Maharashtra Lok Sabha Election Result 2024: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਹਾਰਾਸ਼ਟਰ ਤੋਂ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸ਼ਿਵ ਸ਼ੈਨਾ ਦੇ ਮੁਖੀ ਊਧਵ ਠਾਕਰੇ ਬੀਜੇਪੀ ਨੂੰ ਵੱਡਾ ਝਟਕਾ ਦੇ ਸਕਦੇ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਪਾਰਟੀ ਸ਼ਿਵ ਸੈਨਾ ਦੇ ਕਈ ਸੰਸਦ ਮੈਂਬਰ ਊਧਵ ਠਾਕਰੇ ਦੇ ਸੰਪਰਕ ਵਿੱਚ ਹਨ। ਮਹਾਰਾਸ਼ਟਰ ਵਿੱਚ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ 7 ਸੀਟਾਂ ਮਿਲੀਆਂ ਹਨ। ਸੂਤਰਾਂ ਮੁਤਾਬਕ ਸੱਤ ਸੰਸਦ ਮੈਂਬਰਾਂ ਵਿੱਚੋਂ ਅੱਧੇ ਤੋਂ ਵੱਧ ਊਧਵ ਠਾਕਰੇ ਦੇ ਸੰਪਰਕ ਵਿੱਚ ਹਨ।


ਊਧਵ ਠਾਕਰੇ ਇੰਡੀਆ ਗੱਠਜੋੜ ਦੀ ਸਰਕਾਰ ਬਣਾਉਣ ਲਈ ਗੰਭੀਰ ਹਨ। ਮਹਾਰਾਸ਼ਟਰ ਵਿੱਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਜਿਸ ਤਰ੍ਹਾਂ ਇੰਡੀਆ ਗਠਜੋੜ ਨੇ ਵੱਡੀ ਜਿੱਤ ਹਾਸਲ ਕੀਤੀ ਹੈ, ਉਹ ਸ਼ਿੰਦੇ ਧੜੇ ਦੇ ਆਗੂਆਂ ਨੂੰ ਘਬਰਾਹਟ ਵਿੱਚ ਪਾ ਰਹੀ ਹੈ। ਸੂਤਰਾਂ ਮੁਤਾਬਕ ਜੇ ਲੋੜ ਪਈ ਤਾਂ ਊਧਵ ਠਾਕਰੇ ਸ਼ਿੰਦੇ ਧੜੇ ਦੇ ਸੰਸਦ ਮੈਂਬਰ ਤੋੜ ਕੇ ਐਨਡੀਏ ਨੂੰ ਝਟਕਾ ਦੇ ਸਕਦੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਸ਼ਰਦ ਪਵਾਰ ਨੇ ਜੇਡੀਯੂ ਤੇ ਟੀਡੀਪੀ ਨਾਲ ਸੰਪਰਕ ਕੀਤਾ ਹੈ।


ਇਹ ਵੀ ਪੜ੍ਹੋ: Lok Sabha Election Result 2024: 542 ਸੀਟਾਂ 'ਤੇ ਆਏ ਨਤੀਜੇ, ਜਾਣੋ ਕਿਹੜੀ ਪਾਰਟੀ ਨੂੰ ਮਿਲੀਆਂ ਕਿੰਨੀਆਂ ਸੀਟਾਂ


ਦੱਸ ਦਈਏ ਕਿ ਇਸ ਵਾਰ ਬੀਜੇਪੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਪਾਰਟੀ ਕੋਲ 241 ਸੀਟਾਂ ਹਨ। ਇਸ ਲਈ ਭਾਜਪਾ ਨੂੰ ਐਨਡੀਏ ਦੇ ਭਾਈਵਾਲਾਂ ਦੇ ਦਬਾਅ ਹੇਠ ਰਹਿਣਾ ਪਏਗਾ। ਹਾਲਾਂਕਿ ਇਸ ਵਾਰ ਕਈ ਰਾਜ ਅਜਿਹੇ ਹਨ ਜਿੱਥੇ ਐਨਡੀਏ ਤੇ ਭਾਜਪਾ ਦੀ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ ਰਹੀ। ਇਨ੍ਹਾਂ ਰਾਜਾਂ ਵਿੱਚੋਂ ਇੱਕ ਮਹਾਰਾਸ਼ਟਰ ਹੈ। ਇੱਥੇ, ਰਾਜ ਪੱਧਰ 'ਤੇ ਬਣੇ ਮਹਾਯੁਤੀ ਗਠਜੋੜ, ਜਿਸ ਵਿੱਚ ਭਾਜਪਾ-ਸ਼ਿਵ ਸੈਨਾ-ਐਨਸੀਪੀ ਵੀ ਸ਼ਾਮਲ ਹੈ, ਨੂੰ ਸਿਰਫ਼ 17 ਸੀਟਾਂ ਮਿਲੀਆਂ ਹਨ। ਇਸ ਵਿੱਚ ਭਾਜਪਾ ਨੂੰ 9, ਸ਼ਿਵ ਸੈਨਾ ਨੂੰ 7 ਤੇ ਐਨਸੀਪੀ ਨੂੰ 1 ਸੀਟ ਮਿਲੀ ਹੈ। ਸੂਤਰਾਂ ਮੁਤਾਬਕ ਸੱਤ ਸੰਸਦ ਮੈਂਬਰਾਂ ਵਿੱਚੋਂ ਅੱਧੇ ਤੋਂ ਵੱਧ ਊਧਵ ਠਾਕਰੇ ਦੇ ਸੰਪਰਕ ਵਿੱਚ ਹਨ।


ਦੂਜੇ ਪਾਸੇ ਐਮਵੀਏ ਨੇ 30 ਸੀਟਾਂ ਜਿੱਤੀਆਂ ਹਨ। ਦੇਸ਼ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਐਨਡੀਏ ਨੇ ਕੁੱਲ 293 ਸੀਟਾਂ ਜਿੱਤੀਆਂ ਹਨ। ਜਦੋਂਕਿ ਇੰਡੀਆ ਗਠਜੋੜ ਨੇ 234 ਸੀਟਾਂ ਜਿੱਤੀਆਂ ਹਨ। ਇਸ ਤੋਂ ਬਾਅਦ ਇੰਡੀਆ ਗਠਜੋੜ ਦੇ ਆਗੂਆਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜੇ ਵੀ ਉਨ੍ਹਾਂ ਦੀ ਸਰਕਾਰ ਬਣਨ ਦੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਇੰਡੀਆ ਗਠਜੋੜ ਦੇ ਆਗੂ ਹੋਰ ਪਾਰਟੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਇੰਡੀਆ ਗਠਜੋੜ ਦੇ ਬਹੁਮਤ ਲਈ 272 ਦਾ ਅੰਕੜਾ ਇਕੱਠਾ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ।


ਇਹ ਵੀ ਪੜ੍ਹੋ: Lok Sabha Election Result 2024: ਜੇਲ੍ਹ 'ਚ ਬੰਦ ਅੰਮ੍ਰਿਤਪਾਲ ਅਤੇ ਅਬਦੁਲ ਰਾਸ਼ੀਦ ਨੇ ਜਿੱਤ ਕੀਤੀ ਹਾਸਲ, ਜਾਣੋ ਕੈਦ 'ਚ ਰਹਿੰਦਿਆਂ ਹੋਇਆਂ ਕਿਵੇਂ ਕੰਮ ਕਰ ਸਕਦਾ ਸਾਂਸਦ