ਚੰਡੀਗੜ੍ਹ: ਕੋਰੋਨਾ ਸੰਕਟ ਦੌਰਾਨ ਹੀ ਕਈ ਸੂਬਿਆਂ 'ਚ ਬਲੈਕ ਫੰਗਸ ਨੇ ਦਸਤਕ ਦਿੱਤੀ ਹੈ। ਅਜਿਹੇ 'ਚ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਬਲੈਕ ਫੰਗਸ ਨੂੰ ਸੂਬੇ 'ਚ ਨੋਟੀਫਾਇਡ ਬਿਮਾਰੀ ਐਲਾਨ ਦਿੱਤਾ ਹੈ। ਸਿਹਤ ਮੰਤਰੀ ਅਨਿਲ ਵਿੱਜ ਨੇ ਟਵੀਟ ਕਰਕੇ ਇਹ ਐਲਾਨ ਕੀਤਾ ਹੈ।



ਹਰਿਆਣਾ 'ਚ ਬਲੈਕ ਫੰਗਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਨਵੇਂ ਮਾਮਲੇ ਮਿਲਣ 'ਤੇ ਡਾਕਟਰ ਜ਼ਿਲ੍ਹੇ ਦੇ ਸੀਐਮਓ ਨੂੰ ਰਿਪੋਰਟ ਕਰਨਗੇ। ਪੀਜੀਆਈ ਰੋਹਤਕ ਦੇ ਸੀਨੀਅਰ ਮੈਡੀਕਲ ਮਾਹਿਰ ਇਸ ਬਾਰੇ ਵੀਡੀਓ ਕਾਨਫਰੰਸ ਕਰਨਗੇ।


ਬਲੈਕ ਫੰਗਸ ਦੇ ਇਲਾਜ ਨੂੰ ਲੈਕੇ ਸਾਰੇ ਵਿਚਾਰ ਚਰਚਾ ਕਰਨਗੇ। ਹਰਿਆਣਾ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਜੂਝ ਰਿਹਾ ਹੈ। ਅਜਿਹੇ 'ਚ ਬਲੈਕ ਫੰਗਸ ਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ।