Vidisha : ਮੱਧ ਪ੍ਰਦੇਸ਼ ਦੇ ਵਿਦਿਸ਼ਾ ਸ਼ਹਿਰ ਵਿੱਚ ਵੀਰਵਾਰ ਸ਼ਾਮ ਨੂੰ ਬੀਜੇਪੀ ਨੇਤਾ ਸੰਜੀਵ ਮਿਸ਼ਰਾ ਨੇ ਆਪਣੀ ਪਤਨੀ ਅਤੇ ਦੋਨਾਂ ਪੁੱਤਰਾਂ ਦੇ ਨਾਲ ਸਲਫਾਸ ਖਾ ਲਈ। ਇਸ ਕਾਰਨ ਚਾਰਾਂ ਦੀ ਮੌਤ ਹੋ ਗਈ। ਖ਼ੁਦਕੁਸ਼ੀ ਕਰਨ ਵਾਲੇ ਭਾਜਪਾ ਆਗੂ ਦੇ ਦੋਵੇਂ ਬੱਚੇ ਡੁਕੇਨ ਮਸਕੂਲਰ ਡਿਸਟ੍ਰੋਫੀ (ਡੀਐਮਡੀ) ਨਾਂ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ।


ਕੀ ਹੈ ਸਾਰਾ ਮਾਮਲਾ


ਭਾਜਪਾ ਦੇ ਵਿਦਿਸ਼ਾ ਮੰਡਲ ਦੇ ਪ੍ਰਧਾਨ ਸੁਰਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਇੱਥੋਂ ਦੇ ਬੰਟੀ ਨਗਰ ਇਲਾਕੇ ਵਿੱਚ ਰਹਿਣ ਵਾਲੇ ਮਿਸ਼ਰਾ ਇਸ ਸਮੇਂ ਭਾਜਪਾ ਦੇ ਵਿਦਿਸ਼ਾ ਨਗਰ ਮੰਡਲ ਦੇ ਮੀਤ ਪ੍ਰਧਾਨ ਸਨ। ਉਹ ਪਾਰਟੀ ਦੇ ਸਾਬਕਾ ਕੌਂਸਲਰ ਵੀ ਰਹਿ ਚੁੱਕੇ ਹਨ। ਵੀਰਵਾਰ ਸ਼ਾਮ ਕਰੀਬ 6 ਵਜੇ ਮਿਸ਼ਰਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਿਖੀ ਸੀ। ਇਸ ਵਿੱਚ ਉਨ੍ਹਾਂ ਨੇ ਕਿਹਾ ਸੀ, "ਰੱਬ ਦੁਸ਼ਮਨ ਦੇ ਬੱਚਿਆਂ ਨੂੰ ਵੀ ਇਹ ਡੁਕੇਨ ਮਾਸਕੂਲਰ ਡਾਈਸਟ੍ਰੋਫੀ (ਡੀਐਮਡੀ) ਰੋਗ ਨਾ ਦੇਵੇ।"


ਇਹ ਦੇਖ ਕੇ ਜਦੋਂ ਜਾਣਕਾਰ ਘਰ ਪਹੁੰਚੇ ਤਾਂ ਉਨ੍ਹਾਂ ਨੇ 45 ਸਾਲਾ ਸੰਜੀਵ ਮਿਸ਼ਰਾ, ਉਸ ਦੀ 42 ਸਾਲਾ ਪਤਨੀ ਨੀਲਮ ਮਿਸ਼ਰਾ ਅਤੇ ਦੋ ਬੇਟੇ 13 ਸਾਲਾ ਅਨਮੋਲ ਅਤੇ ਸੱਤ ਸਾਲਾ ਸਾਰਥਕ ਨੂੰ ਬੇਹੋਸ਼ ਪਾਇਆ। ਇਸ ਤੋਂ ਬਾਅਦ ਸਾਰਿਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਚਾਰਾਂ ਦੀ ਮੌਤ ਹੋ ਗਈ।


ਪੁਲਿਸ ਕੀ ਕਹਿੰਦੀ ਹੈ


ਵਿਦਿਸ਼ਾ ਦੇ ਜ਼ਿਲ੍ਹਾ ਮੈਜਿਸਟਰੇਟ ਉਮਾਸ਼ੰਕਰ ਭਾਰਗਵ ਨੇ ਕਿਹਾ, ''ਮਿਸ਼ਰਾ ਦੇ ਦੋਵੇਂ ਪੁੱਤਰਾਂ ਨੂੰ ਡੀਐਮਡੀ ਸੀ, ਜੋ ਕਿ ਇੱਕ ਜੈਨੇਟਿਕ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ।'' ਉਨ੍ਹਾਂ ਕਿਹਾ ਕਿ ਮੌਕੇ 'ਤੇ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ 'ਚ ਮਿਸ਼ਰਾ ਨੇ ਲਿਖਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਹੀਂ ਬਚਾ ਪਾ ਰਹੇ ਹਨ, ਇਸ ਲਈ ਹੁਣ ਉਹ ਜੀਣਾ ਨਹੀਂ ਚਾਹੁੰਦੇ।ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।


ਵਧੀਕ ਪੁਲੀਸ ਸੁਪਰਡੈਂਟ ਸਮੀਰ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਮਡੀ ਮਾਸਪੇਸ਼ੀਆਂ ਦੀ ਕਮਜ਼ੋਰੀ ਨਾਲ ਜੁੜੀ ਇੱਕ ਜੈਨੇਟਿਕ ਅਤੇ ਗੰਭੀਰ ਬਿਮਾਰੀ ਹੈ। ਇਹ ਸਮੇਂ ਦੇ ਨਾਲ ਵਿਗੜਦਾ ਹੈ। DMD ਮੁੱਖ ਤੌਰ 'ਤੇ ਮੁੰਡਿਆਂ ਨੂੰ ਪ੍ਰਭਾਵਿਤ ਕਰਦਾ ਹੈ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।