DTC BUS CASE: ਦਿੱਲੀ ਵਿੱਚ ਸਿਆਸੀ ਬਿਆਨਬਾਜ਼ੀਆਂ ਤੇ ਦੂਸ਼ਣਬਾਜ਼ੀਆਂ ਦਾ  ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੱਤਾਧਾਰੀ ਆਮ ਆਦਮੀ ਪਾਰਟੀ (AAP) ਅਤੇ ਭਾਜਪਾ(BJP) ਲਗਾਤਾਰ ਇੱਕ ਦੂਜੇ 'ਤੇ ਹਮਲੇ ਕਰ ਰਹੀਆਂ ਹਨ। ਡੀਟੀਸੀ ਬੱਸਾਂ ਦੀ ਖ਼ਰੀਦ ਵਿੱਚ ਕਥਿਤ ਘਪਲੇ ਨੂੰ ਲੈ ਕੇ ਇਸ ਵਾਰ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ। ਭਾਜਪਾ ਨੇ ਜਿੱਥੇ ਕਥਿਤ ਬੱਸ ਘੁਟਾਲੇ ਨੂੰ ਲੈ ਕੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ, ਉੱਥੇ ਹੀ 'ਆਪ' ਵੱਲੋਂ ਵੀ ਪਲਟਵਾਰ ਕੀਤਾ ਗਿਆ ਹੈ।


ਦਰਅਸਲ, ਇਸ ਵਾਰ ਮਾਮਲਾ ਦਿੱਲੀ 'ਚ 'ਆਪ' ਸਰਕਾਰ ਵੱਲੋਂ ਖ਼ਰੀਦੀਆਂ ਗਈਆਂ 1000 ਲੋ ਫਲੋਰ ਬੱਸਾਂ ਦਾ ਹੈ। ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਬੱਸਾਂ ਦੀ ਖ਼ਰੀਦ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਸੀਬੀਆਈ ਨੂੰ ਸੌਂਪਣ ਲਈ ਪ੍ਰਮੁੱਖ ਸਕੱਤਰ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਭਾਜਪਾ ਅਤੇ 'ਆਪ' ਇੱਕ ਦੂਜੇ 'ਤੇ ਹਮਲਾਵਰ ਬਣ ਗਏ।


ਭਾਜਪਾ ਨੇ ਕੀ ਕਿਹਾ?


ਭਾਜਪਾ ਦੀ ਦਿੱਲੀ ਇਕਾਈ ਦੇ ਬੁਲਾਰੇ ਹਰੀਸ਼ ਖੁਰਾਣਾ ਨੇ ਮੁੱਖ ਮੰਤਰੀ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ, "ਕਹਿੰਦੇ ਨੇ ਬੱਸ ਆਰਡਰ ਹੀ ਨਹੀਂ ਕੀਤੀ ਤਾਂ ਘਪਲਾ ਕਿਹੜੀ ਗੱਲ ਦਾ, ਅਰਵਿੰਦ ਕੇਜਰੀਵਾਲ, ਤੁਸੀਂ ਤਾਂ ਕੰਮ ਕਰਨ ਦਾ ਹੁਕਮ ਵੀ ਦਿੱਤਾ ਸੀ, ਇਹ ਤਾਂ ਬੀਜੇਪੀ ਨੇ ਚੋਰੀ ਫੜੀ ਲਈ ਤਾਂ ਹੁਣ ਤੁਸੀਂ ਕਹਿ ਰਹੇ ਹੋ ਅਸੀਂ ਤਾਂ ਇਮਾਨਦਾਰ ਹਾਂ। ਪੈਸਿਆਂ ਦਾ ਲੈਣ-ਦੇਣ ਹੋ ਗਿਆ। ਸ਼ਿਕਾਇਤ ਕਰਕੇ ਹੁਕਮ ਬੰਦ ਕਰਨਾ ਪਿਆ, ਤੁਸੀਂ ਕਮਾਲ ਦਾ ਤਰਕ ਦਿੰਦੇ ਹੋ।"


ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਕਿਹਾ ਕਿ ਲੰਬੀ ਜੱਦੋਜਹਿਦ ਤੋਂ ਬਾਅਦ ਭ੍ਰਿਸ਼ਟਾਚਾਰੀਆਂ ਦੀ ਪੋਲ ਖੁੱਲ੍ਹ ਰਹੀ ਹੈ। ਜਨਤਾ ਨੂੰ ਗੁੰਮਰਾਹ ਕਰਨ ਲਈ ਸਲਾਹਕਾਰ ਬਣਾਇਆ ਗਿਆ ਸੀ। ਜਿਸ ਨੇ ਫ਼ੈਸਲਾ ਕੀਤਾ ਕਿ ਕਿਵੇਂ ਕੇਜਰੀਵਾਲ ਤੱਕ ਗੁਲਾਬੀ ਗੁੱਟੀਆਂ ਪਹੁੰਚਾਈਆ ਜਾਣ। ਭ੍ਰਿਸ਼ਟਾਚਾਰ ਵਿੱਚ ਫਸੇ ਮੁੱਖ ਮੰਤਰੀ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। 


ਜ਼ਾਹਰ ਹੋ ਗਿਆ ਕਿ ਆਪ ਨਹੀਂ ਪਾਪ ਹੈ


ਭਾਜਪਾ ਆਗੂ ਗੌਰਵ ਭਾਟੀਆ ਨੇ ਕਿਹਾ ਕਿ ਸਾਫ਼ ਹੈ ਕਿ ਜ਼ਾਹਰ ਹੋ ਗਿਆ ਆਪ ਨਹੀਂ ਪਾਪ ਹੈ। ਉਨ੍ਹਾਂ ਨੂੰ ਜਨਤਾ ਦੇ ਸਵਾਲ ਪੁੱਛੋ, ਉਹ ਇਧਰ-ਉਧਰ ਗੱਲਾਂ ਕਰਦੇ ਹਨ। ਆਮ ਆਦਮੀ ਇੱਕ ਅਰਾਜਕ ਪਾਰਟੀ ਹੈ। ਆਮ ਆਦਮੀ ਪਾਰਟੀ ਦੀ ਪੂਰੀ ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਭਾਜਪਾ ਨੇ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਲੋਕਾਂ ਸਾਹਮਣੇ ਬੇਨਕਾਬ ਕੀਤਾ ਹੈ। ਅਰਵਿੰਦ ਕੇਜਰੀਵਾਲ ਲੁੱਟ ਅਤੇ ਭ੍ਰਿਸ਼ਟਾਚਾਰ ਦਾ ਸਮਾਨਾਰਥੀ ਬਣ ਗਿਆ ਹੈ।


ਆਪ ਨੇ ਦਿੱਤਾ ਜਵਾਬ


ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਲਈ ‘ਆਪ’ ਵਿਧਾਇਕ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਲਗਭਗ ਹਰ ਰੋਜ਼ ਸਵੇਰੇ ਉੱਠਦੇ ਹਨ ਅਤੇ ਆਪਣੀ ਹੀ ਦਿੱਲੀ ਸਰਕਾਰ ਵਿਰੁੱਧ ਅਖ਼ਬਾਰਾਂ ਵਿੱਚ ਬਿਆਨ ਦਿੰਦੇ ਹਨ। ਇਹ ਕਿਹੋ ਜਿਹੇ ਉਪ ਰਾਜਪਾਲ ਹਨ ਨੇ ਜੋ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਰੋਜ਼ਾਨਾ ਨਿਸ਼ਾਨਾ ਬਣਾਉਂਦੇ ਹਨ। 


ਇਹ ਵੀ ਪੜ੍ਹੋ: ABP News-C Voter Survey: ਮੋਦੀ ਨੂੰ ਟੱਕਰ ਦੇ ਰਹੇ ਨੇ ਕੇਜਰੀਵਾਲ, 'ਸਰਵੇ ਤੋਂ ਬਾਅਦ ਪੀਐੱਮ ਮੋਦੀ ਦੀ ਉੱਡੀ ਨੀਂਦ'


"ਅਸੀਂ ਸੀਬੀਆਈ ਜਾਂਚ ਤੋਂ ਨਹੀਂ ਭੱਜਦੇ"


