Rakesh Tikait on Asaduddin Owaisi: ਯੂਪੀ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੈ। ਅਜਿਹੇ 'ਚ ਲੀਡਰਾਂ ਦੇ ਵਿਚ ਜ਼ੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ। ਇਸ ਦਰਮਿਆਨ 'ਅੱਬਾ ਜਾਨ' ਸ਼ਬਦ ਤੋਂ ਬਾਅਦ ਹੁਣ 'ਚਾਚਾ ਜਾਨ' ਚਰਚਾ 'ਚ ਹਨ।


ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ 'ਚਾਚਾ ਜਾਨ' ਸ਼ਬਦ ਦਾ ਇਸਤੇਮਾਲ ਕੀਤਾ ਹੈ। ਟਿਕੈਤ ਨੇ ਏਆਈਐਮਆਈਐਮ (AIMIM) ਮੁਖੀ ਅਸਦੁਦੀਨ ਉਵੈਸੀ ਨੂੰ ਬਜੇਪੀ ਦਾ 'ਚਾਚਾ ਜਾਨ' ਕਿਹਾ ਹੈ। ਦਰਅਸਲ ਟਿਕੈਤ ਬਾਗਪਤ 'ਚ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸਨ।


ਇਸ ਦੌਰਾਨ ਟਿਕੈਤ ਨੇ ਬੀਜੇਪੀ 'ਤੇ ਜ਼ਬਰਦਸਤ ਹਮਲਾ ਬੋਲਿਆ। ਟਿਕੈਤ ਨੇ ਕਿਹਾ, 'ਬੀਜੇਪੀ ਦੇ 'ਚਾਚਾ ਜਾਨ' ਅਸਦੁਦੀਨ ਉਵੈਸੀ ਯੂਪੀ ਆ ਗਏ ਹਨ। ਜੇਕਰ ਓਵੈਸੀ ਬੀਜੇਪੀ ਨੂੰ ਗਾਲ਼ ਵੀ ਕੱਢਣਗੇ ਤਾਂ ਵੀ ਉਨ੍ਹਾਂ 'ਤੇ ਕੋਈ ਕੇਸ ਦਰਜ ਨਹੀਂ ਹੋਵੇਗਾ ਕਿਉਂਕਿ ਬੀਜੇਪੀ ਤੇ ਓਵੈਸੀ ਇਕ ਹੀ ਟੀਮ ਹੈ।'






 


ਯੋਗੀ ਨੇ ਕੀਤਾ ਸੀ 'ਅੱਬਾ ਜਾਨ' ਸ਼ਬਦ ਦਾ ਇਸਤੇਮਾਲ


ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਅਦਿੱਤਯਾਨਥ ਨੇ ਇਸ ਤੋਂ ਪਹਿਲਾਂ 'ਅੱਬਾ ਜਾਨ' ਸ਼ਬਦ ਦਾ ਇਸਤੇਮਾਲ ਕੀਤਾ ਸੀ। ਬੀਤੇ ਐਤਵਾਰ ਕੁਸ਼ੀਨਗਰ 'ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਲੋਕਾਂ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਹੈ ਤੇ 2017 ਤੋਂ ਪਹਿਲਾਂ ਇਹ ਰਾਸ਼ਨ ਉਨ੍ਹਾਂ ਨੂੰ ਕਿੱਥੋਂ ਮਿਲ ਰਿਹਾ ਸੀ?


ਮੁੱਖ ਮੰਤਰੀ ਨੇ ਕਿਹਾ ਸੀ, 'ਕਿਉਂਕਿ ਉਦੋਂ ਅੱਬਾ ਜਾਨ ਕਹੇ ਜਾਣ ਵਾਲੇ ਲੋਕ ਰਾਸ਼ਨ ਖਾ ਜਾਂਦੇ ਸਨ। ਕੁਸ਼ੀਨਗਰ ਦਾ ਰਾਸ਼ਨ ਨੇਪਾਲ ਤੇ ਬੰਗਲਾਦੇਸ਼ ਜਾਂਦਾ ਸੀ। ਅੱਜ ਜੇਕਰ ਕੋਈ ਗਰੀਬਾਂ ਦਾ ਰਾਸ਼ਨ ਖੋਹਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਨਿਸਚਿਤ ਰੂਪ ਨਾਲ ਜੇਲ੍ਹ ਜਾਵੇਗਾ।'