BJP Richest Political Party: ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਸਾਰੀਆਂ ਸਿਆਸੀ ਪਾਰਟੀਆਂ ਚੋਂ ਸਭ ਤੋਂ ਅਮੀਰ ਪਾਰਟੀ ਹੈ। ਭਾਜਪਾ ਨੇ ਵਿੱਤੀ ਸਾਲ 2019-20 ਲਈ 4847.78 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ। ਭਾਜਪਾ ਤੋਂ ਬਾਅਦ ਦੂਜੀ ਸਭ ਤੋਂ ਅਮੀਰ ਸਿਆਸੀ ਪਾਰਟੀ ਬਹੁਜਨ ਸਮਾਜ ਪਾਰਟੀ ਹੈ ਜੋ ਦੂਜੇ ਸਥਾਨ 'ਤੇ ਹੈ। ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਆਫ ਡੈਮੋਕਰੇਟਿਕ ਰਿਫਾਰਮ (ADR) ਨੇ ਇਹ ਅੰਕੜੇ ਜਾਰੀ ਕੀਤੇ ਹਨ।


ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਨੇ ਇਹ ਰਿਪੋਰਟ 2019-20 ਵਿਚ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਤਿਆਰ ਕੀਤੀ ਹੈ। ਏਡੀਆਰ ਮੁਤਾਬਕ, ਵਿੱਤੀ ਸਾਲ ਦੌਰਾਨ ਸੱਤ ਰਾਸ਼ਟਰੀ ਅਤੇ 44 ਖੇਤਰੀ ਪਾਰਟੀਆਂ ਵਲੋਂ ਐਲਾਨ ਕੀਤੀ ਗਈ ਕੁੱਲ ਜਾਇਦਾਦ 6,988.57 ਕਰੋੜ ਰੁਪਏ ਅਤੇ 2,129.38 ਕਰੋੜ ਰੁਪਏ ਰਹੀ। ਸੱਤ ਰਾਸ਼ਟਰੀ ਪਾਰਟੀਆਂ ਵਿੱਚੋਂ ਭਾਜਪਾ ਕੋਲ ਸਭ ਤੋਂ ਵੱਧ 4847.78 ਕਰੋੜ ਰੁਪਏ ਦੀ ਜਾਇਦਾਦ ਹੈ, ਜੋ ਕਿ 69.37 ਫੀਸਦੀ ਹੈ।


ਉਧਰ ਬਸਪਾ 698.33 ਕਰੋੜ ਰੁਪਏ ਦੇ ਨਾਲ ਦੂਜੇ ਸਥਾਨ 'ਤੇ ਹੈ ਅਤੇ ਰਾਸ਼ਟਰੀ ਪਾਰਟੀਆਂ ਦੀ ਕੁੱਲ ਜਾਇਦਾਦ ਦਾ 9.99 ਫੀਸਦੀ ਹੈ। ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਨੇ 2019-20 ਵਿੱਚ ਸਿਰਫ਼ 588.16 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ, ਜੋ ਕੌਮੀ ਪਾਰਟੀਆਂ ਦੀ ਕੁੱਲ ਜਾਇਦਾਦ ਦਾ ਸਿਰਫ਼ 8.42 ਫ਼ੀਸਦੀ ਹੈ।


44 ਖੇਤਰੀ ਪਾਰਟੀਆਂ ਚੋਂ ਟੌਪ 10 ਪਾਰਟੀਆਂ ਦੀ ਜਾਇਦਾਦ ਕੁੱਲ ਐਲਾਨੀ ਜਾਇਦਾਦ ਦਾ 95.27 ਫੀਸਦੀ ਬਣਦੀ ਹੈ। ਵਿੱਤੀ ਸਾਲ 2019-20 ਵਿੱਚ ਖੇਤਰੀ ਪਾਰਟੀਆਂ ਚੋਂ ਸਮਾਜਵਾਦੀ ਪਾਰਟੀ ਕੋਲ ਸਭ ਤੋਂ ਵੱਧ 563.47 ਕਰੋੜ ਰੁਪਏ ਦੀ ਜਾਇਦਾਦ ਹੈ। ਜਦੋਂ ਕਿ ਟੀਆਰਐਸ ਨੇ 301.47 ਕਰੋੜ ਰੁਪਏ ਅਤੇ ਏਆਈਏਡੀਐਮਕੇ ਨੇ 267.61 ਕਰੋੜ ਰੁਪਏ ਦੀ ਜਾਇਦਾਦ ਐਲਾਨ ਕੀਤੀ ਹੈ।


