾ ਵਾਇਰਸ ਤੋਂ ਬਾਅਦ ਦੇਸ਼ 'ਚ ਬਰਡ ਫਲੂ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਕਈ ਸੂਬਿਆਂ 'ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੀ ਰੋਕਥਾਮ ਲਈ ਸਰਕਾਰ ਕਦਮ ਵੀ ਚੁੱਕ ਰਹੀ ਹੈ। ਕੇਂਦਰ ਸਰਕਾਰ ਨੇ ਵੀ ਇਸ ਨੂੰ ਲੈਕੇ ਐਡਵਾਇਜ਼ਰੀ ਜਾਰੀ ਕੀਤੀ ਹੈ। ਓਧਰ ਉੱਤਰਾਖੰਡ ਬਰਡ ਫਲੂ ਨੂੰ ਲੈਕੇ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਵਣ ਵਿਭਾਗ ਨੇ ਖਾਸ ਤਿਆਰੀ ਆਰੰਭ ਕੀਤੀ ਹੈ।
ਊਧਮ ਸਿੰਘ ਨਗਰ ਦੇ ਖਟੀਮਾ ਦੇ ਪਰਵਾਸੀ ਪੰਛੀਆਂ ਦੀ ਡ੍ਰੋਨ ਨਾਲ ਮੌਨੀਟਰਿੰਗ ਕੀਤੀ। ਤਰਾਈ ਪੂਰਬੀ ਵਣ ਵਿਭਾਗ 'ਚ ਬੈਗੁਲ ਡੈਮ, ਧੌਰਾ ਡੈਮ, ਨਾਨਕ ਸਾਗਰ ਤੇ ਸ਼ਾਰਦਾ ਸਾਗਰ 'ਚ ਠੰਡ ਦੇ ਮੌਸਮ 'ਚ ਸੈਂਕੜਿਆਂ ਦੀ ਸੰਖਿਆਂ 'ਚ ਦੂਰ ਦਰੇਡੇ ਖੇਤਰਾਂ ਤੋਂ ਵਿਦੇਸ਼ੀ ਸੈਲਾਨੀ ਪੰਛੀ ਪਰਵਾਸ ਕਰਦੇ ਹਨ। ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਪੰਛੀਆਂ ਦੇ ਪਰਵਾਸ ਕਾਰਨ ਏਵੀਅਨ ਇਨਫਲੂਏਂਜਾ ਦੇ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ। ਇਸ ਕਾਰਨ ਪੂਰਬੀ ਵਣ ਵਿਭਾਗ ਦੇ ਵਿਦੇਸ਼ੀ ਪਰਵਾਸੀਆਂ ਪੰਛੀਆਂ ਦੀ ਡ੍ਰੋਨ ਨਾਲ ਮੌਨੀਟਰਿੰਗ ਸ਼ੁਰੂ ਕਰ ਦਿੱਤੀ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Bird Flu ਦੇ ਮੱਦੇਨਜ਼ਰ ਪਰਵਾਸੀ ਪੰਛੀਆਂ ਦੀ ਹੋਵੇਗੀ ਮੌਨੀਟਰਿੰਗ, ਡ੍ਰੋਨ ਨਾਲ ਹੋਵੇਗੀ ਜਾਂਚ
ਏਬੀਪੀ ਸਾਂਝਾ
Updated at:
09 Jan 2021 11:53 AM (IST)
ਊਧਮ ਸਿੰਘ ਨਗਰ ਦੇ ਖਟੀਮਾ ਦੇ ਪਰਵਾਸੀ ਪੰਛੀਆਂ ਦੀ ਡ੍ਰੋਨ ਨਾਲ ਮੌਨੀਟਰਿੰਗ ਕੀਤੀ। ਤਰਾਈ ਪੂਰਬੀ ਵਣ ਵਿਭਾਗ 'ਚ ਬੈਗੁਲ ਡੈਮ, ਧੌਰਾ ਡੈਮ, ਨਾਨਕ ਸਾਗਰ ਤੇ ਸ਼ਾਰਦਾ ਸਾਗਰ 'ਚ ਠੰਡ ਦੇ ਮੌਸਮ 'ਚ ਸੈਂਕੜਿਆਂ ਦੀ ਸੰਖਿਆਂ 'ਚ ਦੂਰ ਦਰੇਡੇ ਖੇਤਰਾਂ ਤੋਂ ਵਿਦੇਸ਼ੀ ਸੈਲਾਨੀ ਪੰਛੀ ਪਰਵਾਸ ਕਰਦੇ ਹਨ।
- - - - - - - - - Advertisement - - - - - - - - -