ਤਮਾਮ ਮੀਡੀਆ ਚੈਨਲਾਂ ਨੇ ਵੀ ਇਹਨਾਂ ਲੋਕਾਂ ਦੇ ਸਥਾਨਕ ਹੋਣ ਦਾ ਦਾਅਵਾ ਕੀਤਾ ਸੀ। ਪਰ 'Alt News' ਨੇ ਇੱਕ ਵੱਡਾ ਖੁਲਾਸਾ ਕੀਤਾ ਹੈ।ਉਨ੍ਹਾਂ ਨੇ ਭੀੜ ਵਿੱਚ ਸ਼ਾਮਲ ਬੀਜੇਪੀ ਦੇ ਲੋਕਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। 'Alt News'ਜੋ ਆਪਣੇ ਫੈਕਟ ਚੈੱਕ ਲਈ ਬੇਹੱਦ ਮਸ਼ਹੂਰ ਹੈ ਨੇ ਇਸ ਗੱਲ ਦੀ ਬਰੀਕੀ ਨਾਲ ਪੜਤਾਲ ਕੀਤੀ ਹੈ ਕਿ ਆਖਰ ਸਾਥਨਕ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਕੌਣ ਸੀ।
ਭੀੜ ਵਿੱਚ ਸ਼ਾਮਲ ਇੱਕ ਵਿਅਕਤੀ ਦੀ ਪਛਾਣ 'ਅਮਨ ਦਬਾਸ' (Aman Dabas)ਵਜੋਂ ਹੋਈ ਹੈ। ਉਸਦਾ ਵਿਆਹ ਬੀਜੇਪੀ ਲੀਡਰ ਅਤੇ ਵਾਰਡ ਨੰ. 31 ਕੌਂਨਸਲਰ ਅੰਜੂ ਕੁਮਾਰੀ ਨਾਲ ਹੋਇਆ ਹੈ।ਇਹ ਲੋਕ ਬੀਜੇਪੀ ਦੇ ਕਈ ਸਮਾਗਮਾਂ ਵਿੱਚ ਵੇਖੇ ਜਾ ਚੁੱਕੇ ਹਨ ਅਤੇ ਇੱਕ ਤਸਵੀਰ ਵਿੱਚ ਅਮਨ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਵੇਖਿਆ ਜਾ ਸਕਦਾ ਹੈ।ਜਾਣਕਾਰੀ ਮੁਤਾਬਿਕ ਇਹ ਲੋਕ 15 ਕਿਲੋਮੀਟਰ ਦੂਰ ਦੇ ਵਾਸੀ ਹਨ।ਵੱਡਾ ਸਵਾਲ ਇਹ ਹੈ ਕਿ 15 ਕਿਲੋਮੀਟਰ ਦੂਰ ਵਾਲਿਆਂ ਲਈ ਅੰਦੋਲਨ ਕਿਵੇਂ ਮੁਸੀਬਤ ਹੋ ਸਕਦਾ ਹੈ।
ਇੱਕ ਹੋਰ ਵਿਅਕਤੀ ਦੀ ਪਛਾਣ ਕ੍ਰਿਸ਼ਨ ਦਾਬਾਸ ਵਜੋਂ ਹੋਈ ਹੈ।ਇਹ ਵਿਅਕਤੀ ਬੀਜੇਪੀ ਲੀਡਰ ਰਵਿੰਦਰ ਕੁਮਾਰ ਅਤੇ ਸਨਦੀਪ ਸੇਹਰਾਵੱਤ ਦਾ ਕਾਫੀ ਕਰੀਬੀ ਮਨਿਆ ਜਾਂਦਾ ਹੈ।