ਕੌਮੀ ਪਾਰਟੀਆਂ ਚੋਂ ਭਾਜਪਾ ਅਤੇ ਬਸਪਾ ਨੇ 2019-20 ਵਿੱਤੀ ਸਾਲ ਲਈ ਐਫਡੀਆਰ ਅਤੇ ਫਿਕਸਡ ਡਿਪਾਜ਼ਿਟ ਸ਼੍ਰੇਣੀ ਦੇ ਤਹਿਤ 3,253.00 ਕਰੋੜ ਰੁਪਏ ਅਤੇ 618.86 ਕਰੋੜ ਰੁਪਏ ਘੋਸ਼ਿਤ ਕੀਤੇ ਹਨ। ਜਦਕਿ ਕਾਂਗਰਸ ਨੇ 240.90 ਕਰੋੜ ਰੁਪਏ ਐਲਾਨੇ ਹਨ। ਖੇਤਰੀ ਪਾਰਟੀਆਂ ਚੋਂ ਸਮਾਜਵਾਦੀ ਪਾਰਟੀ ਨੇ ਐਫਡੀਆਰ ਅਤੇ ਫਿਕਸਡ ਡਿਪਾਜ਼ਿਟ ਸ਼੍ਰੇਣੀ ਦੇ ਤਹਿਤ ਸਭ ਤੋਂ ਵੱਧ ਜਾਇਦਾਦ 563.47 ਕਰੋੜ ਰੁਪਏ, ਟੀਆਰਐਸ ਨੇ 301.47 ਕਰੋੜ ਰੁਪਏ ਅਤੇ ਏਆਈਏਡੀਐਮਕੇ ਨੇ 267.61 ਕਰੋੜ ਰੁਪਏ ਐਲਾਨ ਕੀਤੇ ਹਨ।


ਵਿੱਤੀ ਸਾਲ 2019-20 ਲਈ ਸੱਤ ਰਾਸ਼ਟਰੀ ਅਤੇ 44 ਖੇਤਰੀ ਪਾਰਟੀਆਂ ਵਲੋਂ ਐਲਾਨੀ ਕੁੱਲ ਦੇਣਦਾਰੀ 134.93 ਕਰੋੜ ਰੁਪਏ ਹੈ। ਖੇਤਰੀ ਸਿਆਸੀ ਪਾਰਟੀਆਂ ਨੇ ਵਿੱਤੀ ਸਾਲ 2019-20 ਵਿੱਚ ਕੁੱਲ 60.66 ਕਰੋੜ ਰੁਪਏ ਦੀ ਦੇਣਦਾਰੀ ਐਲਾਨ ਕੀਤੀ ਹੈ। ਖੇਤਰੀ ਪਾਰਟੀਆਂ ਨੇ ਉਧਾਰ ਦੇ ਤਹਿਤ 30.29 ਕਰੋੜ ਰੁਪਏ ਅਤੇ ਹੋਰ ਦੇਣਦਾਰੀਆਂ ਦੇ ਤਹਿਤ 30.37 ਕਰੋੜ ਰੁਪਏ ਐਲਾਨ ਕੀਤੇ ਅਤੇ ਵਿੱਤੀ ਸਾਲ 2019-20 ਵਿੱਚ, ਟੀਡੀਪੀ ਨੇ 30.342 ਕਰੋੜ ਰੁਪਏ (50.02 ਪ੍ਰਤੀਸ਼ਤ) ਦੀਆਂ ਸਭ ਤੋਂ ਵੱਧ ਕੁੱਲ ਦੇਣਦਾਰੀਆਂ ਦਾ ਐਲਾਨ ਕੀਤਾ, ਇਸ ਤੋਂ ਬਾਅਦ ਡੀਐਮਕੇ ਨੇ 8.05 ਕਰੋੜ (13.27 ਪ੍ਰਤੀਸ਼ਤ) ਐਲਾਨ ਕੀਤਾ ਗਿਆ ਹੈ।



ਇਹ ਵੀ ਪੜ੍ਹੋ: 7th Pay Commission: ਕੇਂਦਰੀ ਕਰਮਚਾਰੀਆਂ ਦੀ ਤਨਖਾਹ 'ਚ ਹੋ ਸਕਦਾ ਹੈ 20,484 ਰੁਪਏ ਤੱਕ ਦਾ ਵਾਧਾ, ਦੇਖੋ ਪੂਰਾ ਹਿਸਾਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904