UP Lok Sabha Election Result 2024: ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਰੁਝਾਨਾਂ ਵਿੱਚ ਵੱਡਾ ਝਟਕਾ ਲੱਗਾ ਹੈ। ਇੱਥੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਨੇ ਭਾਰਤੀ ਜਨਤਾ ਪਾਰਟੀ ਨੂੰ ਮਾਤ ਦਿੱਤੀ ਹੈ। ਤਾਜ਼ਾ ਰੁਝਾਨਾਂ 'ਚ ਯੂਪੀ 'ਚ ਭਾਜਪਾ 36 ਸੀਟਾਂ 'ਤੇ ਅਤੇ ਇੰਡੀਆ ਗਠਜੋੜ 43 ਸੀਟਾਂ 'ਤੇ ਅੱਗੇ ਹੈ। ਇਨ੍ਹਾਂ ਵਿੱਚੋਂ ਸੱਤ ਸੀਟਾਂ ਕਾਂਗਰਸ ਦੀਆਂ ਹਨ। ਜਦੋਂ ਕਿ ਰਾਸ਼ਟਰੀ ਲੋਕ ਦਲ ਆਪਣੀਆਂ ਦੋਵੇਂ ਸੀਟਾਂ ਬਾਗਪਤ ਅਤੇ ਬਿਜਨੌਰ 'ਤੇ ਅੱਗੇ ਹੈ।


ਜੇ 2019 ਦੇ ਚੋਣ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਭਾਜਪਾ ਆਪਣੇ ਪੰਜ ਸਾਲ ਪੁਰਾਣੇ ਇਤਿਹਾਸ ਨੂੰ ਦੁਹਰਾਉਂਦੀ ਨਜ਼ਰ ਨਹੀਂ ਆ ਰਹੀ। ਇੱਥੇ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਦੀ ਜੋੜੀ ਸਫਲਤਾ ਦੀਆਂ ਨਵੀਆਂ ਬੁਲੰਦੀਆਂ 'ਤੇ ਉੱਡਦੀ ਨਜ਼ਰ ਆ ਰਹੀ ਹੈ।


 ਰੁਝਾਨਾਂ 'ਚ ਕਿਸ ਸੀਟ 'ਤੇ ਕੌਣ ਅੱਗੇ?


ਜਿਨ੍ਹਾਂ 7 ਸੀਟਾਂ 'ਤੇ ਕਾਂਗਰਸ ਅੱਗੇ ਹੈ, ਉਨ੍ਹਾਂ 'ਚ ਸਹਾਰਨਪੁਰ, ਅਮਰੋਹਾ, ਸੀਤਾਪੁਰ, ਰਾਏਬਰੇਲੀ, ਅਮੇਠੀ, ਇਲਾਹਾਬਾਦ ਅਤੇ ਬਾਰਾਬਰੀ ਸ਼ਾਮਲ ਹਨ। ਸਪਾ ਜਿਨ੍ਹਾਂ ਸੀਟਾਂ 'ਤੇ ਅੱਗੇ ਹੈ, ਉਨ੍ਹਾਂ 'ਚ ਕੈਰਾਨਾ, ਮੁਜ਼ੱਫਰਨਗਰ, ਮੁਰਾਦਾਬਾਦ, ਰਾਮਪੁਰ, ਮੇਰਠ, ਅਲੀਗੜ੍ਹ, ਫਿਰੋਜ਼ਾਬਾਦ, ਮੈਨਪੁਰੀ, ਏਟਾ, ਖੇੜੀ, ਧੁਰਹਾਰਾ, ਮੋਹਨਲਾਲਗੰਜ, ਸੁਲਤਾਨਪੁਰ ਪ੍ਰਤਾਪਗੜ੍ਹ, ਇਟਾਵਾ ਸ਼ਾਮਲ ਹਨ। ਇਸ ਤੋਂ ਇਲਾਵਾ ਕਨੌਜ, ਜਾਲੌਨ, ਬਾਂਦਾ, ਕੌਸ਼ਾਂਬੀ, ਫੈਜ਼ਾਬਾਦ, ਅੰਬੇਡਕਰ ਨਗਰ, ਸ਼ਰਾਵਸਤੀ, ਬਸਤੀ, ਸੰਤ ਕਬੀਰ ਨਗਰ, ਲਾਲਗੰਜ, ਆਜ਼ਮਗੜ੍ਹ ਵਿੱਚ ਵੀ ਸਪਾ ਅੱਗੇ ਹੈ।


ਦੁਪਹਿਰ 12.26 ਵਜੇ ਤੱਕ ਭਾਜਪਾ ਸੰਭਲ, ਮੇਰਠ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਹਾਥਰਸ, ਮਥੁਰਾ, ਆਗਰਾ, ਫਤਿਹਪੁਰ ਸੀਕਰੀ, ਬਦਾਊਨ, ਅਮਲਾ, ਬਰੇਲੀ, ਪੀਲੀਭੀਤ, ਸ਼ਾਹਜਹਾਂਪੁਰ, ਹਰਦੋਈ 'ਚ ਅੱਗੇ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :