ਅੱਜ ਯਾਨੀਕਿ 18 ਜੁਲਾਈ ਦਿੱਲੀ ਵਿੱਚ ਇੱਕ ਵਾਰ ਫਿਰ ਸਕੂਲਾਂ ਨੂੰ ਬੰਬ ਧਮਾਕਿਆਂ ਦੀ ਧਮਕੀ ਮਿਲੀ ਹੈ। ਕੁੱਲ 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ ਹਨ। ਸਭ ਤੋਂ ਪਹਿਲਾਂ ਰੋਹਣੀ ਸੈਕਟਰ 3 ਸਥਿਤ ਅਭਿਨਵ ਪਬਲਿਕ ਸਕੂਲ, ਫਿਰ ਪੱਛਮੀ ਵਿਹਾਰ ਦਾ ਰਿਚਮੋਂਡ ਸਕੂਲ ਅਤੇ ਇਸ ਤੋਂ ਬਾਅਦ ਰੋਹਣੀ ਸੈਕਟਰ 24 ਦਾ ਸੋਵਰਨ ਸਕੂਲ ਵੀ ਨਿਸ਼ਾਨੇ 'ਤੇ ਆਇਆ। ਫਾਇਰ ਵਿਭਾਗ ਅਤੇ ਦਿੱਲੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਬੰਬ ਸਕਵਾਡ ਦੀ ਟੀਮ ਵੀ ਜਾਂਚ 'ਚ ਜੁਟੀ ਹੋਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਦੀ ਸਵੇਰ ਦੱਖਣੀ ਦਿੱਲੀ ਦੇ ਵਸੰਤ ਵੈਲੀ ਸਕੂਲ ਅਤੇ ਦੁਆਰਕਾ ਦੇ ਸੇਂਟ ਥੋਮਸ ਸਕੂਲ ਨੂੰ ਵੀ ਈਮੇਲ ਰਾਹੀਂ ਧਮਕੀ ਭਰੇ ਸੁਨੇਹੇ ਮਿਲੇ ਸਨ। ਕੁੱਲ ਮਿਲਾਕੇ ਤਿੰਨ ਦਿਨਾਂ ਵਿੱਚ ਦਿੱਲੀ ਦੇ 9 ਸਕੂਲਾਂ ਨੂੰ ਬੰਬ ਧਮਕੀ ਦੇ 10 ਈਮੇਲ ਮਿਲ ਚੁੱਕੇ ਹਨ।
ਇਸੇ ਸਾਲ 7 ਫਰਵਰੀ ਨੂੰ ਵੀ ਕਈ ਸਕੂਲਾਂ ਨੂੰ ਮਿਲੀ ਸੀ ਧਮਕੀ
7 ਫਰਵਰੀ 2025 ਨੂੰ ਵੀ ਪੂਰਵੀ ਦਿੱਲੀ ਦੇ ਮਯੂਰ ਵਿਹਾਰ ਫੇਜ਼-1 ਸਥਿਤ ਅਲਕੋਨ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਹਾਲਾਂਕਿ ਗਹਿਰੀ ਤਲਾਸ਼ੀ ਮਗਰੋਂ ਜਦੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਤਾਂ ਅਧਿਕਾਰੀਆਂ ਨੇ ਇਹ ਧਮਕੀ ਨਕਲੀ ਅਫ਼ਵਾਹ ਕਰਾਰ ਦਿੱਤੀ।
ਬੰਬ ਦੀ ਧਮਕੀ ਵਾਲੇ ਈਮੇਲ ਦੀ ਜਾਂਚ 'ਚ ਉਲਝੀ ਪੁਲਿਸ
ਅਸਲ 'ਚ, ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਨੂੰ ਪਿਛਲੇ ਲਗਾਤਾਰ ਤਿੰਨ ਦਿਨਾਂ ਤੋਂ ਮਿਲ ਰਹੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਨੇ ਪੁਲਿਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਮਕੀ ਭਰੇ ਈਮੇਲ 'ਇਨਕ੍ਰਿਪਟਡ ਨੈਟਵਰਕ' ਰਾਹੀਂ ਭੇਜੇ ਗਏ ਹਨ, ਜਿਸ ਤਹਿਤ ਕਿਸੇ ਤੀਜੇ ਵਿਅਕਤੀ ਵੱਲੋਂ ਸਿਸਟਮ 'ਚ ਦਖਲ ਨਹੀਂ ਹੋ ਸਕਦੀ। ਇਸ ਕਾਰਨ ਇਨ੍ਹਾਂ ਈਮੇਲਾਂ ਦੇ ਸਰੋਤ ਦਾ ਪਤਾ ਲਗਾਉਣਾ ਬਹੁਤ ਔਖਾ ਹੋ ਗਿਆ ਹੈ।
ਦਿੱਲੀ ਪੁਲਿਸ ਦੇ ਸਾਇਬਰ ਮਾਹਿਰ ਅਤੇ ਧਮਕੀਆਂ ਦੀ ਜਾਂਚ ਕਰ ਰਹੇ ਸਿਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਜੋ ਲੋਕ ਇਹ ਧਮਕੀਆਂ ਭੇਜ ਰਹੇ ਹਨ, ਉਹ ‘ਵਰਚੁਅਲ ਪ੍ਰਾਈਵੇਟ ਨੈੱਟਵਰਕ’ (VPN) ਅਤੇ ‘ਡਾਰਕ ਵੈਬ’ ਦੀ ਵਰਤੋਂ ਕਰ ਰਹੇ ਹਨ। ‘ਡਾਰਕ ਵੈਬ’ ਆਮ ਤੌਰ 'ਤੇ ਗੂਗਲ ਜਾਂ ਬਿੰਗ ਵਰਗੇ ਖੋਜ ਇੰਜਨਾਂ ਰਾਹੀਂ ਨਹੀਂ ਦੱਸਦੀ ਅਤੇ ਇਸ ਤੱਕ ਪਹੁੰਚ ਸਿਰਫ਼ ਖਾਸ ਸਾਫਟਵੇਅਰ ਰਾਹੀਂ ਹੀ ਸੰਭਵ ਹੁੰਦੀ ਹੈ। ਦੂਜੇ ਪਾਸੇ, VPN ਦੀ ਵਰਤੋਂ ਨਾਲ ਆਨਲਾਈਨ ਗਤੀਵਿਧੀਆਂ ਲੁਕ ਜਾਂਦੀਆਂ ਹਨ।
ਇੱਕ ਅਧਿਕਾਰੀ ਨੇ ਕਿਹਾ, "ਡਾਰਕ ਵੈਬ ਦਾ ਪਤਾ ਲਗਾਉਣਾ ਐਵੇਂ ਹੀ ਹੈ ਜਿਵੇਂ ਕਾਚ ਦੇ ਕਮਰੇ 'ਚ ਪਰਛਾਈ ਦਾ ਪਿੱਛਾ ਕਰਨਾ। ਜਿਵੇਂ ਹੀ ਤੁਹਾਨੂੰ ਲੱਗਦਾ ਹੈ ਕਿ ਕੋਈ ਠੋਸ ਸੁਰਾਗ ਮਿਲ ਗਿਆ, ਉਹ ਅਗਲੀ ਪਰਤ ਦੇ ਪਿੱਛੇ ਗੁੰਮ ਹੋ ਜਾਂਦਾ ਹੈ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।