ਭਾਰਤੀ ਜਨਤਾ ਪਾਰਟੀ ਨੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ’ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ। ਪਾਰਟੀ ਇਸ ਵਾਰ ਵੱਡੇ ਬਦਲਾਅ ਵੱਲ ਵਧ ਰਹੀ ਹੈ। ਰਿਪੋਰਟਾਂ ਮੁਤਾਬਕ, ਬੀਜੇਪੀ ਪਹਿਲੀ ਵਾਰ ਕਿਸੇ ਮਹਿਲਾ ਨੂੰ ਪਾਰਟੀ ਦੀ ਕਮਾਨ ਸੌਂਪ ਸਕਦੀ ਹੈ। ਪਾਰਟੀ ਦਾ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਦਿੱਲੀ ਵਰਗੇ ਰਾਜਾਂ ਵਿੱਚ ਵਧੀਆ ਪ੍ਰਦਰਸ਼ਨ ਰਿਹਾ ਸੀ। ਇਸੇ ਕਾਰਨ ਦਿੱਲੀ ਦੀ ਮੁੱਖ ਮੰਤਰੀ ਵੀ ਇੱਕ ਮਹਿਲਾ ਨੂੰ ਬਣਾਇਆ ਗਿਆ। ਹੁਣ ਮਹਿਲਾਵਾਂ ਨੂੰ ਆਕਰਸ਼ਿਤ ਕਰਨ ਲਈ ਪਾਰਟੀ ਪ੍ਰਧਾਨ ਵੀ ਕਿਸੇ ਮਹਿਲਾ ਨੂੰ ਬਣਾਇਆ ਜਾ ਸਕਦਾ ਹੈ।

ਅਸਲ 'ਚ ਮੌਜੂਦਾ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦਾ ਕਾਰਜਕਾਲ ਜਨਵਰੀ 2023 ਵਿੱਚ ਸਮਾਪਤ ਹੋ ਚੁੱਕਾ ਸੀ, ਪਰ ਪਾਰਟੀ ਨੇ ਉਨ੍ਹਾਂ ਨੂੰ ਜੂਨ 2024 ਤੱਕ ਵਾਧੂ ਜ਼ਿੰਮੇਵਾਰੀ ਸੌਂਪੀ ਸੀ। ਹੁਣ ਜਲਦੀ ਹੀ ਨਵੇਂ ਨਾਮ ਦਾ ਐਲਾਨ ਹੋ ਸਕਦਾ ਹੈ। ਅਗਲਾ ਪਾਰਟੀ ਪ੍ਰਧਾਨ ਕੋਈ ਮਹਿਲਾ ਹੋ ਸਕਦੀ ਹੈ। ਇਸ ਲਈ ਤਿੰਨ ਨਾਮ ਸਭ ਤੋਂ ਅੱਗੇ ਹਨ। ਨਿਰਮਲਾ ਸੀਤਾਰਮਨ, ਡੀ ਪੁਰੰਦੇਸ਼ਵਰੀ ਅਤੇ ਵਨਾਥੀ ਸ੍ਰੀਨਿਵਾਸਨ ਵਿੱਚੋਂ ਕਿਸੇ ਇੱਕ ਦੇ ਨਾਮ ’ਤੇ ਮੋਹਰ ਲੱਗ ਸਕਦੀ ਹੈ।

ਨਿਰਮਲਾ ਸੀਤਾਰਮਨ

ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਾਜਪਾ ਵਿੱਚ ਕਾਫੀ ਮਜ਼ਬੂਤ ਪਕੜ ਬਣਾ ਚੁੱਕੀਆਂ ਹਨ। ਉਨ੍ਹਾਂ ਕੋਲ ਕੇਂਦਰ ਸਰਕਾਰ ਵਿੱਚ ਕੰਮ ਕਰਨ ਦਾ ਲੰਮਾ ਤਜਰਬਾ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਭਾਜਪਾ ਮੁੱਖ ਦਫ਼ਤਰ ਵਿੱਚ ਜੇ.ਪੀ. ਨੱਡਾ ਅਤੇ ਮਹਾਸਚਿਵ ਬੀ.ਐੱਲ. ਸੰਤੋਸ਼ ਨਾਲ ਮੀਟਿੰਗ ਵੀ ਹੋਈ ਸੀ। ਉਹ ਦੱਖਣੀ ਭਾਰਤ ਤੋਂ ਸਬੰਧਤ ਹਨ, ਜੋ ਭਾਜਪਾ ਲਈ ਉਥੇ ਵਿਸਥਾਰ ਦੇ ਰਾਹ ਖੋਲ੍ਹ ਸਕਦਾ ਹੈ।

ਵਨਾਥੀ ਸ੍ਰੀਨਿਵਾਸਨ

ਵਨਾਥੀ ਤਮਿਲਨਾਡੂ ਦੇ ਕੋਇੰਬਤੂਰ ਦੱਖਣ ਸੀਟ ਤੋਂ ਵਿਧਾਇਕ ਹਨ ਅਤੇ ਭਾਜਪਾ ਦੀ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਵੀ ਰਹਿ ਚੁੱਕੀਆਂ ਹਨ। ਉਹ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੀਆਂ ਹੋਈਆਂ ਹਨ। ਵਨਾਥੀ 1993 ਤੋਂ ਭਾਜਪਾ ਨਾਲ ਹਨ ਅਤੇ ਸੰਘਠਨ ਵਿੱਚ ਕਈ ਅਹਿਮ ਭੂਮਿਕਾਵਾਂ 'ਤੇ ਕੰਮ ਕਰ ਚੁੱਕੀਆਂ ਹਨ। ਉਹ ਭੀ ਭਾਜਪਾ ਪ੍ਰਧਾਨ ਬਣਨ ਦੀ ਦੌੜ ਵਿੱਚ ਅੱਗੇ ਚੱਲ ਰਹੀਆਂ ਹਨ।

ਡੀ. ਪੁਰੰਦੇਸ਼ਵਰੀ

ਡੀ. ਪੁਰੰਦੇਸ਼ਵਰੀ ਆਂਧਰਾ ਪ੍ਰਦੇਸ਼ ਭਾਜਪਾ ਦੀ ਸਾਬਕਾ ਪ੍ਰਧਾਨ ਰਹਿ ਚੁੱਕ ਹੈ ਅਤੇ ਇੱਕ ਤਜਰਬੇਕਾਰ ਨੇਤਾ ਹਨ। ਉਹ "ਓਪਰੇਸ਼ਨ ਸਿੰਦੂਰ" ਮੁਹਿੰਮ ਦਾ ਵੀ ਹਿੱਸਾ ਰਹਿ ਚੁੱਕੀ ਹੈ। ਪਾਰਟੀ ਉਨ੍ਹਾਂ ਉੱਤੇ ਪੂਰਾ ਭਰੋਸਾ ਕਰਦੀ ਹੈ। ਇਸ ਲਈ ਉਨ੍ਹਾਂ ਦੇ ਨਾਂ 'ਤੇ ਵੀ ਮੋਹਰ ਲੱਗਣ ਦੀ ਪੂਰੀ ਸੰਭਾਵਨਾ ਹੈ।