ਦੱਸ ਦਈਏ ਕਿ ਪਿਛਲੇ 2 ਦਿਨਾਂ ਵਿਚ ਚਿਕਨ ਦੀ ਕੀਮਤ ਵਿੱਚ 45 ਰੁਪਏ ਪ੍ਰਤੀ ਕਿੱਲੋ ਦੀ ਕਮੀ ਆਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਚਿਕਨ ਮਾਰਕੀਟ ਗਾਜ਼ੀਪੁਰ ਵਿੱਚ ਗਾਹਕਾਂ ਦੀ ਗਿਣਤੀ ਵੀ ਘੱਟ ਗਈ ਹੈ। ਹੋਟਲਾਂ ਨੂੰ ਚਿਕਨ ਦੀ ਸਪਲਾਈ 'ਤੇ ਵੀ ਵੱਡਾ ਫਰਕ ਪਿਆ ਹੈ।
ਗਾਜ਼ੀਪੁਰ ਮੰਡੀ ਵਿੱਚ ਰਚਨਾ ਪੋਲਟਰੀ ਦੇ ਨਾਂ ਨਾਲ ਮੁਰਗੀ ਦਾ ਕਾਰੋਬਾਰ ਚਲਾਉਣ ਵਾਲੇ ਜਮੀਲ ਦਾ ਕਹਿਣਾ ਹੈ ਕਿ ਹੁਣ ਤੱਕ ਕਿਸੇ ਵੀ ਪੋਲਟਰੀ ਵਿੱਚ ਪੋਲਟਰੀ ਤੋਂ ਬਰਡ ਫਲੂ ਦਾ ਪਤਾ ਨਹੀਂ ਲੱਗਿਆ ਹੈ ਪਰ ਦੂਸਰੇ ਪੰਛੀਆਂ ਦੀ ਮੌਤ ਤੇ ਮੀਡੀਆ ਰਿਪੋਰਟਾਂ ਕਾਰਨ ਚਿਕਨ ਖਾਣ ਵਾਲਿਆਂ ਵਿੱਚ ਡਰ ਪੈਦਾ ਹੋ ਗਿਆ ਹੈ।
ਇਹੀ ਕਾਰਨ ਹੈ ਕਿ ਦੋ ਤੋਂ ਤਿੰਨ ਦਿਨਾਂ ਵਿੱਚ ਚਿਕਨ ਦੀ ਮੰਗ ਘੱਟ ਗਈ ਹੈ। ਚਿਕਨ ਦੀ ਸਪਲਾਈ ਗਾਜ਼ੀਪੁਰ ਤੋਂ ਦਿੱਲੀ-ਐਨਸੀਆਰ ਸਮੇਤ ਕੁਝ ਹੋਰ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਇਕੱਲੇ ਗਾਜ਼ੀਪੁਰ ਮਾਰਕੀਟ ਤੋਂ ਰੋਜ਼ਾਨਾ 5 ਲੱਖ ਚਿਕਨ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਹੁਣ ਇਹ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ।
ਦੱਸ ਦਈਏ ਕਿ 6 ਜਨਵਰੀ ਨੂੰ ਚਿਕਨ 80 ਰੁਪਏ ਕਿਲੋ 'ਤੇ ਆ ਗਿਆ। ਇਸ ਦੇ ਨਾਲ ਹੀ 7 ਜਨਵਰੀ ਨੂੰ ਚਿਕਨ ਦੀ ਕੀਮਤ 60 ਰੁਪਏ ਪ੍ਰਤੀ ਕਿੱਲੋ ਤੱਕ ਆ ਗਈ ਜਿਸ ਤਰ੍ਹਾਂ ਬਰਡ ਫਲੂ ਦੀ ਖ਼ਬਰ ਹੋਰ ਵਧ ਗਈ ਹੈ, ਅਜਿਹਾ ਲੱਗਦਾ ਹੈ ਕਿ ਹੁਣ ਚਿਕਨ ਦੀ ਕੀਮਤ ਵਿੱਚ ਹੋਰ ਗਿਰਾਵਟ ਆਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904