ਨਵੀਂ ਦਿੱਲੀ: ਰਾਜਸਥਾਨ ਭਾਜਪਾ ਦੇ ਸਿਹਤ ਮੰਤਰੀ ਦੀ ਖੁੱਲ੍ਹੇਆਮ ਪਿਸ਼ਾਬ ਕਰਦੇ ਦੀ ਤਸਵੀਰ ਨੇ ਮੋਦੀ ਦੀ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਤਸਵੀਰ ਤੋਂ ਸ਼ਰੇਆਮ ਪਤਾ ਲੱਗਦਾ ਹੈ ਕਿ ਮੋਦੀ ਵੱਲੋਂ ਚਲਾਈ ਹੋਈ ਸਵੱਛ ਭਾਰਤ ਮੁਹਿੰਮ ਨੂੰ ਭਾਜਪਾ ਦੇ ਆਪਣੇ ਹੀ ਮੰਤਰੀ ਮਜ਼ਾਕ ਸਮਝਦੇ ਹਨ। ਸਿਹਤ ਮੰਤਰੀ ਕਾਲੀਚਰਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਹੈ।
ਮੁੱਦੇ ਦੀ ਗੱਲ ਉਦੋਂ ਬਣੀ ਜਦੋ ਮੰਤਰੀ ਨੇ ਇਸ ਉਪਰ ਆਪਣਾ ਬਿਆਨ ਦਿੱਤਾ। ਮੀਡੀਆ ਨੇ ਜਦੋਂ ਮੰਤਰੀ ਨੂੰ ਪੁੱਛਿਆ ਤਾਂ ਕਾਲੀਚਰਨ ਨੇ ਜਵਾਬ ਦਿੱਤਾ ਕਿ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਮੋਦੀ ਦਾ ਸਵੱਛ ਭਾਰਤ ਦਾ ਸੁਫਨਾ ਸਾਰੀ ਭਾਜਪਾ ਦਾ ਨਹੀਂ ਸਿਰਫ ਮੋਦੀ ਦਾ ਹੈ।
ਸੜਕ 'ਤੇ ਪੇਸ਼ਾਬ ਕਰਨ ਵਾਲੇ ਨੂੰ 200 ਰੁਪਏ ਦਾ ਜ਼ੁਰਮਾਨਾ ਲਾਇਆ ਜਾਂਦਾ ਹੈ। ਜਦੋਂ ਮੀਡੀਆ ਨੇ ਅਗਲੇ ਸਵਾਲ ਨਾਲ ਵਾਰ ਕੀਤਾ ਤਾਂ ਕਾਲੀਚਰਨ ਨੇ ਖਾਮੋਸ਼ੀ ਫੜ ਲਈ। ਕਾਂਗਰਸ ਦੇ ਬਿਆਨ ਤੋਂ ਮੁੱਧੇ ਨੇ ਸਿਆਸੀ ਰੰਗ ਫੜ ਲਿਆ। ਕਾਂਗਰਸ ਲੀਡਰ ਅਰਚਨਾ ਸ਼ਰਮਾ ਨੇ ਕਿਹਾ ਕਿ ਇਹ ਨੇਤਾ ਮੋਦੀ ਸਰਕਾਰ ਤੇ ਕਲੰਕ ਵਾਂਗੂ ਹੈ। ਸ਼ਰਮਾ ਨੇ ਕਿਹਾ ਕਿ ਡੋਲਪੁਰ ਦੇ ਉਪ ਚੋਣਾਂ ਦੌਰਾਨ ਵੀ ਇਹ ਹਰਕਤ ਕੀਤੇ ਸੀ ਪਰ ਚੋਣਾਂ ਕਰਕੇ ਉਸ ਵੇਲੇ ਫੋਟੋ ਨਹੀਂ ਖਿੱਚੀ ਗਈ ਸੀ।