ਨਵੀਂ ਦਿੱਲੀ: ਜਦੋਂ ਚੋਣ ਲੜਨ ਦੀ ਰਣਨੀਤੀ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਜ਼ੋਰਦਾਰ ਪ੍ਰਚਾਰ ਤੋਂ ਇਲਾਵਾ ਮਾਈਕ੍ਰੋ ਮੈਨੇਜਮੈਂਟ 'ਤੇ ਵੀ ਪੂਰਾ ਧਿਆਨ ਕੇਂਦਰਿਤ ਕਰਦੀ ਹੈ। ਗੋਵਿੰਦਾਚਾਰੀਆ ਵਰਗੇ ਭਾਜਪਾ ਦੇ ਚਾਣਕਿਆ ਨੇ ਇੱਕ ਵਾਰ ਜਾਤੀ ਸਮੀਕਰਨ ਦੀ ਕਲਾ ਨੂੰ  ਸੋਸ਼ਲ ਇੰਜੀਨੀਅਰਿੰਗ ਦਾ ਨਾਂ ਦੇ ਕੇ ਆਪਣੇ ਵਿਰੋਧੀਆਂ ਨੂੰ ਮਾਤ ਦੇਣ ਲਈ ਇੱਕ ਮਹੱਤਵਪੂਰਣ ਰਣਨੀਤੀ ਬਣਾਈ ਸੀ। ਪਰ ਹੁਣ ਭਾਜਪਾ ਪੰਨਾ ਪ੍ਰਮੁੱਖ ਤੋਂ ਇੱਕ ਕਦਮ ਅੱਗੇ ਵਧ ਗਈ ਹੈ ਅਤੇ ਪੰਨਾ ਪੈਨਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।


ਦੱਸ ਦਈਏ ਕਿ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਭਾਜਪਾ ਦੀ ਰਣਨੀਤੀ ਇੱਕ ਪੰਨਾ ਪੈਨਲ ਬਣਾ ਕੇ ਵੋਟਰਾਂ ਨੂੰ ਸ਼ਾਮਲ ਕਰਨ ਦੀ ਹੈ ਤਾਂ ਜੋ ਪਾਰਟੀ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਜਿੱਤ ਯਕੀਨੀ ਬਣਾ ਸਕੇ। ਹਰ ਬੂਥ ਦੀ ਵੋਟਰ ਸੂਚੀ ਦੇ ਹਰ ਪੰਨੇ 'ਤੇ ਨਜ਼ਰ ਰੱਖ ਕੇ ਭਾਜਪਾ ਇੱਕ ਨਵੀਂ ਰਣਨੀਤੀ ਤਹਿਤ ਚੋਣ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ।


ਪੰਜ ਰਾਜਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਇੱਕ ਪੰਨਾ ਪੈਨਲ ਬਣਾ ਰਹੀ ਹੈ, ਜਿਸ ਵਿਚ ਇੱਕ ਮੁਖੀ ਦੀ ਥਾਂ ਪੰਜ ਮੈਂਬਰ ਇਸ ਕੰਮ ਨੂੰ ਵਧੀਆ ਢੰਗ ਨਾਲ ਕਰਨਗੇ। ਇਹ ਪੰਜ ਮੈਂਬਰ ਲਗਪਗ 6 ਪਰਿਵਾਰਾਂ ਦੇ 30 ਮੈਂਬਰਾਂ 'ਤੇ ਤਿੱਖੀ ਨਜ਼ਰ ਰੱਖਣਗੇ ਅਤੇ ਉਨ੍ਹਾਂ ਨਾਲ ਸੰਪਰਕ ਸਥਾਪਤ ਕਰਨਗੇ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਯੋਜਨਾਵਾਂ ਅਤੇ ਸਰਕਾਰ ਵਲੋਂ ਕੀਤੇ ਕੰਮਾਂ ਤੋਂ ਜਾਣੂ ਕਰਵਾਉਣਗੇ।


ਪੰਨਾ ਪੈਨਲ ਦੀ ਭੂਮਿਕਾ ਕੀ ਹੋਵੇਗੀ?


