ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਾਂਗਰਸ ਪਾਰਟੀ ਦੀ ਸ਼ਿਕਾਇਤ ‘ਤੇ ਡੀਡੀ ਨਿਊਜ਼ ਤੋਂ ਲੋਕ ਸਭਾ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਨੂੰ ਦਿੱਤੇ ਜਾ ਰਹੇ ਸਮੇਂ ਦਾ ਬਿਓਰਾ ਮੰਗਿਆ ਸੀ। ਇਸ ਦੀ ਰਿਪੋਰਟ ਡੀਡੀ ਨੇ ਚੋਣ ਕਮਿਸ਼ਨ ਨੂੰ ਦਿੱਤੀ ਹੈ।
ਰਿਪੋਰਟ ਮੁਤਾਬਕ ਡੀਡੀ ਨੇ 10 ਮਾਰਚ ਤੋਂ 5 ਅਪਰੈਲ ਤਕ ਸਭ ਤੋਂ ਜ਼ਿਆਦਾ ਏਅਰ ਸਮਾਂ 160 ਘੰਟੇ ਬੀਜੇਪੀ ਨੂੰ ਦਿੱਤਾ ਹੈ। ਇਸ ਲਿਸਟ ‘ਚ ਵਿਰੋਧੀ ਪਾਰਟੀ ਕਾਂਗਰਸ ਦੂਜੇ ਨੰਬਰ ‘ਤੇ ਹੈ ਜਿਸ ਨੂੰ 80 ਘੰਟੇ ਦਾ ਟਾਈਮ ਦਿੱਤਾ ਗਿਆ। ਡੀਡੀ ਦੀ ਇਸ ਰਿਪੋਰਟ ‘ਚ 10 ਮਾਰਚ ਤੋਂ 5 ਅਪਰੈਲ ਦੌਰਾਨ ਦਾ ਏਅਰ ਟਾਈਮ ਦਾ ਜ਼ਿਕਰ ਕੀਤਾ ਗਿਆ ਹੈ।
ਡੀਡੀ ਦੀ ਇਸ ਰਿਪੋਰਟ ਤੋਂ ਬਾਅਦ ਚੋਣ ਕਮਿਸ਼ਨ ਨੇ 9 ਅਪਰੈਲ ਨੂੰ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੂੰ ਚਿੱਠੀ ਲਿਖ ਕਿਹਾ ਸੀ ਕਿ ਡੀਡੀ ਨਿਊਜ਼ ਸਾਰੀਆਂ ਪਾਰਟੀਆਂ ਨੂੰ ਕਵਰੇਜ ਦੇਣ ‘ਚ ਕਿਸੇ ਤਰ੍ਹਾਂ ਦਾ ਪੱਖਪਾਤ ਨਾ ਕਰੇ।
ਡੀਡੀ ਨਿਊਜ਼ ‘ਤੇ ਬੀਜੇਪੀ ਦੀ ਬੱਲੇ-ਬੱਲੇ, ਚੋਣ ਕਮਿਸ਼ਨ ਨੂੰ ਸੌਂਪੀ ਰਿਪੋਰਟ
ਏਬੀਪੀ ਸਾਂਝਾ
Updated at:
15 Apr 2019 01:50 PM (IST)
ਰਿਪੋਰਟ ਮੁਤਾਬਕ ਡੀਡੀ ਨੇ 10 ਮਾਰਚ ਤੋਂ 5 ਅਪਰੈਲ ਤਕ ਸਭ ਤੋਂ ਜ਼ਿਆਦਾ ਏਅਰ ਸਮਾਂ 160 ਘੰਟੇ ਬੀਜੇਪੀ ਨੂੰ ਦਿੱਤਾ ਹੈ। ਇਸ ਲਿਸਟ ‘ਚ ਵਿਰੋਧੀ ਪਾਰਟੀ ਕਾਂਗਰਸ ਦੂਜੇ ਨੰਬਰ ‘ਤੇ ਹੈ ਜਿਸ ਨੂੰ 80 ਘੰਟੇ ਦਾ ਟਾਈਮ ਦਿੱਤਾ ਗਿਆ।
- - - - - - - - - Advertisement - - - - - - - - -