Rajya Sabha Election: ਭਾਰਤੀ ਜਨਤਾ ਪਾਰਟੀ (BJP) ਨੇ ਆਉਣ ਵਾਲੀਆਂ ਰਾਜ ਸਭਾ ਚੋਣਾਂ (Rajya Sabha Elections) ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਤੋਂ ਆਰਪੀਐਨ ਸਿੰਘ ਅਤੇ ਸੁਧਾਂਸ਼ੂ ਤ੍ਰਿਵੇਦੀ (Sudhanshu Trivedi) ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਬਿਹਾਰ, ਛੱਤੀਸਗੜ੍ਹ, ਹਰਿਆਣਾ, ਕਰਨਾਟਕ, ਉਤਰਾਖੰਡ ਅਤੇ ਪੱਛਮੀ ਬੰਗਾਲ (West Bengal) ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।


ਭਾਜਪਾ ਨੇ ਸੁਭਾਸ਼ ਬਰਾਲਾ ਨੂੰ ਹਰਿਆਣਾ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ, ਜਦਕਿ ਭਾਜਪਾ ਦੇ ਸੂਬਾ ਪ੍ਰਧਾਨ ਮਹਿੰਦਰ ਭੱਟ ਨੂੰ ਉੱਤਰਾਖੰਡ ਤੋਂ ਰਾਜ ਸਭਾ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਬਿਹਾਰ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਧਰਮਸ਼ੀਲਾ ਗੁਪਤਾ (Chairman Dharamshila Gupta) ਨੂੰ ਵੀ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਨੇ ਨਿਤੀਸ਼ ਕੁਮਾਰ ਦੇ ਸਾਬਕਾ ਸਹਿਯੋਗੀ ਭੀਮ ਸਿੰਘ ਨੂੰ ਵੀ ਆਪਣਾ ਉਮੀਦਵਾਰ ਬਣਾਇਆ ਹੈ।


ਇਨ੍ਹਾਂ ਆਗੂਆਂ ਨੂੰ ਵੀ ਬਣਾਇਆ ਗਿਆ ਸੀ ਉਮੀਦਵਾਰ 


ਇਸ ਤੋਂ ਇਲਾਵਾ ਕਰਨਾਟਕ ਤੋਂ ਨਰਾਇਣ ਕ੍ਰਿਸ਼ਨਾ ਭੰਡਗੇ, ਛੱਤੀਸਗੜ੍ਹ ਤੋਂ ਰਾਜਾ ਦੇਵੇਂਦਰ ਪ੍ਰਤਾਪ ਸਿੰਘ ਅਤੇ ਪੱਛਮੀ ਬੰਗਾਲ ਤੋਂ ਸਮਾਨੀ ਭੱਟਾਚਾਰੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉੱਤਰ ਪ੍ਰਦੇਸ਼ ਤੋਂ ਚੌਧਰੀ ਤੇਜਵੀਰ ਸਿੰਘ, ਸਾਧਨਾ ਸਿੰਘ, ਅਮਰਪਾਲ ਮੌਰੀਆ, ਸੰਗੀਤਾ ਬਲਵੰਤ ਅਤੇ ਨਵੀਨ ਜੈਨ ਨੂੰ ਵੀ ਉਮੀਦਵਾਰ ਐਲਾਨਿਆ ਗਿਆ ਹੈ।


 






 


ਟੀਐਮਸੀ ਨੇ ਵੀ ਉਮੀਦਵਾਰਾਂ ਦਾ ਕਰ ਦਿੱਤਾ ਐਲਾਨ  


ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ  (TMC) ਨੇ ਰਾਜ ਸਭਾ ਚੋਣਾਂ ਲਈ ਆਪਣੇ 4 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਾਰਟੀ ਨੇ ਮਟੂਆ ਭਾਈਚਾਰੇ ਤੋਂ ਪੱਤਰਕਾਰ ਸਾਗਰਿਕਾ ਘੋਸ਼, ਨਦੀਮੁਲ ਹੱਕ ਸੁਸ਼ਮਿਤਾ ਦੇਵ ਅਤੇ ਮਮਤਾ ਬਾਲਾ ਠਾਕੁਰ ਨੂੰ ਨਾਮਜ਼ਦ ਕੀਤਾ ਹੈ।


ਦੱਸ ਦੇਈਏ ਕਿ ਇਸ ਸਾਲ ਰਾਜ ਸਭਾ ਦੇ 68 ਮੈਂਬਰ ਰਿਟਾਇਰ ਹੋਣ ਵਾਲੇ ਹਨ। ਇਨ੍ਹਾਂ ਵਿੱਚੋਂ 3 ਸੰਸਦ ਮੈਂਬਰਾਂ ਦਾ ਕਾਰਜਕਾਲ 27 ਜਨਵਰੀ ਨੂੰ ਪੂਰਾ ਹੋ ਚੁੱਕਾ ਹੈ, ਜਦਕਿ 65 ਹੋਰ ਮੈਂਬਰਾਂ ਦਾ ਸੇਵਾਮੁਕਤ ਹੋਣਾ ਬਾਕੀ ਹੈ। ਇਨ੍ਹਾਂ 65 ਮੈਂਬਰਾਂ ਵਿੱਚੋਂ 55 ਮੈਂਬਰ 23 ਫਰਵਰੀ ਨੂੰ ਸੇਵਾਮੁਕਤ ਹੋ ਜਾਣਗੇ। ਇਸ ਦੇ ਨਾਲ ਹੀ 7 ਰਾਜ ਸਭਾ ਸੰਸਦ ਮੈਂਬਰਾਂ ਦਾ ਕਾਰਜਕਾਲ 2 ਤੋਂ 3 ਅਪ੍ਰੈਲ ਦਰਮਿਆਨ ਪੂਰਾ ਹੋ ਜਾਵੇਗਾ ਅਤੇ 2 ਮੈਂਬਰ ਮਈ 'ਚ ਸੇਵਾਮੁਕਤ ਹੋ ਰਹੇ ਹਨ।