ਯੁਵਾ ਮੋਰਚੇ ਦੇ ਇੱਕ ਨੇਤਾ ਮੁਚਾਬਕ, ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹੋਣ ਵਾਲੀਆਂ ਪੰਜ ਸੂਬਿਆਂ ਵਿੱਚ ਚੋਣਾਂ ਪਾਰਟੀ ਲਈ ਵੱਕਾਰ ਦਾ ਵਿਸ਼ਾ ਬਣ ਗਈਆਂ ਹਨ। ਬੰਗਾਲ ਚੋਣਾਂ ਵਿਚ ਮਿਲੀ ਹਾਰ ਤੋਂ ਸਬਕ ਲੈਂਦਿਆਂ, ਆਪਣੀਆਂ ਗਲਤੀਆਂ ਨੂੰ ਦਰੁਸਤ ਕਰਦਿਆਂ ਪਾਰਟੀ ਹਰ ਬੂਥ 'ਤੇ ਵੋਟਰਾਂ ਨੂੰ ਇਸ ਵੱਲ ਆਕਰਸ਼ਤ ਕਰਨ ਦੀ ਕੋਸ਼ਿਸ਼ ਕਰੇਗੀ।


ਪੋਲਿੰਗ ਦੇ ਦਿਨ ਤੱਕ, ਵੋਟਰਾਂ ਨਾਲ ਨਿਰੰਤਰ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਬੂਥ 'ਤੇ ਲਿਜਾਣ ਦੀ ਜ਼ਿੰਮੇਵਾਰੀ ਹੁਣ ਕਿਸੇ ਵਿਅਕਤੀ ਦੀ ਨਹੀਂ, ਸਗੋਂ ਇੱਕ ਕਮੇਟੀ ਦੀ ਹੋਵੇਗੀ ਜਿਸ ਦੇ ਪੰਜ ਮੈਂਬਰ ਹੋਣਗੇ।


ਦਰਅਸਲ, ਪੰਨਾ ਪ੍ਰਮੁੱਖ ਦੀ ਥਾਂ ਪੰਨਾ ਪੈਨਲ ਵਿਚ ਪੰਜ ਮੈਂਬਰਾਂ ਦੀ ਮੌਜੂਦਗੀ ਵੋਟਰਾਂ ਵਿਚ ਪਾਰਟੀ ਦੀ ਪਕੜ ਨੂੰ ਮਜ਼ਬੂਤ ​​ਕਰੇਗੀ। ਪਾਰਟੀ ਦਾ ਟਾਰਗੇਟ 60 ਤੋਂ 65 ਪ੍ਰਤੀਸ਼ਤ ਵੋਟਰਾਂ ਦੀਆਂ ਵੋਟਾਂ ਹਾਸਲ ਕਰਨਾ ਹੈ। ਇਸ ਲਈ ਇਸ ਕੰਮ ਵਿਚ ਪੰਜ ਪੰਨੇ ਹਰ ਪੰਨੇ 'ਤੇ ਮੌਜੂਦ ਵੋਟਰਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਨਗੇ।


ਦਰਅਸਲ, ਪੰਨਾ ਪ੍ਰਮੁੱਖ ਦੀ ਧਾਰਨਾ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2007 ਵਿਚ ਗੁਜਰਾਤ ਚੋਣਾਂ ਵਿਚ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਇਸ ਪ੍ਰਕਿਰਿਆ ਦਾ ਬੀਜੇਪੀ ਵਿਚ ਹਰੇਕ ਸੂਬੇ ਵਿਚ ਪਾਲਣ ਕੀਤਾ ਗਿਆ।


