ਜਦੋਂ ਬੀਜੇਪੀ ਸੰਸਦ ਮੈਂਬਰ ਨੇ ਕੀਤੀ ਕੇਜਰੀਵਾਲ ਦੀ ਤਾਰੀਫ਼
ਏਬੀਪੀ ਸਾਂਝਾ | 07 Jan 2019 12:30 PM (IST)
ਲਖਨਊ: ਉੱਤਰ ਪ੍ਰਦੇਸ਼ ਦੀ ਬਸਤੀ ਤੋਂ ਲੋਕ ਸਭਾ ਸੰਸਦ ਮੈਂਬਰ ਹਰੀਸ਼ ਦਿਵੇਦੀ ਨੇ ਤਨਖ਼ਾਹ ਵਧਾਉਣ ਦੀ ਮੰਗ ਕਰਦਿਆਂ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕੱਲੀ ਤਨਖ਼ਾਹ ਨਾਲ ਸੰਸਦ ਮੈਂਬਰ ਤੇ ਮੰਤਰੀ ਆਪਣਾ ਚੁਣਾਵੀ ਖੇਤਰ ਨਹੀਂ ਚਲਾ ਸਕਦਾ। ਉਸ ਲਈ ਹੋਰ ਯਤਨ ਕਰਨੇ ਪੈਂਦੇ ਹਨ। ਇਸ ਸਬੰਧੀ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਵੀ ਕੀਤੀ। ਬਸਤੀ ਦੇ ਜ਼ਿਲ੍ਹਾ ਪੰਚਾਇਤ ਸਭਾ ਘਰ ਵਿੱਚ ਕਰਾਏ ਯੁਵਾ ਸੰਵਾਦ ਪ੍ਰੋਗਰਾਮ ਵਿੱਚ ਦਿਵੇਦੀ ਨੇ ਕਿਹਾ ਕਿ ਤਨਖ਼ਾਹ ਵਧਾਏ ਜਾਣ ਸਬੰਧੀ ਉਨ੍ਹਾਂ ਪਾਰਟੀ ਦੇ ਵੱਡੇ ਲੀਡਰਾਂ ਨਾਲ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਸੰਸਦ ਮੈਂਬਰ ਨੂੰ 12 ਮੁਲਾਜ਼ਮਾਂ ਦੀ ਲੋੜ ਹੁੰਦੀ ਹੈ ਪਰ ਮਿਹਨਤਾਨਾ ਪ੍ਰਾਇਮਰੀ ਦੇ ਅਧਿਆਪਕ ਤੋਂ ਵੀ ਘੱਟ ਹੈ। ਇਸ ਲਈ ਚੋਰੀ ਕਰਨੀ ਹੀ ਪਏਗੀ। ਇਸੇ ਦੌਰਾਨ ਪ੍ਰੋਗਰਾਮ ਵਿੱਚ ਉਨ੍ਹਾਂ ਇਸ ਵਿਸ਼ੇ ਸਬੰਧੀ ਕੇਜਰੀਵਾਲ ਦੀ ਖਾਸੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵਿਧਾਇਕਾਂ ਦੀ ਤਨਖ਼ਾਹ ਦੇ ਵਾਧੇ ਸਬੰਧੀ ਪ੍ਰਸਤਾਵ ਰੱਖੇ ਹੋਏ ਹਨ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰਨੂੰ ਹਰ ਮਹੀਨੇ 50 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਇਸ ਤੋਂ ਇਲਾਵਾ ਸੰਸਦ ਦੀ ਕਾਰਵਾਈ ਦੌਰਾਨ ਉਨ੍ਹਾਂ ਨੂੰ ਹਰ ਰੋਜ਼ 2 ਹਜ਼ਾਰ ਰੁਪਏ ਦਾ ਭੱਤਾ ਵੀ ਮਿਲਦਾ ਹੈ।