ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਸਰਕਾਰ ਵੱਲੋਂ ਦਸੰਬਰ ’ਚ ਖ਼ਤਮ ਹੋਈ ਇਸ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਦੇ GDP (ਕੁੱਲ ਘਰੇਲੂ ਉਤਪਾਦਨ) ਦੇ ਅੰਕੜਿਆਂ ਉੱਤੇ ਸੁਆਲ ਖੜ੍ਹੇ ਕੀਤੇ ਹਨ। ਸਵਾਮੀ ਨੇ ਦਾਅਵਾ ਕੀਤਾ ਹੈ ਕਿ ਕੁਝ ਸੂਚਕ ਅੰਕਾਂ ਦਾ ਸਹਾਰਾ ਲਿਆ ਜਾਵੇ, ਤਾਂ ਜੀਡੀਪੀ ਇਸ ਵੇਲੇ ਮਾਈਨਸ 10 ਤੋਂ 15 ਫ਼ੀਸਦੀ (-10% ਤੋਂ -15%) ਹੋ ਸਕਦੀ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਅੰਕੜਿਆਂ ਵਿੱਚ ਇਸ ਨੂੰ ਪੌਜ਼ੇਟਿਵ (+0.4) ਦੱਸਿਆ ਗਿਆ ਹੈ। ਇੱਥੇ +0.4% ਦਾ ਮਤਲਬ ਇਹੋ ਹੈ ਕਿ ਦੇਸ਼ ਆਰਥਿਕ ਮੰਦਹਾਲੀ ’ਚੋਂ ਬਾਹਰ ਆ ਗਿਆ ਹੈ।
Laspeyres ਕੀਮਤ ਸੂਚਕ ਅੰਕ ਦੇ ਅੰਕੜੇ ਵੇਖੀੲ, ਤਾਂ ਦਸੰਬਰ ਦੀ ਤਿਮਾਹੀ ਦੀ ਜੀਡੀਪੀ ਗ੍ਰੋਥ -10 ਫ਼ੀਸਦੀ ਤੇ Paasche ਸੂਚਕ ਅੰਕ ਅਨੁਸਾਰ ਇਹ -15 ਫ਼ੀਸਦੀ ਹੋ ਸਕਦੀ ਹੈ। ਇਨ੍ਹਾਂ ਅੰਕੜਿਆਂ ਵਿੱਚ MSME ਤੇ ਗ਼ੈਰ ਸੰਗਠਤ ਖੇਤਰ ਦੇ ਅੰਕੜਿਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ’ਚ ਨੈਗੇਟਿਵ ਗ੍ਰੋਥ ਹੋਈ ਹੈ। - ਸੁਬਰਾਮਨੀਅਮ ਸਵਾਮੀ