ਪੰਜ ਸੂਬਿਆਂ ਵਿੱਚ ਸਰਕਾਰ ਬਣਾਉਣ ਦੀ ਭਾਜਪਾ ਦੀ ਤਿਆਰੀ


ਭਾਜਪਾ ਚੋਣਾਂ ਜਿੱਤਣ ਲਈ ਨਵੇਂ ਉਪਰਾਲੇ ਕਰਨ ਲਈ ਜਾਣੀ ਜਾਂਦੀ ਹੈ। ਯੂਪੀ, ਉਤਰਾਖੰਡ, ਪੰਜਾਬ, ਮਣੀਪੁਰ ਅਤੇ ਗੋਆ ਵਿਚ ਹੋਣ ਵਾਲੀਆਂ ਚੋਣਾਂ ਨੂੰ ਭਾਜਪਾ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।


ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਭਾਜਪਾ ਦੀ ਸਥਿਤੀ ਚੰਗੀ ਨਹੀਂ ਦੱਸੀ ਜਾ ਰਹੀ, ਇਸ ਲਈ ਸਥਾਨਕ ਆਗੂਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਪਾਰਟੀ ਨਾਲ ਜੋੜ ਸਕਣ। ਪੰਜਾਬ ਤੋਂ ਇਲਾਵਾ ਭਾਜਪਾ ਦੇ ਨੇਤਾਵਾਂ ਨੇ ਦੂਜੇ ਸੂਬਿਆਂ ਵਿੱਚ ਸੱਤਾ ਦੀ ਵਾਪਸੀ ਦੇ ਸਬੰਧ ਵਿੱਚ ਸਲਾਹ ਮਸ਼ਵਰੇ ਦੀ ਸ਼ੁਰੂਆਤ ਕੀਤੀ ਹੈ।


ਭਾਜਪਾ ਪੰਨਾ ਕਮੇਟੀ ਬਣਾ ਕੇ ਪਾਰਟੀ ਦੇ ਪ੍ਰੋਗਰਾਮ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੀ ਯੋਜਨਾ ਮੁਤਾਬਕ, ਪੰਨਾ ਕਮੇਟੀ ਹਰ ਬੂਥ ਦੇ ਵੋਟਰ ਸੂਚੀ ਦੇ ਹਰੇਕ ਪੰਨੇ ਦੇ ਵੋਟਰਾਂ ਨਾਲ ਸੰਪਰਕ ਬਹਾਲ ਕਰਨ ਲਈ ਪਾਰਟੀ ਦੀਆਂ ਨੀਤੀਆਂ, ਯੋਜਨਾਵਾਂ ਅਤੇ ਜ਼ਮੀਨ 'ਤੇ ਕੀਤੇ ਗਏ ਕਾਰਜਾਂ ਦਾ ਵਿਸਥਾਰ ਨਾਲ ਜ਼ਿਕਰ ਕਰੇਗੀ। ਪੰਨਾ ਕਮੇਟੀ ਦੇ ਪੰਜ ਮੈਂਬਰ ਵੱਖ-ਵੱਖ ਪਰਿਵਾਰਾਂ ਦਾ ਹਿੱਸਾ ਹੋਣਗੇ। ਭਾਜਪਾ ਬਲਾਕ ਪੱਧਰ 'ਤੇ ਇਕਾਈ ਤਿਆਰ ਕਰੇਗੀ ਅਤੇ ਉਨ੍ਹਾਂ ਸੂਬਿਆਂ ਵਿਚ ਪੰਨਾ ਕਮੇਟੀ ਬਣਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰੇਗੀ ਜਿੱਥੇ ਚੋਣਾਂ ਹੋਣੀਆਂ ਹਨ।


ਇਹ ਵੀ ਪੜ੍ਹੋ: Delhi-NCR weather: ਦਿੱਲੀ ਦੇ ਲੋਕਾਂ ਨੂੰ ਅਜੇ ਵੀ ਹੋਰ ਪ੍ਰੇਸ਼ਾਨ ਕਰੇਗੀ ਗਰਮੀ, ਜਾਣੋ ਕਦੋਂ ਪਏਗਾ ਮੀਂਹ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904