ਅਸ਼ਰਫ ਢੁੱਡੀ
ਚੰਡੀਗੜ: ਹਰਿਆਣਾ ਵਿਧਾਨ ਸਭਾ ਵਿੱਚ ਅੱਜ ਬੀਜੇਪੀ ਦੇ 2 ਉਮੀਦਵਾਰਾਂ ਨੇ ਰਾਜ ਸਭਾ ਸੀਟ ਦੇ ਲਈ ਨਾਮਜ਼ਦਗੀ ਪੱਤਰ ਭਰਿਆ। ਬੀਜੇਪੀ ਦੇ ਵੱਲੋਂ ਦੁਸ਼ਯੰਤ ਗੌਤਮ ਅਤੇ ਰਾਮਚੰਦਰ ਜਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ।


ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਾਡੇ 2 ਉਮੀਦਵਾਰ ਰਾਜ ਸਭਾ ਦੇ ਵਿੱਚ ਜਾ ਰਹੇ ਨੇ ਪਹਿਲਾਂ ਰਾਜਸਭਾ ਦੇ ਵਿੱਚ ਸਾਡੀ ਗਿਣਤੀ ਘੱਟ ਸੀ। ਪਰ ਹੁਣ ਸਾਡੀ ਗਿਣਤੀ 4 ਹੋ ਜਾਵੇਗੀ, ਜਿਸ ਦੇ ਨਾਲ ਹਰਿਆਣਾ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਸਾਡੇ ਬਹੁਤ ਸਾਰੇ ਸਿਆਸੀ ਵਿਸ਼ੇ ਹੁੰਦੇ ਹਨ ਜੋ ਸੰਸਦ ਵਿੱਚ ਰੱਖਣੇ ਹੁੰਦੇ ਨੇ, ਸਾਡੇ ਨੁਮਾਇੰਦੇ ਸਾਡੇ ਮੁੱਦਿਆਂ ਨੂੰ ਸੰਸਦ ਦੇ ਵਿੱਚ ਰੱਖਣਗੇ। 26 ਮਾਰਚ ਨੂੰ 17 ਸੁਬਿਆ ਦੀਆਂ 56 ਰਾਜ ਸਭਾ ਸੀਟਾ ਲਈ ਚੋਣਾ ਹੋਣਗੀਆਂ।