ਸਿਧਾਰਥ ਨਗਰ: ਉੱਤਰ ਪ੍ਰਦੇਸ਼ ਦੇ ਡੁਮਰੀਆਗੰਜ ਲੋਕ ਸਭਾ ਸੀਟ ਤੋਂ ਬੀਜੇਪੀ ਸੰਸਦ ਮੈਂਬਰ ਜਗਦੰਬਿਕਾ ਪਾਲ ਨੂੰ ਸਥਾਨਕ ਅਦਾਲਤ ਨੇ ਇੱਕ ਮਹੀਨੇ ਦੀ ਸਜ਼ਾ ਸੁਣਾਈ ਹੈ। ਦਰਅਸਲ ਅਦਾਲਤ ਨੇ ਉਸ ਨੂੰ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਉਂਝ ਅਦਾਲਤ ਨੇ ਸਾਂਸਦ ਨੂੰ ਤੁਰੰਤ ਜ਼ਮਾਨਤ ਦੇ ਦਿੱਤੀ।
ਐਸਡੀਐਮ ਨੇ ਪਾਲ ਖਿਲਾਫ ਬੰਸੀ ਕੋਤਵਾਲੀ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ ਸੀ। ਮੁੱਖ ਨਿਆਂਇਕ ਮਜਿਸਟ੍ਰੇਟ ਸੰਜੇ ਚੌਧਰੀ ਨੇ ਪਾਲ ਦੇ ਮਾਮਲੇ ਵਿੱਚ ਸੁੱਕਰਵਾਰ ਨੂੰ ਫੈਸਲਾ ਸੁਣਾਇਆ।
ਸਾਂਸਦ ਜਗਦੰਬਿਕਾ ਪਾਲ 'ਤੇ ਇਲਜ਼ਾਮ ਲਾਇਆ ਗਿਆ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਰੈਲੀ ਦੌਰਾਨ ਉਸ ਨੇ ਤੈਅ ਸੀਮਾ ਤੋਂ ਵੱਧ ਗੱਡੀਆਂ ਵਰਤੀਆਂ ਸੀ। ਜਗਦੰਬਿਕਾ ਪਾਲ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਦੀ ਤੱਕੜੀ ਤੋਂ ਛਾਲ ਮਾਰ ਬੀਜੇਪੀ ਦਾ ਕਮਲ ਫੜ ਲਿਆ ਸੀ।