Selfie with CM Bhagwant Mann: ਗੁਜਰਾਤ ਦੇ ਬੀਜੇਪੀ ਲੀਡਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੈਲਫੀ ਲੈਣੀ ਮਹਿੰਗੀ ਪੈ ਗਈ ਹੈ। ਬੀਜੇਪੀ ਨੇ ਪਤਾ ਲੱਗਦਿਆਂ ਹੀ ਕ੍ਰਿਸ਼ਨਸਿੰਹ ਸੋਲੰਕੀ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਸੋਲੰਕੀ ਬੀਜੇਪੀ ਦਾ ਸੀਮੀਅਰ ਲੀਡਰ ਹੈ ਹੈ ਤੇ ਛੇ ਮਹੀਨੇ ਪਹਿਲਾਂ ਤੱਕ ਉਹ ਪਾਰਟੀ ਦਾ ਬੁਲਾਰਾ ਵੀ ਰਿਹਾ।
ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੌਰੇ ਉੱਪਰ ਗਏ ਸੀ। ਇਸ ਦੌਰਾਨ ਕ੍ਰਿਸ਼ਨਸਿੰਹ ਸੋਲੰਕੀ ਨੇ ਸੀਐਮ ਭਗਵੰਤ ਮਾਨ ਨਾਲ ਸੈਲਫੀ ਲੈ ਕੇ ਫੇਸਬੁੱਕ ਉਤੇ ਸ਼ੇਅਰ ਕਰ ਦਿੱਤੀ। ਬੀਜੇਪੀ ਨੇ ਇਸ ਨੂੰ ‘ਪਾਰਟੀ ਵਿਰੋਧੀ ਗਤੀਵਿਧੀਆਂ’ ਕਹਿੰਦਿਆਂ ਕ੍ਰਿਸ਼ਨਸਿੰਹ ਸੋਲੰਕੀ ਨੂੰ ਮੁਅੱਤਲ ਕਰ ਦਿੱਤਾ। ਗੁਜਰਾਤ ਭਾਜਪਾ ਨੇ ਕਿਹਾ ਕਿ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਸੋਲੰਕੀ ਨੇ ਐਤਵਾਰ ਰਾਤ ਮਾਨ ਨਾਲ ਲਈ ਸੈਲਫੀ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਿਆਂ ਲਿਖਿਆ, ‘ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਭਗਵੰਤ ਮਾਨ ਜੀ ਦਾ ਧੰਨਵਾਦ’। ਭਾਜਪਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਲੰਕੀ ਨੂੰ ਪਾਰਟੀ ਵਿੱਚੋਂ ਛੇ ਸਾਲਾਂ ਲਈ ਕੱਢ ਦਿੱਤਾ ਗਿਆ ਹੈ।
ਗੁਜਰਾਤ ਭਾਜਪਾ ਦੇ ਤਰਜਮਾਨ ਯਗਨੇਸ਼ ਦਵੇ ਨੇ ਕਿਹਾ ਕਿ ਸੋਲੰਕੀ ਭਾਜਪਾ ਦੀ ਮੀਡੀਆ ਟੀਮ ਦਾ ਹਿੱਸਾ ਸੀ ਤੇ ਬੁਲਾਰਾ ਵੀ ਰਹਿ ਚੁੱਕਾ ਹੈ ਪਰ ਹੁਣ ਉਸ ਕੋਲ ਕੋਈ ਅਹੁਦਾ ਨਹੀਂ ਸੀ। ਸੋਲੰਕੀ ਦੀ ਫੇਸਬੁੱਕ ਪ੍ਰੋਫਾਈਲ ਮੁਤਾਬਕ ਉਹ ਭਾਜਪਾ ਕਿਸਾਨ ਮੋਰਚੇ ਦਾ ਕੌਮੀ ਕਾਰਜਕਾਰੀ ਮੈਂਬਰ ਵੀ ਰਹਿ ਚੁੱਕਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