ਨਵੀਂ ਦਿੱਲੀ: ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishor)ਦੇ ਇੱਕ ਬਿਆਨ ਨੇ ਸਿਆਸੀ ਭੂਚਾਲ ਲਿਆ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਦੇ ਬਿਆਨ ਦਾ ਇਹ ਵੀਡੀਓ ਪੂਰੇ ਜ਼ੋਰਸ਼ੋਰ ਨਾਲ ਵਾਇਰਲ ਹੋ ਰਿਹਾ ਹੈ ਜਿਸ ਤੋਂ ਬੀਜੇਪੀ (BJP)ਤਾਂ ਖੁਸ਼ੀਆਂ ਮਨਾ ਰਹੀ ਹੈ ਪਰ ਦੂਜੀਆਂ ਸਿਆਸੀ ਪਾਰਟੀਆਂ ਖਫਾ ਨਜ਼ਰ ਆ ਰਹੀਆਂ ਹਨ। ਵੀਡੀਓ ਵਿੱਚ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਨਜ਼ਰ ਆ ਰਹੇ ਹਨ ਕਿ ਭਾਜਪਾ ਭਾਰਤੀ ਸਿਆਸਤ (Indian Politics) ਦੇ ਕੇਂਦਰ ’ਚ ਰਹੇਗੀ ਤੇ ਉਹ ਅਗਲੇ ਕਈ ਦਹਾਕਿਆਂ ਤੱਕ ਕਿਤੇ ਵੀ ਜਾਣ ਵਾਲੀ ਨਹੀਂ ਹੈ।
ਦਰਅਸਲ ਪ੍ਰਸ਼ਾਂਤ ਕਿਸ਼ੋਰ ਗੋਆ ਵਿਧਾਨ ਸਭਾ ਚੋਣਾਂ (Goa Assembly Election) ’ਚ ਤ੍ਰਿਣਮੂਲ ਕਾਂਗਰਸ ਨੂੰ ਜਿਤਾਉਣ ਦੇ ਕੰਮ ’ਚ ਜੁਟੇ ਹੋਏ ਹਨ। ਗੋਆ ’ਚ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਸ਼ਾਂਤ ਕਿਸ਼ੋਰ ਦੀ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਕਿਸ਼ੋਰ ਦੀ ਅਗਵਾਈ ਹੇਠਲੇ ਗਰੁੱਪ ਇੰਡੀਅਨ ਪੁਲੀਟਿਕਲ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਨੇ ਤਸਦੀਕ ਕੀਤੀ ਹੈ ਕਿ ਵੀਡੀਓ ਬੁੱਧਵਾਰ ਨੂੰ ਹੋਈ ਨਿੱਜੀ ਬੈਠਕ ਦੀ ਹੈ।
ਵੀਡੀਓ ’ਚ ਕਿਸ਼ੋਰ ਇਹ ਆਖਦਾ ਸੁਣਾਈ ਦੇ ਰਿਹਾ ਹੈ,‘‘ਭਾਜਪਾ ਭਾਰਤੀ ਸਿਆਸਤ ਦਾ ਧੁਰਾ ਬਣਦੀ ਜਾ ਰਹੀ ਹੈ। ਜਿਵੇਂ ਕਾਂਗਰਸ ਪਹਿਲੇ 40 ਸਾਲਾਂ ’ਚ ਜਿੱਤ ਜਾਂ ਹਾਰ ਰਹੀ ਸੀ, ਉਸੇ ਤਰ੍ਹਾਂ ਭਾਜਪਾ ਕਿਤੇ ਵੀ ਜਾਣ ਵਾਲੀ ਨਹੀਂ। ਇੱਕ ਵਾਰ ਤੁਸੀਂ ਦੇਸ਼ ’ਚੋਂ 30 ਫ਼ੀਸਦ ਤੋਂ ਜ਼ਿਆਦਾ ਵੋਟ ਹਾਸਲ ਕਰ ਲੈਂਦੇ ਹੋ ਤਾਂ ਤੁਸੀਂ ਫ਼ੌਰੀ ਕਿਤੇ ਵੀ ਜਾਂਦੇ। ਇਸ ਲਈ ਤੁਸੀਂ ਇਸ ਝਾਂਸੇ ’ਚ ਨਾ ਆਵੋ ਕਿ ਲੋਕ ਗੁੱਸੇ ’ਚ ਹਨ ਤੇ ਉਹ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ।’’ ਕਿਸ਼ੋਰ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਮੋਦੀ ਲਾਂਭੇ ਹੋ ਜਾਣ ਪਰ ਭਾਜਪਾ ਕਿਤੇ ਵੀ ਜਾਣ ਵਾਲੀ ਨਹੀਂ। ‘ਤੁਹਾਨੂੰ ਅਗਲੇ ਕਈ ਦਹਾਕਿਆਂ ਤੱਕ ਉਸ ਨਾਲ ਜੂਝਣਾ ਪਵੇਗਾ।’
ਕਿਸ਼ੋਰ ਅਸਲ ਵਿੱਚ ਰਾਹੁਲ ਗਾਂਧੀ ਦੇ ਉਸ ਬਿਆਨ ’ਤੇ ਬੋਲ ਰਹੇ ਸੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਲੋਕ ਭਾਜਪਾ ਨੂੰ ਫੌਰੀ ਸੱਤਾ ਤੋਂ ਲਾਂਭੇ ਕਰ ਦੇਣਗੇ। ਕਿਸ਼ੋਰ ਨੇ ਕਿਹਾ,‘‘ਰਾਹੁਲ ਗਾਂਧੀ ਨਾਲ ਸਮੱਸਿਆ ਇਹ ਹੈ ਕਿ ਉਹ ਸੋਚਦਾ ਹੈ ਕਿ ਕੁਝ ਸਮੇਂ ਦੀ ਗੱਲ ਹੈ ਤੇ ਲੋਕ ਮੋਦੀ ਨੂੰ ਲਾਂਭੇ ਕਰ ਦੇਣਗੇ। ਇੰਜ ਨਹੀਂ ਹੋਵੇਗਾ।’’
ਇਹ ਵੀ ਪੜ੍ਹੋ: Supreme Court on Firecrackers: ਪਟਾਕਿਆਂ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: