ਨਵੀਂ ਦਿੱਲੀ: ਹਾਦਸੇ ਦੇ 11 ਦਿਨਾਂ ਬਾਅਦ ਭਾਰਤੀ ਸਮੁੰਦਰੀ ਫੌਜ ਦੇ ਮਿਗ-29 ਕੇ ਲੜਾਕੂ ਜਹਾਜ਼ ਦੇ ਪਾਇਲਟ ਦੀ ਲਾਸ਼ ਅਰਬ ਸਾਗਰ ਤੋਂ ਮਿਲੀ ਹੈ। ਸੂਤਰਾਂ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ। ਖਾਸ ਗੱਲ ਇਹ ਹੈ ਕਿ ਜਲ ਸੈਨਾ ਦਾ ਲੜਾਕੂ ਜਹਾਜ਼ ਮਿਗ-29ਕੇ 26 ਨਵੰਬਰ ਨੂੰ ਸਮੁੰਦਰ ਵਿੱਚ ਡਿੱਗਣ ਤੋਂ ਬਾਅਦ ਕਰੈਸ਼ ਹੋ ਗਿਆ ਸੀ। ਹਾਦਸੇ ਵਿੱਚ ਇੱਕ ਪਾਇਲਟ ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਦੂਜਾ ਪਾਇਲਟ ਲਾਪਤਾ ਸੀ। ਨੇਵੀ ਨੇ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਸੀ।

ਦੱਸ ਦਈਏ ਕਿ ਹਾਦਸੇ ਦੌਰਾਨ ਇਹ ਟ੍ਰੇਨਰ ਮਿੱਗ ਅਰਬ ਸਾਗਰ ਉੱਤੇ ਉੱਡ ਰਿਹਾ ਸੀ। ਮਿਗ 29 ਲੜਾਕੂ ਜਹਾਜ਼ ਇੱਕ ਰੂਸੀ ਲੜਾਕੂ ਜਹਾਜ਼ ਹੈ। ਜਿਸ ਦੀ ਲੰਬਾਈ 17.32 ਮੀਟਰ ਹੈ। ਇਹ ਜਹਾਜ਼ ਵੱਧ ਤੋਂ ਵੱਧ 18,000 ਕਿਲੋਗ੍ਰਾਮ ਭਾਰ ਦੇ ਨਾਲ ਉੱਡ ਸਕਦਾ ਹੈ। ਨਾਲ ਹੀ ਇਸ ਦੀ ਬਾਲਣ ਸਮਰੱਥਾ 3,500 ਕਿਲੋਗ੍ਰਾਮ ਹੈ।

ਇਸ ਹਾਦਸੇ ਤੋਂ ਚਾਰ ਦਿਨਬਾਅਦ ਸਮੁੰਦਰੀ ਫੌਜ ਦੇ ਮਾਹਰਾਂ ਨੇ ਰੂਸੀ ਲੜਾਕੂ ਜਹਾਜ਼ ਦਾ ਮਲਬਾ ਲੱਭਿਆ ਸੀ। ਸੂਤਰਾਂ ਨੇ ਕਿਹਾ ਸੀ ਕਿ ਕਮਾਂਡਰ ਨਿਸ਼ਾਂਤ ਸਿੰਘ ਦੀ ਇਜੈਕਸ਼ਨ ਸੀਟ ਹਾਦਸੇ ਵੇਲੇ ਮੌਜੂਦ ਨਹੀਂ ਸੀ। ਇਸਦਾ ਅਰਥ ਇਹ ਸੀ ਕਿ ਹਾਦਸੇ ਤੋਂ ਠੀਕ ਪਹਿਲਾਂ, ਉਹ ਆਪਣੇ ਆਪ ਨੂੰ ਬਾਹਰ ਕੱਢਣ ਵਿਚ ਕਾਮਯਾਬਲ ਹੋ ਗਏ ਸੀ।

'ਭਾਰਤ ਬੰਦ' ਦਾ ਸਮਰਥਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਕਿਸਾਨ ਲੀਡਰਾਂ ਦੀ ਸਖ਼ਤ ਹਿਦਾਇਤ

ਕਮਾਂਡਰ ਨਿਸ਼ਾਂਤ ਜੈੱਟ ਜਹਾਜ਼ਾਂ ਨੂੰ ਕੰਟ੍ਰੋਲ ਕਰਨ ਲਈ ਇੰਸਟ੍ਰਕਟਰ ਵਜੋਂ ਸੀ। ਹਾਦਸੇ ਤੋਂ ਬਾਅਦ ਜਹਾਜ਼ ਦਾ ਕਮਾਂਡਰ ਯਾਨੀ ਨਿਸ਼ਾਂਤ ਸਿੰਘ ਲਾਪਤਾ ਹੋ ਗਏ ਜਦੋਂ ਕਿ ਦੂਸਰਾ ਪਾਇਲਟ ਜੋ ਇੱਕ ਟ੍ਰੇਨੀ ਸੀ ਨੂੰ ਬਚਾ ਲਿਆ ਗਿਆ। ਮਿਗ-29ਕੇ ਰੂਸ ਵਿਚ ਨਿਰਮਿਤ K-36D-3.5 ਇਜੈਕਸ਼ਨ ਸੀਟਸੇ ਨਾਲ ਲੈਸ ਹੈ, ਇਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਜਹਾਜ਼ਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904