ਸੌਰਭ ਭਾਰਦਵਾਜ ਨੇ ਕਿਹਾ ਕਿ ਖਾਦੀ ਇੰਡਸਟਰੀ 'ਚ ਉਨ੍ਹਾਂ ਦੀ ਬੇਟੀ ਨੂੰ ਕੰਮ ਦਿੱਤਾ ਗਿਆ, ਇਸ ਦੀ ਵੀ ਜਾਂਚ ਨਹੀਂ ਕੀਤੀ ਗਈ। ਕਰੀਬ 4 ਹਜ਼ਾਰ ਕਾਰੀਗਰਾਂ ਵਿੱਚੋਂ ਸਿਰਫ਼ 1 ਹਜ਼ਾਰ ਨੂੰ ਹੀ ਪੈਸੇ ਦਿੱਤੇ ਗਏ, ਉਹ ਵੀ ਨਕਦੀ ਵਿੱਚ। ਉਹ ਆਪਣੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤੋਂ ਬਚਣ ਲਈ ਅਜਿਹਾ ਕਰ ਰਹੇ ਹਨ। ਇਸ ਮਾਮਲੇ ਵਿੱਚ ਇੱਕ ਵੀ ਬੱਸ ਨਹੀਂ ਖ਼ਰੀਦੀ ਗਈ, ਇੱਕ ਵੀ ਅਦਾਇਗੀ ਨਹੀਂ ਕੀਤੀ ਗਈ। LG ਕੋਈ ਨਿੱਜੀ ਵਿਅਕਤੀ ਨਹੀਂ ਹੈ, ਉਹ ਇੱਕ ਸਰਕਾਰੀ ਅਹੁਦਾ ਸੰਭਾਲਣ ਵਾਲਾ ਵਿਅਕਤੀ ਹੈ। ਮੈਂ ਤੁਹਾਨੂੰ ਇਹ ਦੱਸਣ ਆਇਆ ਹਾਂ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਅਸੀਂ ਸੀਬੀਆਈ ਜਾਂਚ ਤੋਂ ਨਹੀਂ ਭੱਜਦੇ, LG ਭੱਜ ਰਿਹਾ ਹੈ।


LG 'ਤੇ ਪ੍ਰਧਾਨ ਮੰਤਰੀ ਦਾ ਦਬਾਅ


‘ਆਪ’ ਵਿਧਾਇਕ ਆਤਿਸ਼ੀ ਮਾਰਲੇਨਾ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਭਾਜਪਾ ਦੀ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹੈ ਤਾਂ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਬਿਜਲੀ, ਸਕੂਲ, ਹਸਪਤਾਲ, ਰੁਜ਼ਗਾਰ ਦਿੱਤਾ। ਲੋਕ ਅਰਵਿੰਦ ਕੇਜਰੀਵਾਲ ਨੂੰ ਪੀਐੱਮ ਮੋਦੀ ਦਾ ਬਦਲ ਮੰਨ ਰਹੇ ਹਨ। ਪੀਐਮ ਮੋਦੀ ਡਰੇ ਹੋਏ ਹਨ, ਇਸ ਲਈ ਹਰ ਰੋਜ਼ ਅਰਵਿੰਦ ਕੇਜਰੀਵਾਲ 'ਤੇ ਝੂਠੇ ਦੋਸ਼ ਲਗਾ ਰਹੇ ਹਨ। ਅਸੀਂ ਜਾਣਦੇ ਹਾਂ ਕਿ ਐੱਲ.ਜੀ.ਪ੍ਰਧਾਨ ਮੰਤਰੀ 'ਤੇ ਹਰ ਰੋਜ਼ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਕੁਝ ਨਾ ਕੁਝ ਕੱਢਣ ਦਾ ਦਬਾਅ ਬਣਾਉਂਦੇ ਹਨ, ਪਰ ਇਸ ਵਾਰ ਉਨ੍ਹਾਂ ਨੇ ਕਾਹਲੀ 'ਚ ਗ਼ਲਤੀ ਕਰਦੇ ਹੋਏ, ਉਹ ਫ਼ਾਈਲ ਭੇਜ ਦਿੱਤੀ ਜੋ ਪਹਿਲਾਂ ਦੋ ਵਾਰ ਸੀ.ਬੀ.ਆਈ. ਨੂੰ ਭੇਜੀ ਗਈ ਸੀ। ਜਦੋਂ ਬੱਸ ਖ਼ਰੀਦ ਦਾ ਟੈਂਡਰ ਹੀ ਨਹੀਂ ਹੋਇਆ, ਬੱਸ ਖ਼ਰੀਦੀ ਹੀ ਨਹੀਂ ਗਈ, ਫਿਰ ਘਪਲਾ ਕਿਵੇਂ ਹੋਇਆ।