BJP Worker Shot Dead:


ਸ਼੍ਰੀਨਗਰ: ਜੰਮੂ -ਕਸ਼ਮੀਰ (Jammu-Kashmir) ਵਿੱਚ ਇੱਕ ਹੋਰ ਭਾਜਪਾ ਨੇਤਾ (BJP Leader murder) ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਹੈ। ਪਿਛਲੇ ਦੋ ਸਾਲਾਂ ਵਿੱਚ ਅੱਤਵਾਦੀਆਂ ਨੇ ਹੁਣ ਤੱਕ ਭਾਜਪਾ ਨੇਤਾਵਾਂ-ਵਰਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਬ੍ਰਜਲੂ ਇਲਾਕੇ ਵਿੱਚ ਭਾਜਪਾ ਨੇਤਾ ਜਾਵਿਦ ਅਹਿਮਦ ਡਾਰ ਨੂੰ ਅੱਤਵਾਦੀਆਂ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਮਾਰ ਦਿੱਤਾ। ਹੁਣ ਤਕ ਦ ਰੈਜ਼ਿਸਟੈਂਸ ਫਰੰਟ (TRF) ਨਾਂ ਦੇ ਸੰਗਠਨ ਨੇ ਅਜਿਹੇ ਜ਼ਿਆਦਾਤਰ ਮਾਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਮੁਤਾਬਕ ਇਹ ਸੰਗਠਨ ਲਸ਼ਕਰ--ਤੋਇਬਾ ਵਲੋਂ ਚਲਾਇਆ ਜਾ ਰਿਹਾ ਹੈ।






ਡਾਰ ਦੀ ਹੱਤਿਆ ਤੋਂ ਬਾਅਦ ਪੁਲਿਸ ਅਤੇ ਸੀਆਰਪੀਐਫ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਅੱਤਵਾਦੀਆਂ ਦੀ ਭਾਲ ਜਾਰੀ ਹੈ। ਡਾਰ ਕੁਲਗਾਮ ਦੇ ਹੋਮਸ਼ਾਲੀਬਾਗ ਅਸੈਂਬਲੀ ਦੇ ਇੰਚਾਰਜ ਸੀ। ਭਾਰਤੀ ਜਨਤਾ ਪਾਰਟੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕਸ਼ਮੀਰ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਮਨਜ਼ੂਰ ਅਹਿਮਦ ਨੇ ਜਾਵਿਦ ਦੀ ਹੱਤਿਆ ਦੀ ਨਿੰਦਾ ਕੀਤੀ ਹੈ।


ਭਾਜਪਾ ਨੇਤਾਵਾਂ 'ਤੇ ਲਗਾਤਾਰ ਹੋ ਰਹੇ ਹਮਲੇ


ਇਸ ਤੋਂ ਪਹਿਲਾਂ ਵੀਰਵਾਰ ਨੂੰ ਅੱਤਵਾਦੀਆਂ ਨੇ ਰਾਜੌਰੀ 'ਚ ਭਾਜਪਾ ਦੇ ਮੰਡਲ ਪ੍ਰਧਾਨ ਜਸਵੀਰ ਸਿੰਘ ਦੇ ਘਰ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਅਨੰਤਨਾਗ ਵਿੱਚ ਇੱਕ ਭਾਜਪਾ ਨੇਤਾ ਅਤੇ ਉਸਦੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ ਸੀ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਹੋਏ ਹਮਲੇ ਵਿੱਚ ਇੱਕ ਭਾਜਪਾ ਨੇਤਾ ਅਤੇ ਉਨ੍ਹਾਂ ਦੀ ਪਤਨੀ ਗੋਲੀਆਂ ਨਾਲ ਭੁੰਨੇ ਗਏ ਸੀ।


ਉਮਰ ਅਬਦੁੱਲਾ ਨੇ ਨਿੰਦਾ ਕੀਤੀ


ਜੰਮੂ -ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਇਸ ਘਟਨਾ ਨੂੰ ਭਿਆਨਕ ਦੱਸਿਆ ਹੈ। ਉਨ੍ਹਾਂ ਨੇ ਇਸ ਨੂੰ 'ਕੋਲਡ ਬੱਲਡੇਡ ਮਰਡਰ' ਕਿਹਾ।ਹਮਲੇ ਦੀ ਨਿੰਦਾ ਕਰਦਿਆਂ ਅਬਦੁੱਲਾ ਨੇ ਜਾਵਿਦ ਅਹਿਮਦ ਡਾਰ ਦੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।