ਨਵੀਂ ਦਿੱਲੀ: ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਦੇਸ਼ ਭਰ ਵਿੱਚ ਜਾਰੀ ਹੈ।ਇਸ ਨਾਲ ਹਰ ਰੋਜ਼ ਲੱਖਾਂ ਸੰਕਰਮਿਤ ਹੋ ਰਹੇ ਹਨ ਤੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਵਿਚਾਲੇ ਭਾਜਪਾ ਦੇ ਸਾਂਸਦ ਅਤੇ ਸੀਨੀਅਰ ਨੇਤਾ ਕੈਲਾਸ਼ ਵਿਜੇਵਰਗੀਆ ਨੇ ਆਪਣੇ ਇੱਕ ਦਾਅਵੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।


ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ

ਕੈਲਾ ਨੇ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੂੰ ਚੀਨ ਵੱਲੋਂ ਭਾਰਤ ਤੇ 'ਵਾਇਰਲ ਵਾਰ' ਦੱਸਿਆ ਹੈ।ਉਨ੍ਹਾਂ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਨੂੰ ਖ਼ਤਮ ਕਰਨ ਦੀ ਸਾਜਿਸ਼ ਹੈ।


 




ਭਾਜਪਾ ਨੇਤਾ ਵਿਜੇਵਰਗੀਆ ਨੇ ਸਵਾਲ ਚੁੱਕਿਆ ਹੈ ਕਿ ਕੋਰੋਨਾ ਦੀ ਇਹ ਲਹਿਰ ਆਈ ਹੈ ਜਾਂ ਭੇਜੀ ਗਈ ਹੈ? ਇਹ ਸੋਚਣ ਵਾਲੀ ਗੱਲ ਹੈ।ਉਨ੍ਹਾਂ ਨੇ ਕਿਹਾ ਹੈ, "ਸਾਨੂੰ ਲਗਦਾ ਹੈ ਕਿ ਚੀਨ ਨੇ ਵਾਇਰਲ ਵਾਰ ਕੀਤਾ ਹੈ ਕਿਉਂਕਿ ਸਿਰਫ ਭਾਰਤ ਵਿੱਚ ਹੀ ਦੂਜੀ ਲਹਿਰ ਆਈ ਹੈ। ਇਹ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਭੁਟਾਨ ਵਰਗੇ ਹੋਰ ਗੁਆਂਢੀ ਦੇਸ਼ਾਂ ਵਿੱਚ ਨਹੀਂ ਆਈ।"


ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਕਾਂਗਰਸ ਚੀਨ ਲਈ ਰਾਜਨੀਤੀ ਕਰ ਰਹੀ
ਕੈਲਾਸ਼ ਵਿਜੇਵਰਗੀਆ ਨੇ ਕਾਂਗਰਸ ਪਾਰਟੀ 'ਤੇ ਵੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਮਲਨਾਥ ਨੇ ਕੋਰੋਨਾ ਨੂੰ ਇੱਕ ਭਾਰਤੀ ਰੂਪ ਦੱਸਿਆ ਹੈ। ਇਹ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹਿੱਸਾ ਹੈ। ਚੀਨ ਸਾਡੇ ਦੇਸ਼ ਵਿੱਚ ਕਾਂਗਰਸ ਅਤੇ ਕਮਲਨਾਥ ਦੇ ਮੋਢਿਆਂ 'ਤੇ ਬੰਦੂਕ ਚਲਾ ਰਿਹਾ ਹੈ ਅਤੇ ਵਿਸ਼ਵ ਵਿੱਚ ਸਾਨੂੰ ਬਦਨਾਮ ਕਰ ਰਿਹਾ ਹੈ। ਕਾਂਗਰਸ ਦੇਸ਼ ਵਿੱਚ ਚੀਨ ਲਈ ਰਾਜਨੀਤੀ ਕਰ ਰਹੀ ਹੈ।


 


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