Rajasthan Election BJP : ਰਾਜਸਥਾਨ 'ਚ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ 'ਤੇ ਚੋਣ ਲੜਨ ਜਾ ਰਹੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਵੇਲੇ ਕੇਂਦਰੀ ਲੀਡਰਸ਼ਿਪ ਨੇ ਮੋਦੀ ਜੀ ਦੇ ਚਿਹਰੇ 'ਤੇ ਚੋਣ ਲੜਨ ਦਾ ਮਨ ਬਣਾ ਲਿਆ ਹੈ। ਪੂਨੀਆ ਦਾ ਇਹ ਬਿਆਨ ਜੈਪੁਰ 'ਚ ਭਾਜਪਾ ਨੇਤਾਵਾਂ ਦੀ ਅਹਿਮ ਬੈਠਕ ਤੋਂ ਬਾਅਦ ਸਾਹਮਣੇ ਆਇਆ ਹੈ। ਜਿਸ ਵਿੱਚ ਪੀਐਮ ਮੋਦੀ ਨੇ ਵੀ ਭਾਗ ਲਿਆ ਸੀ।
ਪਾਰਟੀ ਵਿੱਚ ਧੜੇਬੰਦੀ ਨੂੰ ਲੈ ਕੇ ਵੀ ਦਿੱਤਾ ਜਵਾਬ
ਸਤੀਸ਼ ਪੂਨੀਆ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰੀ ਲੀਡਰਸ਼ਿਪ ਨੇ ਰਾਜਸਥਾਨ 'ਤੇ ਧਿਆਨ ਕੇਂਦਰਿਤ ਕੀਤਾ ਹੈ। ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤਿੰਨ ਵਾਰ ਸੂਬੇ ਦਾ ਦੌਰਾ ਕਰ ਚੁੱਕੇ ਹਨ। ਇਸ ਦੇ ਨਾਲ ਹੀ ਪੂਨੀਆ ਨੇ ਧੜੇਬੰਦੀ ਨੂੰ ਲੈ ਕੇ ਵੀ ਜਵਾਬ ਦਿੱਤਾ। ਜਿਸ 'ਚ ਉਨ੍ਹਾਂ ਕਿਹਾ ਕਿ ਕਾਂਗਰਸ 'ਚ ਧੜੇਬੰਦੀ ਹੈ, ਭਾਜਪਾ ਪਾਰਟੀ ਹਾਈਕਮਾਂਡ ਦੇ ਇਸ਼ਾਰੇ 'ਤੇ ਚੱਲਣ ਵਾਲੀ ਪਾਰਟੀ ਹੈ, ਉਸ ਮਰਿਆਦਾ ਤੋਂ ਕੋਈ ਬਾਹਰ ਨਹੀਂ ਜਾਵੇਗਾ | ਇਸ ਸਮੇਂ ਮੇਰੇ ਤੋਂ ਵੀ ਵੱਡੇ ਨੇਤਾਵਾਂ ਨੇ ਫੈਸਲਾ ਕੀਤਾ ਹੈ ਕਿ ਮੋਦੀ ਜੀ ਦੇ ਨਾਂ 'ਤੇ ਅਤੇ ਮੋਦੀ ਦੇ ਚਿਹਰੇ 'ਤੇ ਪਾਰਟੀ ਮਿਲ ਕੇ ਚੋਣਾਂ ਲੜੇਗੀ।
ਭਾਜਪਾ ਨੇਤਾ ਪੂਨੀਆ ਨੇ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਿਆ। ਜਿਸ 'ਚ ਉਨ੍ਹਾਂ ਕਿਹਾ ਕਿ ਮੈਂ ਦੇਖਿਆ ਹੈ ਕਿ ਉਹ ਕਈ ਵਾਰ ਕਹਿ ਚੁੱਕੇ ਹਨ ਕਿ ਦੇਸ਼ 'ਚ ਅੱਗ ਲੱਗ ਜਾਵੇਗੀ। ਯਾਨੀ ਉਨ੍ਹਾਂ ਦਾ ਸੁਭਾਅ ਹੈ ਕਿ ਉਹ ਦੇਸ਼ ਨੂੰ ਅੱਗ ਲਾਉਣਾ ਚਾਹੁੰਦੇ ਹਨ। ਰਾਹੁਲ ਗਾਂਧੀ ਸੋਨੇ ਦਾ ਚਮਚਾ ਲੈ ਕੇ ਪੈਦਾ ਹੋਏ ਹਨ। ਇਸ ਲਈ ਉਨ੍ਹਾਂ ਵਿੱਚ ਪਰਿਪੱਕਤਾ ਨਹੀਂ ਹੈ।
ਇਹ ਸੱਤਾ ਤੋਂ ਬਾਹਰ ਹੋਣ ਬੁਖਲਾਹਟ ਹੈ - ਪੂਨੀਆ
ਕੈਂਬਰਿਜ 'ਚ ਰਾਹੁਲ ਗਾਂਧੀ ਦੇ ਬਿਆਨ 'ਤੇ ਸਤੀਸ਼ ਪੂਨੀਆ ਨੇ ਅੱਗੇ ਕਿਹਾ ਕਿ ਬਿਰਤਾਂਤ ਤੈਅ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਸੀਂ ਦੱਸਿਆ ਹੈ ਕਿ ਏਪੀਜੇ ਅਬਦੁਲ ਕਲਾਮ ਵੀ ਰਾਸ਼ਟਰਪਤੀ ਬਣ ਸਕਦੇ ਹਨ ਅਤੇ ਰਾਮਨਾਥ ਕੋਵਿੰਦ ਵੀ ਬਣ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਦਾ ਇਹ ਬਿਆਨ ਸੱਤਾ ਤੋਂ ਬਾਹਰ ਰਹਿਣ ਦੀ ਬੌਖਲਾਹਟ ਦੀ ਵਜ੍ਹਾ ਕਰਕੇ ਹੈ। ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਪ੍ਰਧਾਨ ਮੰਤਰੀ ਹਨ। ਜੋ ਵੀ ਬਦਲਾਅ ਆਇਆ ਹੈ ,
ਉਨ੍ਹਾਂ ਦੀ ਵਿਚਾਰਧਾਰਕ ਸੋਚ ਕਾਰਨ ਆਇਆ ਹੈ। ਰਾਹੁਲ ਗਾਂਧੀ ਦੇ ਬਿਆਨਾਂ ਵਿਚ ਕੋਈ ਦਮ ਨਹੀਂ ਹੈ।